ਰੂਪਨਗਰ, 1 ਜੂਨ (ਸਤਨਾਮ ਸਿੰਘ ਸੱਤੀ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਇੰਟਰ ਹਾਊਸ ਵਿਗਿਆਨ ਮੇਲਾ ਕਰਵਾਇਆ ਗਿਆ | ਇਸ ਮੇਲੇ ਦੌਰਾਨ ਛੇਵੀਂ ਤੋ ਬਾਰ੍ਹਵੀਂ ਜਮਾਤ ਤੱਕ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮਾਡਲ ਤੇ ਚਾਰਟ ਦਾ ਪ੍ਰਦਰਸ਼ਨ ਕੀਤਾ | ਜੱਜ ਸਾਹਿਬਾਨ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਜਵਾਬ ਦਿੱਤੇ ਗਏ | 6ਵੀਂ ਜਮਾਤ ਵਿਚੋਂ ਮਨਤਾਸ਼ਾ ਤੇ ਮਨੀ ਨੇ ਪਹਿਲਾ, ਅਰਸ਼ਪ੍ਰੀਤ ਕੌਰ ਤੇ ਮਨਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਸੱਤਵੀਂ ਜਮਾਤ ਵਿਚੋਂ ਜੰਨਤਪ੍ਰੀਤ ਕੌਰ ਤੇ ਅਭੀਜੋਤ ਸਿੰਘ ਨੇ ਪਹਿਲਾਂ, ਸੁਜਾਤਾ ਅਤੇ ਹਰਨੂਰ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਅੱਠਵੀਂ ਜਮਾਤ ਵਿਚੋਂ ਜੋਤੀ ਤੇ ਆਰਤੀ ਨੇ ਪਹਿਲਾਂ, ਪ੍ਰਭਜੋਤ ਕੌਰ ਅਤੇ ਕਰਮਨ ਨੇ ਦੂਸਰਾ, ਨੌਵੀਂ ਜਮਾਤ ਵਿਚੋਂ ਅਨਮੋਲ ਸੈਣੀ ਅਤੇ ਕਿ੍ਸ਼ ਗੁਪਤਾ ਨੇ ਪਹਿਲਾ, ਹਰਸਿਮਰਨ ਕੌਰ ਅਤੇ ਸ਼ਰਨਪ੍ਰੀਤ ਸਿੰਘ ਨੇ ਦੂਸਰਾ, ਦਸਵੀਂ ਜਮਾਤ ਵਿਚੋਂ ਰਵਜੋਤ ਕੌਰ ਅਤੇ ਗੁਰਮੰਨਤ ਨੇ ਪਹਿਲਾ, ਸ਼ਗਨਪ੍ਰੀਤ ਕੌਰ ਤੇ ਖੁਸ਼ਪ੍ਰੀਤ ਕੌਰ ਨੇ ਦੂਸਰਾ ਸਥਾਨ, ਗਿਆਰ੍ਹਵੀਂ (ਸਾਇੰਸ) ਜਮਾਤ ਵਿਚੋਂ ਅਵਿਨਾਸ਼ ਤੇ ਮਹਿਕਪ੍ਰੀਤ ਕੌਰ ਨੇ ਪਹਿਲਾ, ਜਸਲੀਨ ਕੌਰ ਤੇ ਨਿਧੀਕਾ ਨੇ ਦੂਸਰਾ ਸਥਾਨ, ਬਾਰ੍ਹਵੀਂ ਜਮਾਤ (ਸਾਇੰਸ) ਵਿਚੋਂ ਪ੍ਰਾਚੀ ਤੇ ਮਨਜੋਤ ਨੇ ਪਹਿਲਾ, ਯੁਵਰਾਜ ਸਿੰਘ ਤੇ ਅਮਨਭਾਰਤੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ | ਇਹਨਾਂ ਮੁਕਾਬਲਿਆਂ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਪਹਿਲਾਂ ਸਥਾਨ, ਸਾਹਿਬਜ਼ਾਦਾ ਫ਼ਤਿਹ ਸਿੰਘ ਹਾਊਸ ਨੇ ਦੂਜਾ ਸਥਾਨ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੁਕਾਬਲੇ ਵਿਚ ਵਿਸ਼ੇਸ਼ ਸੱਦੇ ਤੇ ਪਹੁੰਚੇ ਪਰਵਿੰਦਰ ਸਿੰਘ, ਯਸ਼ਵੰਤ ਬੱਸੀ ਅਤੇ ਲੋਕੇਸ਼ ਸ਼ਰਮਾ ਨੇ ਜੱਜਾਂ ਦੀ ਭੂਮਿਕਾ ਨਿਭਾਈ ਅਤੇ ਵਿਦਿਆਰਥੀਆਂ ਦੇ ਮਾਡਲ ਅਤੇ ਪ੍ਰਦਰਸ਼ਨੀ ਦੀ ਪ੍ਰਸ਼ੰਸਾ ਕੀਤੀ ਤੇ ਦੱਸਿਆ ਕਿ ਵਿਦਿਆਰਥੀਆਂ ਦੇ ਨਾਲ-ਨਾਲ ਸਾਨੂੰ ਵੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ | ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ਼ ਐਜੂਕੇਸ਼ਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਜੱਜ ਸਾਹਿਬਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਤੇ ਨਵਤੇਜ ਸਿੰਘ, ਗੁਰਪ੍ਰੀਤ ਕੌਰ ਇੰਚਾਰਜ ਖ਼ਾਲਸਾ ਮਾਡਲ ਸਕੂਲ, ਅਮਨਪ੍ਰੀਤ ਕੌਰ, ਪਰਮੀਤ ਕੌਰ ਤੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |