07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਵਿਰਾਸਤ-ਏ-ਖ਼ਾਲਸਾ ਵਿਖੇ ਕਰਵਾਇਆ ਸੰਗੀਤਕ ਸਮਾਗਮ 'ਗਮਾਂ ਦੀ ਰਾਤ' ਯਾਦਗਾਰੀ ਹੋ ਨਿੱਬੜਿਆ <br/>

Ad Position 21
No active advertisement
ਅਜੀਤ ਡੈਸਕ 02-06-2025
ਸ਼੍ਰੀ ਅਨੰਦਪੁਰ ਸਾਹਿਬ, 1 ਜੂਨ (ਜੇ. ਐਸ. ਨਿੱਕੂਵਾਲ)-ਪੰਜਾਬ ਮਨੁੱਖੀ ਅਧਿਕਾਰ ਸੰਗਠਨ ਸ੍ਰੀ ਅਨੰਦਪੁਰ ਸਾਹਿਬ ਯੂਨਿਟ ਵਲੋਂ ਮਾਂ ਬੋਲੀ ਪੰਜਾਬੀ ਤੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕਰਵਾਇਆ ਸੰਗੀਤਕ ਸਮਾਗਮ 'ਗ਼ਮਾਂ ਦੀ ਰਾਤ' ਯਾਦਗਾਰੀ ਹੋ ਨਿੱਬੜਿਆ | ਸਥਾਨਕ ਵਿਰਾਸਤ-ਏ-ਖਾਲਸਾ ਆਡੀਟੋਰੀਅਮ ਵਿਖੇ ਕਰਵਾਏ ਗ਼ਜ਼ਲ ਸਮਾਗਮ 'ਚ ਜਿਥੇ ਪ੍ਰਸਿੱਧ ਗ਼ਜ਼ਲ ਗਾਇਕ ਸੁਨੀਲ ਡੋਗਰਾ ਵਲੋਂ ਆਪਣੀ ਸੁਰੀਲੀ ਆਵਾਜ਼ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਉੱਥੇ ਹੀ ਉੱਘੇ ਰੰਗਕਰਮੀ ਨਾਮੀ ਐਂਕਰ ਰਾਜ ਘਈ ਨੇ ਆਪਣੀ ਸ਼ਾਇਰੀ ਤੇ ਐਂਕਰਿੰਗ ਦੇ ਵੱਖਰੇ ਅੰਦਾਜ਼ ਨਾਲ ਪੂਰੇ ਸਮਾਗਮ ਦੌਰਾਨ ਸਰੋਤਿਆਂ ਨੂੰ ਬੰਨ੍ਹ ਕੇ ਰੱਖਿਆ | ਸਮਾਗਮ ਦੀ ਸ਼ੁਰੂਆਤ 'ਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਸ੍ਰੀ ਅਨੰਦਪੁਰ ਸਾਹਿਬ ਯੂਨਿਟ ਦੇ ਸਰਪ੍ਰਸਤ ਸੀਨੀਅਰ ਐਡ. ਪਾਖਰ ਸਿੰਘ ਭੱਠਲ ਨੇ ਆਏ ਹੋਏ ਮਹਿਮਾਨਾਂ ਤੇ ਸ਼ਹਿਰ ਵਾਸੀਆਂ ਨੂੰ ਜੀ ਆਇਆਂ ਕਿਹਾ | ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਵਲੋਂ ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਕੇ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ ਗਈ | ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਰੈਣੂੰ ਨੇ ਆਏ ਹੋਏ ਪਤਵੰਤਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ | ਯੂਨਿਟ ਦੀ ਸਮੁੱਚੀ ਟੀਮ ਵਲੋਂ ਗ਼ਜ਼ਲ ਗਾਇਕ ਸੁਨੀਲ ਡੋਗਰਾ ਸਮੇਤ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ | ਇਸ ਮੌਕੇ ਐਡ. ਅਸ਼ੋਕ ਮਨੋਚਾ, ਡਾ. ਸੁਦਰਸ਼ਨ ਚੋਧਰੀ, ਪੱਤਰਕਾਰ ਦਵਿੰਦਰਪਾਲ ਸਿੰਘ, ਸੁਰਜੀਤ ਸਿੰਘ ਰਾਣਾ, ਹਰਪ੍ਰੀਤ ਸਿੰਘ ਬੇਦੀ, ਨੰਬਰਦਾਰ ਕੁਲਦੀਪ ਸਿੰਘ, ਰਸ਼ਵਿੰਦਰ ਸਿੰਘ, ਨਾਨਕ ਸਿੰਘ ਢੇਰ, ਠੇਕੇਦਾਰ ਕਰਨੈਲ ਸਿੰਘ ਬਜਰੂੜ, ਪਿ੍ੰਸੀਪਲ ਅਵਤਾਰ ਸਿੰਘ, ਸਾਬਕਾ ਬੈਂਕ ਅਫ਼ਸਰ ਆਤਮਾ ਸਿੰਘ ਘੱਟੀਵਾਲ, ਡਾ. ਵਿਸ਼ਾਲ ਭਾਟੀਆ, ਡਾ. ਮਨਜੀਤ ਸਿੰਘ, ਭਾਗ ਸਿੰਘ ਮਹਿਰੋਲੀ, ਨੰਬਰਦਾਰ ਰਾਮ ਕਿਸ਼ਨ, ਜਸਪ੍ਰੀਤ ਸਿੰਘ ਅਰੋੜਾ, ਅਜੀਤ ਸਿੰਘ, ਅਭੀਜੀਤ ਸਿੰਘ ਰੈਣੂੰ, ਹਰਮੇਸ਼ ਚੌਧਰੀ, ਨੰਬਰਦਾਰ ਮਹਿੰਦਰ ਸਿੰਘ, ਇਕਬਾਲ ਭੱਟੀ, ਤਜਿੰਦਰ ਸਿੰਘ ਬਾਜ, ਡਾ. ਪਲਵਿੰਦਰਜੀਤ ਸਿੰਘ ਕੰਗ, ਬੀਬੀ ਹਰਜੀਤ ਕੌਰ, ਹਰਿੰਦਰ ਸਿੰਘ ਵਾਲੀਆ, ਸਤਿੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀ ਫਾਰਮ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ Tਵਿਕਸਤ ਖੇਤੀਬਾੜੀ ਸੰਕਲਪ ਮੁਹਿੰਮU ਇਕ ਰਾਸ਼ਟਰ ਵਿਆਪੀ ਪਹਿਲ-ਡਾ. ਸਤਬੀਰ ਸਿੰਘ
Ad Position 24