ਨੂਰਪੁਰ ਬੇਦੀ, 2 ਜੂਨ (ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਮਾਣਾ ਵਿਖੇ ਰੋਟਰੀ ਕਲੱਬ ਰੋਪੜ ਵਲੋਂ ਪ੍ਰਧਾਨ ਕੁਲਵੰਤ ਸਿੰਘ, ਡਾ. ਭੀਮ ਸੈਨ ਤੇ ਮੈਡਮ ਸੁਮਨ ਤਿਆਗੀ ਨੇ ਸਕੂਲ 'ਚ ਪਹੁੰਚ ਕੇ, ਉਨ੍ਹਾਂ ਵਲੋਂ ਸਕੂਲ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਇਕ ਕੰਪਿਊਟਰ ਸੈੱਟ ਸਕੂਲ ਨੂੰ ਭੇਟ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਮਿਤੀ 29 ਮਈ ਨੂੰ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ, ਜੇ. ਕੇ ਭਾਟੀਆ, ਸ੍ਰੀਮਤੀ ਊਸ਼ਾ ਭਾਟੀਆ ਤੇ ਜਤਿੰਦਰ ਪਾਲ ਸਿੰਘ ਵਲੋਂ ਬੱਚਿਆਂ ਦੀ ਪੜ੍ਹਾਈ ਨੂੰ ਬੇਹਤਰ ਬਣਾਉਣ ਹਿੱਤ ਕਲਾਸ ਰੂਮ ਐਪ ਦੇ ਕੂਪਨ 9ਵੀ ਤੋਂ 12ਵੀ ਤੱਕ ਦੇ ਇੱਛੁਕ ਵਿਦਿਆਰਥੀਆਂ ਨੂੰ ਭੇਟ ਕੀਤੇ ਸਨ | ਇਸ ਸੰਬੰਧੀ ਡਾ. ਵਿਨੋਦ ਚੰਦਨ ਨੇ ਦੱਸਿਆ ਕਿ ਇਸ ਐਪ ਨਾਲ ਵਿਦਿਆਰਥੀਆਂ ਦੀ ਅਕਾਦਮਿਕ ਤੇ ਆਮ ਜਾਣਕਾਰੀ ਵਿਚ ਚੋਖਾ ਵਾਧਾ ਹੋਵੇਗਾ, ਪਿ੍ੰਸੀਪਲ ਜਗਤਾਰ ਸਿੰਘ ਲੈਹੜੀਆਂ ਨੇ ਰੋਟਰੀ ਕਲੱਬ ਦੇ ਅਹੁਦੇਦਾਰਾਂ ਦਾ ਸਵਾਗਤ ਕਰਦੇ ਹੋਏ ਸਮਾਜ ਸੇਵਾ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਖ਼ੂਬ ਸ਼ਲਾਘਾ ਕੀਤੀ ਅਤੇ ਕਿਹਾ ਅਸੀਂ ਖਾਸ ਤੌਰ 'ਤੇ ਰੋਟਰੀ ਕਲੱਬ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਪੇਂਡੂ ਖੇਤਰ ਦੇ ਸਕੂਲ 'ਚ ਇਹ ਸੇਵਾ ਕਰਨ ਦੀ ਪਹਿਲ ਕਦਮੀ ਕੀਤੀ ਹੈ | ਸਟਾਫ਼ ਵਲੋਂ ਵੀ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ, ਇਸ ਮੌਕੇ ਸਮੁੱਚਾ ਸਕੂਲ ਸਟਾਫ਼ ਹਾਜਰ ਸੀ |