07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸ. ਸ. ਸ. ਸਕੂਲ ਨੂਰਪੁਰ ਬੇਦੀ ਵਿਖੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 02-06-2025
ਨੂਰਪੁਰ ਬੇਦੀ, 1 ਜੂਨ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ ਵਿਦਿਆਰਥੀਆਂ ਦੇ 'ਪ੍ਰਤਿਭਾ ਖੋਜ ਮੁਕਾਬਲੇ' ਕਰਵਾਏ ਗਏ | ਜਿਸ ਦੌਰਾਨ ਵਿਦਿਆਰਥੀਆਂ ਨੇ ਆਪਣੇ ਕਲਾਤਮਕ ਤੇ ਚਿੰਤਨਾਤਮਕ ਹੁਨਰਾਂ ਰਾਹੀਂ ਸਮਾਜਿਕ ਮਸਲਿਆਂ 'ਤੇ ਗੰਭੀਰ ਵਿਚਾਰ ਰੱਖੇ | ਇਨ੍ਹਾਂ ਮੁਕਾਬਲੇ 'ਚ ਭਾਸ਼ਨ, ਲੇਖ ਲਿਖਣ, ਪੋਸਟਰ ਬਣਾਉਣ ਤੇ ਕਇਜ਼ ਵਰਗੀਆਂ ਕਈ ਸ਼੍ਰੇਣੀਆਂ ਰੱਖੀਆਂ ਗਈਆਂ ਤੇ ਜਿਨ੍ਹਾਂ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਦੌਰਾਨ ਨਸ਼ਾ ਮੁਕਤੀ, ਲਿੰਗ ਸਮਾਨਤਾ ਤੇ ਵਾਤਾਵਰਨ ਸੰਭਾਲ ਵਰਗੇ ਅਹਿਮ ਸਮਾਜਿਕ ਵਿਸ਼ਿਆਂ ਨੂੰ ਕੇਂਦਰਿਤ ਕੀਤਾ ਗਿਆ | ਇਸ ਦੌਰਾਨ ਭਾਸ਼ਨ, ਲੇਖ ਲਿਖਣ, ਪੋਸਟਰ ਤੇ ਕੁਇਜ਼ ਮੁਕਾਬਲੇ ਕਰਵਾਏ ਗਏ | ਗਾਈਡੈਂਸ ਕਾਊਾਸਲਰ ਧਰਮਿੰਦਰ ਕੁਮਾਰ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਅੰਦਰ ਛੁਪੀ ਹੋਈ ਕਾਬਲੀਅਤ ਨੂੰ ਉਜਾਗਰ ਕਰਨ ਦਾ ਮੌਕਾ ਮਿਲਦਾ ਹੈ | ਇਸ ਦੌਰਾਨ ਕਰਵਾਏ ਭਾਸ਼ਨ ਮੁਕਾਬਲਿਆਂ 'ਚ ਪ੍ਰੰਸ਼ਿਤਾ ਸ਼ਰਮਾ ਨੇ ਪਹਿਲਾ, ਹਿਮਾਂਸ਼ੂ ਨੇ ਦੂਜਾ ਤੇ ਨਿਕਿਤਾ ਨੇ ਤੀਜਾ, ਪ੍ਰਸਤਾਵ ਲਿਖਣ ਦੇ ਮੁਕਾਬਲੇ 'ਚ ਹਰਪ੍ਰੀਤ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਜਾ ਤੇ ਗੁਰਕਮਲ ਕੌਰ ਤੇ ਅਵਨੀਤ ਕੌਰ ਨੇ ਤੀਜਾ, ਪੋਸਟਰ ਮਕਿੰਗ ਮੁਕਾਬਲੇ 'ਚ ਸਾਹਿਲ ਨੇ ਪਹਿਲਾ, ਵਿਵੇਕ ਰਾਣਾ ਨੇ ਦੂਜਾ ਤੇ ਭਵਨੀਤ ਕੌਰ ਅਤੇ ਸਤੀਸ਼ ਕੁਮਾਰ ਨੇ ਤੀਜਾ ਸਥਾਨ ਜਦ ਕਿ ਕੁਇਜ਼ ਮੁਕਾਬਲਿਆਂ 'ਚ ਵਿਵੇਕ ਸੈਣੀ ਨੇ ਪਹਿਲਾ, ਸਾਹਿਲ ਕੁਮਾਰ ਨੇ ਦੂਜਾ ਤੇ ਗਗਨਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਅੰਤ 'ਚ ਉਕਤ ਮੁਕਾਬਲਿਆਂ 'ਚ ਜੇਤੂ ਰਹੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਤੇ ਸਮੂਹ ਸਟਾਫ ਵਲੋਂ ਸਨਮਾਨਿਤ ਕਰਕੇ ਉਨਾਂ ਦੀ ਹੌਸਲਾ ਅਫਜਾਈ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ Tਵਿਕਸਤ ਖੇਤੀਬਾੜੀ ਸੰਕਲਪ ਮੁਹਿੰਮU ਇਕ ਰਾਸ਼ਟਰ ਵਿਆਪੀ ਪਹਿਲ-ਡਾ. ਸਤਬੀਰ ਸਿੰਘ ਅਗਲੀ ਖ਼ਬਰ ਪਿਪਸ ਸ੍ਰੀ ਚਮਕੌਰ ਸਾਹਿਬ ਵਲੋਂ ਨਾਟਕ 'ਛੇਵਾਂ ਦਰਿਆ' ਦਾ ਸਫਲ ਮੰਚਨ <br/>
Ad Position 24