14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਰੋਟਰੀ ਕਲੱਬ ਨੰਗਲ ਸੈਂਟਰਲ ਵਲੋਂ ਸਕੂਲ ਨੂੰ ਕੀਤਾ ਕੰਪਿਊਟਰ ਭੇਟ <br/>

Ad Position 21
No active advertisement
ਅਜੀਤ ਡੈਸਕ 03-06-2025
ਨੰਗਲ, 2 ਜੂਨ (ਪ੍ਰੀਤਮ ਸਿੰਘ ਬਰਾਰੀ)-ਸਰਕਾਰੀ ਪ੍ਰਾਇਮਰੀ ਸਕੂਲ ਬੰਦਲੈੜੀ ਦੇ ਵਿਦਿਆਰਥੀਆਂ ਲਈ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਨੰਗਲ ਸੈਂਟਰਲ ਵਲੋਂ ਕੰਪਿਊਟਰ ਭੇਟ ਕੀਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਤੁਸ਼ਾਰ ਜੈਰਥ ਨੇ ਕਿਹਾ ਕਿ ਅਯੋਕੇ ਤੇਜ਼ ਰਫਤਾਰ ਯੁਗ ਅੰਦਰ ਕੰਪਿਊਟਰ ਦੀ ਸਿੱਖਿਆ ਹਰੇਕ ਵਿਦਿਆਰਥੀ ਲਈ ਅਤਿ ਜ਼ਰੂਰੀ ਬਣ ਚੁੱਕੀ ਹੈ ਤੇ ਜੇਕਰ ਸਾਡੇ ਬੱਚੇ ਕੰਪਿਊਟਰ ਰਾਹੀਂ ਅਜੋਕੇ ਯੁਗ ਦੀ ਤਕਨੀਕ ਹਾਸਿਲ ਕਰਨਗੇ ਤਾਂ ਉਨ੍ਹਾਂ ਨੂੰ ਤਰੱਕੀ ਤੋਂ ਕੋਈ ਨਹੀਂ ਰੋਕ ਸਕਦਾ | ਉਨ੍ਹਾਂ ਨੇ ਕਿਹਾ ਕਿ ਰੋਟਰੀ ਕਲੱਬ ਨੰਗਲ ਸੈਂਟਰਲ ਵਲੋਂ ਹਮੇਸ਼ਾ ਸਮਾਜ ਸੇਵਾ ਦੇ ਖੇਤਰ 'ਚ ਮੋਹਰੀ ਰੋਲ ਅਦਾ ਕੀਤਾ ਅਤੇ ਅੱਜ ਤੋਂ ਪਹਿਲਾਂ ਵੀ ਸਕੂਲਾਂ ਦੇ ਵਿਚ ਜ਼ਰੂਰੀ ਵਸਤਾਂ ਭੇਟ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦੇ ਕਾਰਜ ਇਸੇ ਤਰ੍ਹਾਂ ਕਲੱਬ ਵਲੋਂ ਆਉਣ ਵਾਲੇ ਸਮੇਂ 'ਚ ਵੀ ਯਾਰੀ ਰੱਖੇ ਜਾਣਗੇ | ਇਸ ਮੌਕੇ ਸਕੂਲ ਸਟਾਫ਼ ਅਨਿਲ ਕੁਮਾਰ, ਨੰਦਨੀ ਤੇ ਸਰਪੰਚ ਜੱਗਦੱਤ ਹਾਜ਼ਰ ਰਹੇ ਜਦ ਕਿ ਕਲੱਬ ਵਲੋਂ ਸਕੱਤਰ ਅਵਿਨਾਸ਼ ਸ਼ਰਮਾ, ਨਿਤਿਨ ਸਿੰਧਵਾਨੀ, ਵਰੁਣ ਦੀਵਾਨ, ਅਰੁਣਜੀਤ ਸਿੰਘ, ਰੋਹਿਤ ਸ਼ਰਮਾ ਤੇ ਮਨੀਸ਼ ਖੰਨਾ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਲਾਹਪੁਰ ਵਿਖੇ ਪੀਰ ਬਾਬਾ ਨੱਥੂ ਸ਼ਾਹ ਦੀ ਦਰਗਾਹ 'ਤੇ ਵਿਸ਼ਾਲ ਭੰਡਾਰਾਂ ਤੇ ਮੇਲਾ ਕਰਵਾਇਆ <br/> ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਮਹਾਂ ਸੰਘ ਦੀ ਮੀਟਿੰਗ ਹੋਈ
Ad Position 24