ਰੂਪਨਗਰ, 1 ਜੂਨ (ਸਤਨਾਮ ਸਿੰਘ ਸੱਤੀ)-ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਚ 29 ਮਈ ਨੂੰ ਭਾਰਤੀ ਪ੍ਰਤਿਭਾ ਓਲੰਪਿਆਡ 2024-25 ਦੇ ਨਤੀਜੇ ਐਲਾਨੇ ਗਏ | ਇਸ ਪ੍ਰਤੀਯੋਗਤਾ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਇਨਾਮ ਹਾਸਲ ਕੀਤਾ | ਹਰਸ਼ਪ੍ਰੀਤ ਕੌਰ ਨੇ ਉੱਤਮਤਾ ਤਮਗ਼ਾ ਪ੍ਰਾਪਤ ਕੀਤਾ | ਪ੍ਰਭਨੂਰ ਸਿੰਘ, ਚਿਤਰਸਿਮਰਨ ਸਿੰਘ ਅਤੇ ਹਰਨੀਤ ਕੌਰ ਨੂੰ ਕਲਾਸ ਟਾਪਰ-1 ਅਤੇ ਉੱਤਮਤਾ ਤਮਗ਼ਾ ਦਿੱਤਾ ਗਿਆ | ਅੰਸ਼ਪ੍ਰੀਤ ਕੌਰ ਨੂੰ ਕਲਾਸ ਟਾਪਰ-2 ਅਤੇ ਆਸ਼ਨਾ ਗਰਗ ਨੂੰ ਕਲਾਸ ਟਾਪਰ-3 ਵਜੋਂ ਸਨਮਾਨਿਤ ਕੀਤਾ ਗਿਆ | ਸੀਰਤਪ੍ਰੀਤ ਕੌਰ ਨੇ ਰਾਜ ਟਾਪਰ ਬਣ ਕੇ ਵਿਦਿਆਰਥੀ ਵਿੱਤੀ (ਸਕਾਲਰਸ਼ਿਪ) ਹਾਸਲ ਕੀਤੀ | ਇਸ ਪ੍ਰਤੀਯੋਗਿਤਾ ਦੀ ਤਿਆਰੀ ਸਕੂਲ ਦੀ ਸੀਨੀਅਰ ਅਧਿਆਪਿਕਾ ਜਸਪ੍ਰੀਤ ਕੌਰ ਦੀ ਅਗਵਾਈ ਹੇਠ ਕੀਤੀ ਗਈ | ਸਕੂਲ ਮੈਨੇਜਮੈਂਟ ਸੂਬਾ ਭੁਪਿੰਦਰ ਸਿੰਘ ਅਤੇ ਸ੍ਰੀਮਤੀ ਗੁਣਵੰਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਿੰਦਗੀ ਦੀਆਂ ਅਸਲੀ ਪ੍ਰੀਖਿਆਵਾਂ ਲਈ ਤਿਆਰ ਕਰਨ ਲਈ ਐਸੀਆਂ ਪ੍ਰਤੀਯੋਗਤਾਵਾਂ ਬਹੁਤ ਜ਼ਰੂਰੀ ਹੁੰਦੀਆਂ ਹਨ | ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਗੁਰਪ੍ਰੀਤ ਮਾਥੁਰ ਅਤੇ ਉੱਪ ਪਿ੍ੰਸੀਪਲ ਸ਼੍ਰੀਮਤੀ ਭੁਪਿੰਦਰ ਕੌਰ ਨੇ ਸਭ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ |