07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪ੍ਰੀਤ ਹੈਲਥ ਕੇਅਰ ਸੈਂਟਰ ਬਜਰੂੜ ਵਿਖੇ ਲਗਾਇਆ ਮੈਡੀਕਲ ਜਾਂਚ ਤੇ ਖ਼ੂਨਦਾਨ ਕੈਂਪ <br/>

Ad Position 21
No active advertisement
ਅਜੀਤ ਡੈਸਕ 02-06-2025
ਨੂਰਪੁਰ ਬੇਦੀ, 1 ਜੂਨ (ਵਿੰਦਰਪਾਲ ਝਾਂਡੀਆਂ)-ਪਿੰਡ ਬਜਰੂੜ ਵਿਖੇ ਪ੍ਰੀਤ ਹੈਲਥ ਕੇਅਰ ਸੈਂਟਰ ਵਲੋਂ ਹਸਪਤਾਲ ਦੇ ਪ੍ਰਬੰਧਕ ਡਾ. ਤਜਿੰਦਰ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਮੁਫ਼ਤ ਮੈਡੀਕਲ ਜਾਂਚ ਤੇ ਖ਼ੂਨਦਾਨ ਕੈਂਪ ਲਗਾਇਆ | ਕੈਂਪ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਸ਼ਿਵ ਮੰਦਰ ਸਰਥਲੀ ਦੇ ਪ੍ਰਬੰਧਕ ਮਹੰਤ ਧੀਰਜ ਗਿਰੀ ਮਹਾਰਾਜ ਨੇ ਮੈਡੀਕਲ ਜਾਂਚ ਕੈਂਪ ਦਾ ਉਦਘਾਟਨ ਕੀਤਾ ਤੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਹਮੇਸ਼ਾ ਆਪਣੇ ਹੱਥ ਅੱਗੇ ਵਧਾਉਣੇ ਚਾਹੀਦੇ ਹਨ | ਕੈਂਪ 'ਚ ਡਾ. ਬਲਵਿੰਦਰ ਸਿੰਘ, ਜਨਰਲ ਫਿਜ਼ੀਸ਼ੀਅਨ ਡਾ. ਤਜਿੰਦਰ ਕੁਮਾਰ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾ. ਮੌਸਮੀ ਪਿੰਡ ਹਿਆਤਪੁਰ ਆਧਾਰਿਤ ਮਾਹਿਰਾਂ ਦੀ ਟੀਮ ਵਲੋਂ ਲੋੜਵੰਦ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਖ਼ੂਨਦਾਨ ਕੈਂਪ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਨੇ ਖ਼ੂਨਦਾਨੀਆਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਉਨ੍ਹਾਂ ਖ਼ੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ | ਇਸ ਤੋਂ ਪਹਿਲਾਂ ਸੰਤ ਗੁਰਮੇਲ ਸਿੰਘ ਬਲੱਡ ਬੈਂਕ ਬਲਾਚੌਰ ਤੋਂ ਬਜਰੰਗ ਗੋਸਵਾਮੀ ਦੀ ਅਗਵਾਈ ਹੇਠ ਪਹੁੰਚੀ ਟੀਮ ਨੇ 51 ਯੂਨਿਟ ਖੂਨ ਇਕੱਤਰ ਕੀਤਾ | ਹਸਪਤਾਲ ਦੇ ਪ੍ਰਬੰਧਕ ਡਾ. ਤਜਿੰਦਰ ਨੇ ਕੈਂਪ ਦੌਰਾਨ ਪਹੁੰਚੀਆਂ ਸ਼ਖ਼ਸੀਅਤਾਂ ਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਇਸ ਮੋਕੇ ਸਰਪੰਚ ਨਰਿੰਦਰ ਸਿੰਘ, ਇੰਸਪੈਕਟਰ ਸੰਤ ਕੁਮਾਰ, ਪੰਚ ਨਿੰਦਾ, ਕਾਮਰੇਡ ਕਰਨੈਲ ਸਿੰਘ, ਸਰਪੰਚ ਵਿਜੇ ਸਰਥਲੀ, ਸਰਪੰਚ ਕਮਲ ਸਿੰਘ ਚੌਂਤਾ, ਡਾਇਰੈਕਟਰ ਰਾਮ ਕੁਮਾਰ ਮੁਕਾਰੀ, ਪ੍ਰਦੀਪ ਕਾਕੂ, ਸ਼ੁਭਮ ਤਖਤਗੜ੍ਹ, ਮੋਹਣ ਸਿੰਘ ਅਟਵਾਲ, ਪੁਸ਼ਪਾ ਦੇਵੀ, ਅਮਨ ਸਾਂਦਲ, ਤਨੁਰੀਤ ਕੌਰ, ਸੰਜੀਵ ਕੁਮਾਰ, ਗੁਰਪ੍ਰੀਤ ਸਿੰਘ, ਜਸ਼ਨ ਤੇ ਨਰਿੰਦਰ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਤਕਾ ਐਸੋਸੀਏਸ਼ਨ ਰੂਪਨਗਰ ਵਲੋਂ 2 ਰੋਜ਼ਾ ਰੈਫ਼ਰੀ ਟ੍ਰੇਨਿੰਗ ਕੈਂਪ ਲਗਾਇਆ <br/> ਅਗਲੀ ਖ਼ਬਰ ਬਦ ਤੋਂ ਬਦਤਰ ਹੋਈ ਲੁਠੇੜੀ-ਖਮਾਣੋਂ ਸੜਕ ਦੀ ਹਾਲਤ, ਲੋਕ ਪ੍ਰੇਸ਼ਾਨ
Ad Position 24