07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਿੰਡ ਬਾਲੇਵਾਲ ਵਿਖੇ ਵਿੱਤੀ ਸ਼ਾਖਰਤਾ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 02-06-2025
ਨੂਰਪੁਰ ਬੇਦੀ, 1 ਜੂਨ (ਵਿੰਦਰਪਾਲ ਝਾਂਡੀਆਂ)-ਦੀ ਕੋਆਪ੍ਰੇਟਿਵ ਸਹਿਕਾਰੀ ਬੈਂਕ ਦੀ ਬਰਾਂਚ ਤਖਤਗੜ੍ਹ ਵਲੋਂ ਅੱਜ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਬਾਲੇਵਾਲ ਵਿਖੇ 2025 ਦੌਰਾਨ ਚੱਲ ਰਹੇ ਅੰਤਰਾਸ਼ਟਰੀ ਸਹਿਕਾਰਤਾ ਸਾਲ ਮਨਾਇਆ ਗਿਆ | ਇਸ ਮੌਕੇ ਤੇ ਬੈਂਕ ਵਲੋਂ ਵਿੱਤੀ ਸ਼ਾਖਰਤਾ ਕੈਂਪ ਲਗਾਇਆ ਗਿਆ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਐਫ. ਐਲ. ਸੀ. ਕੌਸਲਰ ਮਲਕੀਤ ਸਿੰਘ ਵਲੋਂ ਬੈਂਕ ਦੀਆ ਚੱਲ ਰਹੀਆ ਵੱਖ-ਵੱਖ ਭਲਾਈ ਸਕੀਮਾਂ ਸਬੰਧੀ ਕੈਂਪ, ਚ ਸ਼ਾਮਿਲ ਲੋਕਾਂ ਨੂੰ ਚਾਨਣਾ ਪਾਇਆ | ਇਸ ਮੋਕੇ 'ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਨ-ਧਨ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਅਟਲ ਪੈਨਸ਼ਨ ਯੋਜਨਾ, ਕਰਜ ਸਕੀਮਾਂ, ਔਰਤਾਂ ਲਈ ਗਰੁੱਪ ਕਰਜ, ਮਿੰਨੀ ਡੇਅਰੀ, ਹੋਮ ਕਰਜ, ਕਾਰ ਕਰਜ, ਵਹੀਕਲ ਕਰਜ, ਡਿਜੀਟਲ ਬੈਕਿੰਗ ਅਤੇ ਫਰਾਡ ਕਾਲਾ, ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਬੈਂਕ ਦਾ ਨਾਂਅ ਲੈ ਕੇ ਆ ਰਹੀਆਂ ਫਰਾਡ ਕਾਲਾ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ | ਇਸ ਮੌਕੇ ਮਲਕੀਤ ਸਿੰਘ, ਰਾਮ ਸਰੂਪ ਰਾਜਗੀਰੀ, ਸਰਪੰਚ ਕਾਬਲ ਸਿੰਘ, ਦਿਆਲ ਚੰਦ ਪੰਚ, ਓਾਕਾਰ ਸਿੰਘ, ਬਲਵਿੰਦਰ ਕੁਮਾਰ, ਪਵਨ ਕੁਮਾਰ, ਅਮਨ ਕੁਮਾਰ, ਸੁਭਾਸ਼ ਚੰਦ, ਚਰਨ ਦਾਸ, ਦੇਬੋ ਦੇਵੀ, ਬਖਸੋ, ਭੋਲੀ, ਨੇਹਾ, ਚਮਨ ਲਾਲ, ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ 'ਚ ਇੰਟਰ ਹਾਊਸ ਵਿਗਿਆਨ ਮੇਲਾ ਕਰਵਾਇਆ <br/> ਅਗਲੀ ਖ਼ਬਰ ਲੁਠੇੜੀ ਸਕੂਲ ਵਿਖੇ ਵਿਦਿਆਰਥੀਆਂ ਵਲੋਂ ਨਾਟਕ 'ਯੁੱਧ ਨਸ਼ਿਆਂ ਵਿਰੁੱਧ' ਦਾ ਮੰਚਨ <br/>
Ad Position 24