ਮੌਜਲੀਪੁਰ ਵਾਸੀਆਂ ਨੇ ਸਰਪੰਚ 'ਤੇ ਅਦਾਲਤ ਵਲੋਂ ਸਟੇਅ ਹੋਈ ਪੰਚਾਇਤੀ ਜ਼ਮੀਨ 'ਚੋਂ ਪਾਪੂਲਰ ਵੱਢਣ ਦੇ ਲਗਾਏ ਦੋਸ਼ <br/>
ਅਜੀਤ ਡੈਸਕ
03-06-2025
ਕੀ ਕਹਿਣਾ ਹੈ ਸਰਪੰਚ ਹਰਭਾਗ ਸਿੰਘ ਦਾ
ਇਸ ਸੰਬੰਧੀ ਮੌਜਲੀਪੁਰ ਦੇ ਮੌਜੂਦਾ ਸਰਪੰਚ ਹਰਭਾਗ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਿਛਲੀ ਪੰਚਾਇਤ ਵਲੋਂ ਉਨ੍ਹਾਂ ਨੂੰ ਕੇਸ ਸੰਬੰਧੀ ਕੋਈ ਕਾਗਜ਼ਾਤ ਵਗੈਰਾ ਨਹੀਂ ਦਿੱਤੇ ਅਤੇ ਨਾ ਈ ਉਨ੍ਹਾਂ ਨੂੰ ਇਹ ਪਤਾ ਹੈ ਕਿ ਇਹ ਜ਼ਮੀਨ ਪੰਚਾਇਤ ਦੀ ਹੈ ਜਾਂ ਨਹੀਂ ਸਿਰਫ਼ ਸਟੇਅ ਦੀ ਕਾਪੀ ਦਿੱਤੀ ਸੀ | ਉਨ੍ਹਾਂ ਨੇ ਪੰਚਾਇਤ ਵਲੋਂ ਮਤਾ ਪਾ ਕੇ ਪਾਪੂਲਰ ਪੁੱਟਣ ਵਾਲੇ ਇੰਦਰਜੀਤ ਸਿੰਘ ਵਾਸੀ ਪਿੰਡ ਬਾਮਾਕੁਲੀਆ ਵਿਰੁੱਧ ਪੁਲਿਸ ਚੌਕੀ ਬੇਲਾ ਤੇ ਬੀ. ਡੀ. ਪੀ. ਓ. ਸ੍ਰੀ ਚਮਕੌਰ ਸਾਹਿਬ ਨੂੰ ਸ਼ਿਕਾਇਤਾਂ ਕੀਤੀਆਂ ਹੋਈਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਨੇ ਝਗੜੇ ਵਾਲੀ ਜ਼ਮੀਨ ਸੰਬੰਧੀ ਪਿੰਡ ਵਿਚ ਵੀ ਅਨਾਊਸਮੈਂਟ ਕਰਵਾਈ ਸੀ ਕਿ ਕੋਈ ਵੀ ਪਿੰਡ ਵਾਸੀ ਉਸ ਜ਼ਮੀਨ 'ਚ ਕੋਈ ਦਖਲਅੰਦਾਜ਼ੀ ਨਾ ਕਰੇ ਤੇ ਕੰਡਾ ਤਾਰ ਵੀ ਲਗਾ ਦਿੱਤੀ ਸੀ ਪਰ ਸ਼ਿਕਾਇਤਕਰਤਾ ਸਾਬਕਾ ਪੰਚ ਦਵਿੰਦਰ ਸਿੰਘ ਵਲੋਂ ਦੂਜੇ ਹੀ ਦਿਨ ਤਾਰਾ ਪੁੱਟ ਕੇ ਆਪਣੇ ਘਰ ਲੈ ਗਿਆ | ਸਰਪੰਚ ਹਰਭਾਗ ਸਿੰਘ ਨੇ ਬਲਾਕ ਵਿਕਾਸ ਅਫ਼ਸਰ ਸ੍ਰੀ ਚਮਕੌਰ ਸਾਹਿਬ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਤੇ ਦਵਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਉਨ੍ਹਾਂ ਨੇ ਹਲਕੇ ਦੇ ਵਿਧਾਇਕ ਡਾ. ਚਰਨਜੀਤ ਸਿੰਘ ਨੂੰ ਵੀ ਸਾਰੀ ਸਥਿਤੀ ਬਾਰੇ ਜਾਣਕਾਰੀ ਦੇ ਚੁੱਕੇ ਹਨ |