ਨੰਗਲ, 1 ਜੂਨ (ਪ੍ਰੀਤਮ ਸਿੰਘ ਬਰਾਰੀ)-ਮੇਨ ਮਾਰਕਿਟ ਨੰਗਲ ਦੇ ਉੱਘੇ ਕਾਰੋਬਾਰੀ ਮੈਟਰੋ ਹੋਟਲ ਵਾਲੇ ਵਿਜੇ ਕੁਮਾਰ ਚਾਂਦਲਾ ਦੀ ਪਿਛਲੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਉਪਰੰਤ ਅੱਜ ਸਾਬਕਾ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਨੇ ਮੇਨ ਮਾਰਕੀਟ ਵਿਖੇ ਸਥਿਤ ਮੈਟਰੋ ਹੋਟਲ ਵਾਲਿਆਂ ਦੇ ਗ੍ਰਹਿ ਵਿਖੇ ਸਾਥੀਆਂ ਸਮੇਤ ਪਹੁੰਚ ਕੇ ਸਮੁੱਚੇ ਚਾਂਦਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਨਗਰ ਸੁਧਾਰ ਟਰੱਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਕਰਨੈਲ ਸਿੰਘ ਸੈਣੀ, ਰਮਨ ਕੁਮਾਰ ਆਰ. ਕੇ., ਚੰਦਨ ਰਾਣਾ ਚਿੰਪੂ, ਮਨੂ ਕੁਨਾਲ ਆਦਿ ਹਾਜ਼ਰ ਸਨ |