07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਵਾਮੀ ਰਾਮ ਪਿਆਰਾ ਦਾ ਯੋਗ ਸਾਧਨਾ ਆਸ਼ਰਮ ਵਿਖੇ ਮਨਾਇਆ ਜਨਮ ਦਿਹਾੜਾ

Ad Position 21
No active advertisement
ਸਮਾਗਮ ਵਿਚ ਸ਼ਿਰਕਤ ਕਰਨ ਸਮੇਂ ਪ੍ਰਬੰਧਕਾਂ ਵਲੋਂ ਰਾਣਾ ਕੇ. ਪੀ. ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ ਅਤੇ ਰਾਕੇਸ਼ ਨਈਅਰ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੂੰ ਸਨਮਾਨਿਤ ਕੀਤੇ ਜਾਣ ਦੀ ਤਸਵੀਰ | <br/> 02-06-2025
ਨੰਗਲ, 1 ਜੂਨ (ਪ੍ਰੀਤਮ ਸਿੰਘ ਬਰਾਰੀ)-ਸਵਾਮੀ ਰਾਮ ਪਿਆਰਾ ਦਾ 110ਵਾਂ ਜਨਮ ਦਿਨ ਯੋਗ ਸਾਧਨਾ ਆਸ਼ਰਮ ਸ਼ਹੀਦ ਭਗਤ ਸਿੰਘ ਨਗਰ ਨੰਗਲ ਵਿਖੇ ਯੁੱਧਵੀਰ ਰਾਣਾ ਤੇ ਯੋਗਾਚਾਰੀਆ ਰਾਕੇਸ਼ ਰਾਣਾ ਦੀ ਅਗਵਾਈ ਹੇਠ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਆਯੋਜਿਤ ਪ੍ਰੋਗਰਾਮ 'ਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਸੁਰਿੰਦਰ ਸ਼ਰਮਾ ਐਂਡ ਪਾਰਟੀ ਵਲੋਂ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ ਯੋਗਾਚਾਰੀਆ ਤੇ ਸਵਾਮੀ ਜੋਗਿੰਦਰ ਪਾਲ ਦੇ ਪੁੱਤਰ ਰਾਕੇਸ਼ ਕੁਮਾਰ ਰਾਣਾ ਨੇ ਯੋਗਾ ਅਭਿਆਸਾਂ ਰਾਹੀਂ ਸਰੀਰ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣ ਦੇ ਤਰੀਕੇ ਦੱਸੇ | ਰਾਕੇਸ਼ ਰਾਣਾ ਨੇ ਕਿਹਾ ਕਿ ਇਸ ਰੁਝੇਵਿਆਂ ਭਰੀ ਜ਼ਿੰਦਗੀ 'ਚ ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣ ਲਈ ਯੋਗਾ ਲਈ ਕੁੱਝ ਸਮਾਂ ਕੱਢਣਾ ਚਾਹੀਦਾ ਹੈ | ਸੰਬੋਧਨ ਕਰਦਿਆਂ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਸਵਾਮੀ ਜੋਗਿੰਦਰ ਪਾਲ ਨੇ ਸਵਾਮੀ ਰਾਮ ਪਿਆਰਾ ਜੀ ਦੇ ਯੋਗ ਮਿਸ਼ਨ ਨੂੰ ਅੱਗੇ ਵਧਾਇਆ, ਜਿਸ ਕਾਰਨ ਲੋਕਾਂ ਨੂੰ ਯੋਗ ਨਾਲ ਜੁੜ ਕੇ ਕਈ ਵੱਡੀਆਂ ਬਿਮਾਰੀਆਂ ਤੋਂ ਰਾਹਤ ਮਿਲੀ | ਅੱਜ ਆਸ਼ਰਮ 'ਚ 11 ਤੋਂ ਵੱਧ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਾਨ ਕੀਤਾ | ਉਪਰੰਤ ਲੰਗਰ ਲਗਾਇਆ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੰਜੇ ਸਾਹਨੀ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਕਪੂਰ ਸਿੰਘ, ਟੋਨੀ ਸਹਿਗਲ, ਵਿਜੇ ਕੌਸ਼ਲ, ਸਰਪੰਚ ਵਿਨੋਦ ਸ਼ਰਮਾ, ਜੀਤ ਰਾਮ ਸ਼ਰਮਾ, ਡਾ. ਅਸ਼ੋਕ ਸ਼ਰਮਾ, ਗੁਰਬਖ਼ਸ਼ ਰਾਏ ਵਰਮਾ, ਯੁੱਧਵੀਰ ਕੁਮਾਰ, ਅਨਿਲ ਰਾਣਾ, ਲਖਵੀਰ ਸਿੰਘ ਲੱਕੀ, ਸਤਨਾਮ ਸਿੰਘ ਰੇਲਵੇ ਰੋਡ, ਯੋਗਾਚਾਰੀਆ ਆਰ. ਐਸ. ਰਾਣਾ, ਸਾਬਕਾ ਕੌਂਸਲਰ ਸ਼ੋਭਾ ਰਾਣਾ, ਤਰਸੇਮ ਲਾਲ ਮੱਟੂ, ਬਲਵਿੰਦਰ ਬਾਲੀ, ਵਿਨੋਦ ਕਪਿਲਾ, ਲਲਿਤ ਚੌਧਰੀ, ਰੋਬਿਨ ਰਾਣਾ, ਐਡਵੋਕੇਟ ਪਵਨ ਕੌਸ਼ਲ, ਪ੍ਰਭੂ ਦਿਆਲ, ਬਲਰਾਮ ਪਰਾਸ਼ਰ, ਕਾਜਲ ਰਾਣਾ, ਸੁੰਦਰ ਸਿੰਘ, ਵਾਸੂ ਐਰੀ, ਚੰਦਨ ਰਾਣਾ ਚਿੰਪੂ, ਹੀਰਾ ਲਾਲ ਬਾਅਦ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਣਾ ਕੇ. ਪੀ. ਸਿੰਘ ਨੇ ਕੀਤਾ ਮੈਟਰੋ ਹੋਟਲ ਵਾਲਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ <br/> ਅਗਲੀ ਖ਼ਬਰ ਖ਼ਾਲਸਾ ਸਕੂਲ 'ਚ ਇੰਟਰ ਹਾਊਸ ਵਿਗਿਆਨ ਮੇਲਾ ਕਰਵਾਇਆ <br/>
Ad Position 24