ਨੂਰਪੁਰ ਬੇਦੀ, 1 ਜੂਨ (ਵਿੰਦਰਪਾਲ ਝਾਂਡੀਆਂ)-ਪੰਜਾਬ ਰਾਜ ਬਿਜਲੀ ਬੋਰਡ 'ਚ ਸਰਕਾਰੀ ਸੇਵਾਵਾਂ ਨੂੰ ਪੂਰੀ ਤਨਦੇਹੀ ਨਾਲ ਸਮਰਪਿਤ ਹੋ ਕੇ ਨਿਭਾਉਣ ਵਾਲੇ ਇੰਜੀਨੀਅਰ ਰਾਮ ਕਿਸ਼ਨ ਬੈਂਸ 29 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾ ਕੇ ਸੇਵਾਮੁਕਤ ਹੋ ਗਏ ਹਨ | ਇੰਜੀਨੀਅਰ ਰਾਮ ਕਿ੍ਸ਼ਨ ਬੈਂਸ ਦਾ ਜਨਮ 3 ਮਈ 1967 ਨੂੰ ਪਿੰਡ ਸਮੀਰੋਵਾਲ ਵਿਖੇ ਪਿਤਾ ਜੀਤੂ ਰਾਮ ਦੇ ਘਰ ਮਾਤਾ ਹਾਕਮੀ ਦੇਵੀ ਦੀ ਕੁੱਖੋਂ ਹੋਇਆ | ਆਈ. ਟੀ. ਆਈ. ਨੰਗਲ ਤੋਂ ਪਾਸ ਕਰਨ ਉਪਰੰਤ ਪੰਜਾਬ ਰਾਜ ਬਿਜਲੀ ਬੋਰਡ 'ਚ ਬਤੌਰ ਲਾਈਨਮੈਨ ਨਿਯੁਕਤ ਹੋਏ, ਉਨ੍ਹਾਂ ਨੇ 14 ਮਾਰਚ 1996 ਨੂੰ ਇਸ ਸਰਕਾਰੀ ਸੇਵਾਵਾਂ ਦਾ ਅਗਾਜ ਉਸਾਰੀ ਮੰਡਲ ਕਪੂਰਥਲਾ ਤੋਂ ਕੀਤਾ | 25 ਨਵੰਬਰ 2020 ਨੂੰ ਬਤੌਰ ਜੇ. ਈ. ਪਦਉੱਨਤ ਹੋ ਕੇ ਸਿਟੀ ਸਬ ਡਵੀਜ਼ਨ ਖਰੜ ਵਿਖੇ ਜੁਆਇਨ ਕੀਤਾ | 8 ਅਪ੍ਰੈਲ 2021 ਨੂੰ ਸਬ ਆਫ਼ਿਸ ਤਖਤਗੜ੍ਹ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਿਯੁਕਤ ਹੋਏ | ਇਸ ਦਫ਼ਤਰ 'ਚ 31 ਮਈ 2025 ਤੱਕ ਬਤੌਰ ਜੇ. ਈ. ਵਜੋਂ ਸੇਵਾਵਾਂ ਨਿਭਾਈਆਂ | ਆਪ ਵਲੋਂ ਸਨਰਾਈਜ਼ ਪੈਲੇਸ ਆਜ਼ਮਪੁਰ ਨੂਰਪੁਰ ਬੇਦੀ ਵਿਖੇ 2 ਜੂਨ ਨੂੰ ਦੁਪਹਿਰ 2 ਵਜੇ ਸ਼ਾਨਦਾਰ ਸਮਾਗਮ ਕਰਵਾਇਆ ਜਾ ਰਿਹਾ ਹੈ |