07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬਦ ਤੋਂ ਬਦਤਰ ਹੋਈ ਲੁਠੇੜੀ-ਖਮਾਣੋਂ ਸੜਕ ਦੀ ਹਾਲਤ, ਲੋਕ ਪ੍ਰੇਸ਼ਾਨ

Ad Position 21
No active advertisement
ਲੁਠੇੜੀ-ਖਮਾਣੋਂ ਸੜਕ ਦੇ ਬਦਤਰ ਹਾਲਤ ਨੂੰ ਦਿਖਾਉਂਦੇ ਹੋਏ ਰਾਹਗੀਰ | ਤਸਵੀਰ : ਜਗਮੋਹਣ ਸਿੰਘ ਨਾਰੰਗ <br/> 02-06-2025
ਸ੍ਰੀ ਚਮਕੌਰ ਸਾਹਿਬ, 1 ਜੂਨ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ-ਮੋਰਿੰਡਾ ਮਾਰਗ ਤੇ ਪੈਂਦੇ ਪਿੰਡ ਲੁਠੇੜੀ ਨੂੰ ਬਰਾਸਤਾ ਕਾਲੇ ਮਾਜਰਾ, ਹਵਾਰਾ ਕਲਾਂ ਬਦੇਸ਼ ਕਲਾਂ ਖਮਾਣੋਂ ਨਾਲ ਜੋੜਦੀ ਸੜਕ ਪਿਛਲੇ ਕਰੀਬ ਦੋ ਵਰਿ੍ਹਆਂ ਤੋਂ ਬਦ ਤੋਂ ਬਦਤਰ ਹੋ ਚੁੱਕੀ ਹੈ | ਇਹ ਸੜਕ ਸ੍ਰੀ ਚਮਕੌਰ ਸਾਹਿਬ ਇਲਾਕੇ ਦੇ ਲੋਕਾਂ ਲਈ ਖੰਨਾ-ਖਮਾਣੋਂ ਲਈ ਛੋਟਾ ਪੈਂਡਾ ਹੈ ਪਰ ਸੜਕ ਦੇ ਬਿਗੜੇ ਹਾਲਾਤਾਂ ਨੇ ਇਸ ਨੂੰ ਕਈ ਕੋਹਾਂ ਦੂਰ ਕਰ ਦਿੱਤਾ ਹੈ | ਇਸ ਸੜਕ 'ਤੇ ਵਸੇ ਪਿੰਡਾਂ ਦੇ ਲੋਕਾਂ ਨੇ ਕਈ ਵਾਰ ਹਾਕਮਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗੁਹਾਰ ਲਗਾਈ ਪਰ ਦੋਵੇਂ ਢੀਠ ਬਣੀਆਂ ਇਸ ਸੜਕ ਵਲ ਕੋਈ ਧਿਆਨ ਨਹੀਂ ਦੇ ਰਹੀਆਂ | ਦੱਸਣਯੋਗ ਹੈ ਕਿ ਇਸ ਸੜਕ ਦਾ ਲੁਠੇੜੀ ਤੋਂ 2-3 ਕਿੱਲੋਮੀਟਰ ਦਾ ਹਿੱਸਾ ਰੂਪਨਗਰ ਜ਼ਿਲ੍ਹੇ ਵਿਚ ਅਤੇ ਪਿੰਡ ਕਾਲੇਮਾਜਰਾ ਤੋਂ ਖਮਾਣੋਂ ਕਰੀਬ 8-9 ਕਿੱਲੋਮੀਟਰ ਦਾ ਹਿੱਸਾ ਸ੍ਰੀ ਫ਼ਤਹਿਗੜ੍ਹ ਜ਼ਿਲੇ੍ਹ ਅਧੀਨ ਹੈ | ਦੋਵੇਂ ਜ਼ਿਲਿ੍ਹਆਂ ਦੇ ਆਖ਼ਰੀ ਪਿੰਡਾਂ ਦੀ ਸੜਕ ਹੋਣ ਕਾਰਨ ਇਥੇ ਸੁਣਵਾਈ ਵੀ ਨਹੀਂ ਹੋ ਰਹੀ | ਪਿੰਡ ਕਾਲੇ ਮਾਜਰਾ ਦੇ ਸਰਪੰਚ ਸੁਦਾਗਰ ਸਿੰਘ ਭੰਗੂ, ਸਤਵਿੰਦਰ ਸਿੰਘ ਭੰਗੂ, ਦਿਲਬਾਗ ਸਿੰਘ, ਬਲਵੀਰ ਸਿੰਘ ਭੰਗੂ, ਲੁਠੇੜੀ ਦੇ ਨੰਬਰਦਾਰ ਗੁਰਦੇਵ ਸਿੰਘ, ਸਾਬਕਾ ਸਰਪੰਚ ਟਹਿਲ ਸਿੰਘ, ਜਗਮੋਹਣ ਸਿੰਘ ਕੰਗ, ਜਗਜੀਤ ਸਿੰਘ ਮਾਨ, ਬਰਸਾਲਪੁਰ ਦੇ ਦਵਿੰਦਰ ਸਿੰਘ ਭੰਗੂ (ਸੰਮਤੀ ਮੈਂਬਰ) ਤੇ ਅਨੇਕਾਂ ਹੋਰਾਂ ਨੇ ਮੁੱਖ ਮੰਤਰੀ ਪੰਜਾਬ, ਦੋਵੇਂ ਹਲਕਾ ਵਿਧਾਇਕਾਂ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੇ ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਤੇ ਲੋਕ ਨਿਰਮਾਣ ਵਿਭਾਗ ਰੂਪਨਗਰ/ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਮੁਰੰਮਤ ਜਲਦ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪ੍ਰੀਤ ਹੈਲਥ ਕੇਅਰ ਸੈਂਟਰ ਬਜਰੂੜ ਵਿਖੇ ਲਗਾਇਆ ਮੈਡੀਕਲ ਜਾਂਚ ਤੇ ਖ਼ੂਨਦਾਨ ਕੈਂਪ <br/> ਅਗਲੀ ਖ਼ਬਰ 11 ਜੂਨ ਨੂੰ ਲੁਧਿਆਣਾ ਤੇ 15 ਨੂੰ ਸਾਹਨੇਵਾਲ ਸੰਘਰਸ਼ਾਂ 'ਚ ਹੋਵਾਂਗੇ ਸ਼ਾਮਿਲ-ਜਲ ਸਪਲਾਈ ਵਰਕਰ ਯੂਨੀਅਨ ਆਗੂ
Ad Position 24