07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਲੁਠੇੜੀ ਸਕੂਲ ਵਿਖੇ ਵਿਦਿਆਰਥੀਆਂ ਵਲੋਂ ਨਾਟਕ 'ਯੁੱਧ ਨਸ਼ਿਆਂ ਵਿਰੁੱਧ' ਦਾ ਮੰਚਨ <br/>

Ad Position 21
No active advertisement
ਅਜੀਤ ਡੈਸਕ 02-06-2025
ਸ੍ਰੀ ਚਮਕੌਰ ਸਾਹਿਬ, 1 ਜੂਨ (ਜਗਮੋਹਣ ਸਿੰਘ ਨਾਰੰਗ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਵਿਖੇ ਵਿਦਿਆਰਥੀਆਂ ਵਲੋਂ ਤਿਆਰ ਨਾਟਕ 'ਯੁੱਧ ਨਸ਼ਿਆਂ ਵਿਰੁੱਧ' ਦਾ ਮੰਚਨ ਕੀਤਾ ਗਿਆ | ਜਾਣਕਾਰੀ ਦਿੰਦਿਆਂ ਅਧਿਆਪਕ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਸਕੂਲ ਅਧਿਆਪਕ ਲਖਵਿੰਦਰ ਸਿੰਘ ਵਲੋਂ ਰਚਿਤ ਇਸ ਨਾਟਕ ਦਾ ਬਾਖੂਬੀ ਮੰਚਨ ਵਿਦਿਆਰਥੀਆਂ ਨੇ ਐਸ.ਡੀ.ਐਮ. ਮੋਰਿੰਡਾ ਸੁਖਪਾਲ ਸਿੰਘ ਦੀ ਹਾਜ਼ਰੀ ਵਿਚ ਕੀਤਾ | ਉਹਨਾਂ ਇਸ ਨਾਟਕ ਰਾਹੀਂ ਯੁੱਧ ਨਸ਼ਿਆਂ ਵਿਰੁੱਧ ਲਹਿਰ ਨੂੰ ਘਰ ਘਰ ਅਤੇ ਪਿੰਡ ਪਿੰਡ ਪਹੁੰਚਾਉਣ ਦਾ ਸੁਨੇਹਾ ਦਿੱਤਾ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਐਸ.ਡੀ.ਐਮ. ਮੋਰਿੰਡਾ ਸੁਖਪਾਲ ਸਿੰਘ ਨੇ ਵਿਦਿਆਰਥੀਆਂ ਨਾਲ ਕਰੀਬ ਅੱਧਾ ਘੰਟਾ ਵਾਰਤਾਲਾਪ ਕਰਦਿਆਂ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਅਤੇ ਜਿੰਦਗੀ ਵਿਚ ਨਿਸ਼ਾਨਾ ਮਿਥ ਕੇ ਮਿਹਨਤ ਕਰਨ ਲਈ ਕਿਹਾ | ਉਨ੍ਹਾਂ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ ਲਈ ਵਿਦਿਆਰਥੀਆਂ ਨੂੰ ਮੁਬਾਰਕਬਾਦ ਵੀ ਦਿੱਤੀ | ਇਸ ਮੌਕੇ ਐਸ. ਡੀ. ਐਮ. ਦਫ਼ਤਰ ਤੋਂ ਜਸਪ੍ਰੀਤ ਸਿੰਘ ਕਲਸੀ, ਲੈਕਚਰਾਰ ਕੁਲਦੀਪ ਕੌਰ, ਮੋਨਿਕਾ ਸ਼ਰਮਾ, ਸੁਰੀਨਾ ਰਾਏ, ਡਾ. ਬਲਜੀਤ ਕੌਰ ਲਖਵਿੰਦਰ ਸਿੰਘ ਪੱਟੀ, ਸੁਰਮਖ ਸਿੰਘ ਲੋਟੇ ਧੀਮਾਨ, ਹਰਿੰਦਰ ਕੁਮਾਰ ਕਾਈਨੌਰ, ਗੁਰਮਿੰਦਰ ਸਿੰਘ ਹੁੰਦਲ ਪਮੌਰ, ਮਨਿੰਦਰ ਚੱਢਾ, ਜਸਵਿੰਦਰ ਕੌਰ, ਰੋਜੀ ਰਾਣੀ, ਮੋਨਿਕਾ ਗੁਪਤਾ, ਵਰਿੰਦਰ ਵਰਮਾ, ਪਾਰੁਲ ਨੰਦਾ, ਲਖਬੀਰ ਸਿੰਘ ਰੰਗੀਆਂ, ਸੁਸ਼ਮਤਾ, ਜਸਪਾਲ ਕੌਰ, ਸਤਪਾਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬਾਲੇਵਾਲ ਵਿਖੇ ਵਿੱਤੀ ਸ਼ਾਖਰਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਲੋਕਤੰਤਰਿਕ ਪ੍ਰਣਾਲੀ ਨੂੰ ਸਮਝਣ ਲਈ ਵਿਦਿਆਰਥੀਆਂ ਨੇ ਸਕੂਲ ਦੇ ਕੈਪਟਨ ਤੇ ਉਪ ਕੈਪਟਨ ਦੀ ਕੀਤੀ ਚੋਣ
Ad Position 24