ਲਿਸਬਨ, 5 ਨਵੰਬਰ (ਏਜੰਸੀ)-ਕ੍ਰਿਸਟੀਆਨੋ ਰੋਨਾਲਡੋ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ। 41 ਸਾਲਾ ਖਿਡਾਰੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਫੈਸਲੇ ਦਾ ਐਲਾਨ ਕੀਤਾ। ਉਹ ਹੁਣ ਪੁਰਤਗਾਲ ਦੀ ਟੀਮ ਵਲੋਂ ਨਹੀਂ ਖੇਡਣਗੇ। ਇਸ ਨਾਲ ਉਨ੍ਹਾਂ ਦੇ ਲੰਬੇ ਅੰਤਰਰਾਸ਼ਟਰੀ ਕਰੀਅਰ ਦਾ ਅੰਤ ਹੋ ਗਿਆ। ਉਨ੍ਹਾਂ ਨੇ 6 ਵਿਸ਼ਵ ਕੱਪਾਂ ’ਚ ਹਿੱਸਾ ਲਿਆ ਤੇ ਯੂਰਪੀਅਨ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ। ਇਸ ਤੋਂ ਇਲਾਵਾ, ਉਹ ਪੁਰਸ਼ਾਂ ਦੇ ਅੰਤਰਰਾਸ਼ਟਰੀ ਫੁੱਟਬਾਲ ’ਚ ਸਭ ਤੋਂ ਵੱਧ ਗੋਲ (146) ਕਰਨ ਵਾਲੇ ਖਿਡਾਰੀ ਹਨ। ਰੋਨਾਲਡੋ ਦੇ ਇਸ ਐਲਾਨ ਨਾਲ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦਾ ਅੰਤ ਹੋ ਗਿਆ, ਜਿਸ ਦੀ ਸ਼ੁਰੂਆਤ 20 ਸਾਲ ਤੋਂ ਵੀ ਪਹਿਲਾਂ ਯੂਰੋ 2004 ਤੋਂ ਪਹਿਲਾਂ ਹੋਈ ਸੀ। ਉਨ੍ਹਾਂ ਦਾ ਅੰਤਰਰਾਸ਼ਟਰੀ ਕਰੀਅਰ ਕੋਚ ਜੋਰਜੇ ਜੀਸਸ ਨਾਲ ਮਤਭੇਦ ਹੋਣ ਤੋਂ ਬਾਅਦ ਟੀਮ ਛੱਡਣ ਨਾਲ ਖਤਮ ਹੋਇਆ।
ਖੇਡ ਸੰਸਾਰ
Free
ਰੋਨਾਲਡੋ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ ਸੰਨਿਆਸ
ਲਿਸਬਨ, 5 ਨਵੰਬਰ (ਏਜੰਸੀ)-ਕ੍ਰਿਸਟੀਆਨੋ ਰੋਨਾਲਡੋ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ। 41 ਸਾਲਾ ਖਿਡਾਰੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਫੈਸਲੇ ਦਾ ਐਲਾਨ ਕੀਤਾ।
ਅਜੀਤ ਡੈਸਕ
06-11-2026