07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

Tਵਿਕਸਤ ਖੇਤੀਬਾੜੀ ਸੰਕਲਪ ਮੁਹਿੰਮU ਇਕ ਰਾਸ਼ਟਰ ਵਿਆਪੀ ਪਹਿਲ-ਡਾ. ਸਤਬੀਰ ਸਿੰਘ

Ad Position 21
No active advertisement
ਅਜੀਤ ਡੈਸਕ 02-06-2025
ਰੂਪਨਗਰ, 1 ਜੂਨ (ਸਤਨਾਮ ਸਿੰਘ ਸੱਤੀ)- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ ਰੋਪੜ ਦੇ ਡਿਪਟੀ ਡਾਇਰੈਕਟਰ ਡਾ. ਸਤਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ Tਵਿਕਸਤ ਖੇਤੀਬਾੜੀ ਸੰਕਲਪ ਅਭਿਆਨU ਕਿਸਾਨਾਂ ਨੂੰ ਖ਼ਰੀਫ਼/ਸਾਉਣੀ ਫ਼ਸਲ ਸੀਜ਼ਨ ਲਈ ਗਿਆਨ ਅਤੇ ਜਾਣਕਾਰੀ ਨਾਲ ਸਮਰੱਥ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾਣ ਵਾਲੀ ਇੱਕ ਦੇਸ਼ ਵਿਆਪੀ ਖੇਤੀਬਾੜੀ ਪਹੁੰਚ ਮੁਹਿੰਮ ਹੈ | ਇਹ ਮੁਹਿੰਮ 29 ਮਈ ਤੋਂ 12 ਜੂਨ 2025 ਤੱਕ ਭਾਰਤ ਦੇ ਸਾਰੇ ਰਾਜਾਂ ਵਿਚ ਚਲਾਈ ਜਾਵੇਗੀ | ਉਹਨਾਂ ਕਿਹਾ ਕਿ Tਵਿਕਸਤ ਖੇਤੀਬਾੜੀ ਸੰਕਲਪ ਅਭਿਆਨU ਇਕ ਦੇਸ਼ ਵਿਆਪੀ ਮੁਹਿੰਮ ਹੈ ਜੋ ਕਿ ਕੇਂਦਰੀ ਅਤੇ ਪੰਜਾਬ ਰਾਜ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ | ਡਾ. ਸਤਬੀਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਹਿਯੋਗ ਨਾਲ ਭਾਰਤੀ ਖੇਤੀਬਾੜੀ ਖੋਜ ਸੰਸਥਾ ਇਸ ਅਭਿਆਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ | ਉਹਨਾਂ ਕਿਹਾ ਕਿ ਇਸ ਮੁਹਿੰਮ ਵਿਚ ਕਿਸਾਨਾਂ ਦੇ ਦਰਵਾਜ਼ੇ ਤੱਕ ਖ਼ਰੀਫ਼ ਦੇ ਮੌਸਮ ਤੋਂ ਪਹਿਲਾਂ ਖੇਤੀਬਾੜੀ, ਪਸ਼ੂ-ਪਾਲਣ, ਖੇਤੀ ਜੰਗਲਾਤ, ਹੋਰ ਸਬੰਧਿਤ ਖੇਤਰਾਂ ਅਤੇ ਸਰਕਾਰੀ ਯੋਜਨਾਵਾਂ ਦੇ ਬਾਰੇ ਜਾਣਕਾਰੀ ਪਹੁੰਚਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਆਪਣੇ ਆਮਦਨੀ ਦੇ ਸਰੋਤਾਂ ਨੂੰ ਵਿਆਪਕ ਤੌਰ 'ਤੇ ਵਧਾਉਣ ਵਿਚ ਮਦਦ ਮਿਲੇ | ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਦਾ ਇਕ ਹੋਰ ਮੁੱਖ ਉਦੇਸ਼ ਇਹ ਹੈ ਕਿ ਕਿਸਾਨਾਂ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਦੀ ਜਾਣਕਾਰੀ ਦੇ ਕੇ ਉਹਨਾਂ ਨੂੰ ਵਿੱਤੀ ਮਦਦ, ਬੀਮਾ, ਸਬਸਿਡੀ ਅਤੇ ਸਹਾਇਤਾ ਸੇਵਾਵਾਂ ਦੇ ਬਾਰੇ ਜਾਗਰੂਕ ਕਰਨਾ ਹੈ | ਇਸ ਦੇ ਨਾਲ ਹੀ ਇਸ ਪਹਿਲਕਦਮੀ ਦਾ ਇਕ ਹੋਰ ਜ਼ਰੂਰੀ ਪੱਖ ਕਿਸਾਨਾਂ ਦੇ ਨਿਵੇਕਲੇ ਉੱਦਮਾਂ ਅਤੇ ਸੁਝਾਵਾਂ ਦਾ ਦਸਤਾਵੇਜ਼ ਤਿਆਰ ਕਰਨ ਦਾ ਹੈ | ਇਹ ਮੁਹਿੰਮ ਕੇਵੀਕੇ ਰੋਪੜ ਦੇ ਨਾਲ ਨਾਲ ਸੰਬੰਧਿਤ ਖੇਤੀ ਅਤੇ ਕਿਸਾਨ ਭਲਾਈ ਵਿਭਾਗ, ਬਾਗ਼ਬਾਨੀ, ਪਸ਼ੂ ਪਾਲਣ ਅਤੇ ਮਛਲੀ ਪਾਲਨ ਵਿਭਾਗਾਂ ਦੇ ਸਹਿਯੋਗ ਨਾਲ ਲਗਭਗ 150 ਪਿੰਡਾਂ ਵਿਚ ਲਾਗੂ ਕੀਤੀ ਜਾਵੇਗੀ | ਰੋਪੜ ਜ਼ਿਲ੍ਹੇ ਵਿਚ 3-4 ਮੈਂਬਰਾਂ ਵਾਲੀਆਂ ਤਿੰਨ ਸਮਰਪਿਤ ਟੀਮਾਂ ਬਣਾਈਆਂ ਜਾਣਗੀਆਂ, ਜਿਸ ਵਿਚ ਵਿਸ਼ਾ ਮਾਹਿਰ ਅਤੇ ਵਿਗਿਆਨੀ ਸ਼ਾਮਲ ਹੋਣਗੇ | ਇਹ ਟੀਮਾਂ ਪ੍ਰਤੀ ਦਿਨ 2 ਤੋਂ 3 ਗ੍ਰਾਮ ਪੰਚਾਇਤਾਂ ਦਾ ਦੌਰਾ ਕਰਕੇ ਕਰੀਬ 500-600 ਕਿਸਾਨਾਂ ਨਾਲ ਸਿੱਧਾ ਸੰਪਰਕ ਕਰਨਗੀਆਂ |
Ad Position 22
No active advertisement
ਪਿਛਲੀ ਖ਼ਬਰ ਵਿਰਾਸਤ-ਏ-ਖ਼ਾਲਸਾ ਵਿਖੇ ਕਰਵਾਇਆ ਸੰਗੀਤਕ ਸਮਾਗਮ 'ਗਮਾਂ ਦੀ ਰਾਤ' ਯਾਦਗਾਰੀ ਹੋ ਨਿੱਬੜਿਆ <br/> ਅਗਲੀ ਖ਼ਬਰ ਸ. ਸ. ਸ. ਸਕੂਲ ਨੂਰਪੁਰ ਬੇਦੀ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ <br/>
Ad Position 24