14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਕੌਮੀ ਰਾਜ ਮਾਰਗ ਤੇ ਲੋਕ ਨਿਰਮਾਣ ਵਿਭਾਗ ਮੁਹਾਲੀ ਦੀ ਨਾਲਾਇਕੀ ਦਾ ਖ਼ਮਿਆਜ਼ਾ ਭੁਗਤ ਰਹੇ ਹਜ਼ਾਰਾਂ ਲੋਕ <br/>

Ad Position 21
No active advertisement
ਅਜੀਤ ਡੈਸਕ 03-06-2025
ਰੂਪਨਗਰ, 2 ਜੂਨ (ਸਤਨਾਮ ਸਿੰਘ ਸੱਤੀ)-ਰੂਪਨਗਰ ਤੋਂ ਚੰਡੀਗੜ੍ਹ ਮਾਰਗ 'ਤੇ ਕੌਮੀ ਰਾਜ ਮਾਰਗ ਅਥਾਰਿਟੀ ਵਲੋਂ ਭਾਰਤ ਮਾਲਾ ਯੋਜਨਾ ਤਹਿਤ ਬਣ ਰਹੇ ਮਾਰਗ 'ਤੇ ਭਿਓਰਾ ਪਿੰਡ ਕੋਲ ਪੁਲ ਬਣਾਉਣ ਲਈ ਪੰਜਾਬ-ਹਿਮਾਚਲ ਪ੍ਰਦੇਸ਼ ਤੇ ਰੂਪਨਗਰ ਸਮੇਤ ਕੁਝ ਹੋਰ ਜ਼ਿਲਿ੍ਹਆਂ ਦੀ ਭਾਰੀ ਟ੍ਰੈਫ਼ਿਕ ਨੂੰ ਰੂਪਨਗਰ ਤੋਂ ਵਾਇਆ ਸ੍ਰੀ ਚਮਕੌਰ ਸਾਹਿਬ-ਮੋਰਿੰਡਾ ਘੁੰਮ ਕੇ ਜਾਣ ਤੇ ਆਉਣ ਦੇ ਨਾਦਰਸ਼ਾਹੀ ਫ਼ਰਮਾਨ ਚਾੜ ਦਿੱਤੇ ਗਏ ਹਨ, ਜਿਸ ਕਰਕੇ ਟ੍ਰੈਫ਼ਿਕ ਲਈ 30 ਤੋਂ 35 ਕਿੱਲੋਮੀਟਰ ਦਾ ਵਾਧੂ ਗੇੜ ਥੋਪ ਦਿੱਤਾ ਗਿਆ ਹੈ | ਜਦ ਕਿ ਇਸ ਸਮੱਸਿਆ ਦੇ ਬਦਲ ਵਜੋਂ ਰੂਪਨਗਰ ਤੋਂ ਮੋਰਿੰਡਾ ਮਾਰਗ ਸਭ ਤੋਂ ਢੁਕਵਾਂ ਮਾਰਗ ਹੈ, ਪਰ ਐਨ ਉਸੇ ਵੇਲੇ ਲੋਕ ਨਿਰਮਾਣ ਵਿਭਾਗ ਮਹਿਾਲੀ ਮੰਡਲ ਨੇ ਇਸ ਮਾਰਗ ਨੂੰ ਨਵਿਆਉਣ ਦਾ ਕੰਮ ਆਰੰਭ ਕੇ ਕੰਮ 'ਚ ਘੜੰਮ ਪੈਦਾ ਕਰ ਦਿੱਤਾ ਹੈ | ਮੁੱਖ ਮੰਤਰੀ ਪੰਜਾਬ ਤਾਂ ਅੱਜ ਕੱਲ੍ਹ ਦਾਅਵਾ ਕਰਦੇ ਹਨ ਕਿ ਹੁਣ ਨਵੀਆਂ ਬਣਾਉਣ ਵਾਲੀਆਂ ਸੜਕਾਂ ਹੋਰ ਮਹਿਕਮਿਆਂ ਦੀਆਂ ਤਾਰਾਂ ਤੇ ਪਾਈਪਾਂ ਪਾਉਣ ਕਾਰਨ ਟੁੱਟਣ ਨਹੀਂ ਦਿੱਤੀਆਂ ਜਾਣਗੀਆਂ ਕਿਉਂਕਿ ਹੁਣ ਇਨ੍ਹਾਂ ਮਹਿਕਮਿਆਂ 'ਚ ਆਪਸੀ ਤਾਲਮੇਲ ਬਿਠਾ ਦਿੱਤਾ ਗਿਆ ਹੈ ਪਰ ਇਹ ਦਾਅਵੇ ਇਥੇ ਖੋਖਲੇ ਸਾਬਤ ਹੋ ਗਏ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਜਾਂ ਪੰਜਾਬ ਸਰਕਾਰ ਨੇ ਕੌਮੀ ਰਾਜ ਮਾਰਗ ਅਥਾਰਿਟੀ ਅਤੇ ਲੋਕ ਨਿਰਮਾਣ ਵਿਭਾਗ ਮੁਹਾਲੀ ਡਵੀਜਨ ਨੂੰ ਇਕੋ ਵੇਲੇ ਦੋਵੇਂ ਮਾਰਗ ਬੰਦ ਕਰਕੇ ਕੰਮ ਆਰੰਭ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਹੈ | ਕੀ ਇਨ੍ਹਾਂ ਦੋਵੇਂ ਮਹਿਕਮਿਆਂ 'ਚ ਤਾਲਮੇਲ ਨਹੀਂ ਸੀ ਪਰ ਹੁਣ ਦੋਵੇਂ ਮਹਿਕਮਿਆਂ ਦੀ ਨਾਲਾਇਕੀ ਕਰਕੇ ਪੁਲਿਸ ਲਾਈਨ ਰੂਪਨਗਰ ਤੋਂ ਭਿਉਰਾ ਤੱਕ ਲੱਗਦੇ ਜਾਮ 'ਚ ਐਂਬੂਲੈਂਸਾਂ ਵੀ ਫਸੀਆਂ ਰਹਿੰਦੀਆਂ ਹਨ ਅਤੇ ਲੋਕ ਵੀ ਪ੍ਰੇਸ਼ਾਨ ਹੋ ਰਹੇ ਹਨ | ਦੂਜੀ ਕਸਰ ਰੂਪਨਗਰ ਤੋਂ ਮੋਰਿੰਡਾ ਮਾਰਗ 'ਤੇ ਪਿੰਡ ਸਲੌਰਾ ਕੋਲ ਪੁਲੀ ਬਣਾਉਣ ਲਈ ਪੁੱਟੇ ਗਏ ਮਾਰਗ ਨੇ ਕੱਢ ਦਿੱਤੀ ਹੈ ਅਤੇ ਅੱਗੇ ਸੜਕ 'ਚ ਰੋੜੀ ਪਾ ਦਿੱਤੀ ਗਈ ਹੈ, ਜਿਸ ਕਾਰਨ ਦੂਰ ਦੁਰੇਡੇ ਤੋਂ ਆਉਣ ਵਾਲੇ ਲੋਕ ਖੱਜਲ ਖੁਆਰ ਹੋ ਰਹੇ ਹਨ ਤੇ ਕਰੀਬ 3-4 ਮਹੀਨੇ ਲਈ ਹੋਰ ਹੋਣਗੇ | ਜੇ ਮੋਰਿੰਡਾ ਮਾਰਗਾਂ ਦਾ ਅਜੇ ਕੰਮ ਰੋਕ ਲਿਆ ਜਾਂਦਾ ਤਾਂ ਟ੍ਰੈਫਿਕ ਦੀ ਕੋਈ ਸਮੱਸਿਆ ਪੈਦਾ ਨਹੀਂ ਸੀ ਹੋਣੀ ਤੇ ਨਾ ਹੀ 30-35 ਕਿੱਲੋਮੀਟਰ ਦਾ ਗੇੜ ਪੈਣਾ ਸੀ |
ਮੋਰਿੰਡਾ ਰੋਡ ਮਹੀਨੇ ਕੁ 'ਚ ਚਾਲੂ ਹੋ ਜਾਵੇਗਾ, ਟ੍ਰੈਫ਼ਿਕ ਲਈ ਹੋਰ ਬਦਲ ਦਿੱਤੇ ਗਏ-ਡੀ. ਸੀ.
ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਦਾ ਕਹਿਣਾ ਹੈ ਕਿ ਟ੍ਰੈਫ਼ਿਕ ਲਈ ਵਧੀਆ ਬਦਲ ਦਿੱਤੇ ਗਏ ਹਨ, ਰੂਪਨਗਰ-ਮੋਰਿੰਡਾ ਰੋਡ ਮਹੀਨੇ ਕੁ 'ਚ ਤਿਆਰ ਹੋ ਜਾਵੇਗਾ ਤੇ ਟ੍ਰੈਫ਼ਿਕ ਲਈ ਟ੍ਰੈਫ਼ਿਕ ਮਾਸਟਰ ਲੱਗੇ ਹੋਏ ਹਨ, ਟ੍ਰੈਫ਼ਿਕ ਪੁਲਿਸ ਵੀ ਮੋਨੀਟਰ ਕਰ ਰਹੀ ਹੈ, ਜੋ ਵਧੀਆ ਬਦਲ ਹੋ ਸਕਦਾ ਸੀ ਉਹ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਗ੍ਰੀਕੋ ਰੋਮਨ ਚੈਂਪੀਅਨਸ਼ਿਪ 'ਚ ਪਿ੍ੰਸ ਨੇ ਜਿੱਤਿਆ ਚਾਂਦੀ ਦਾ <br/> ਅਗਲੀ ਖ਼ਬਰ ਜੂਨੀਅਰ ਇੰਜੀਨੀਅਰ ਕੌਂਸਲ ਪੀ. ਐਸ. ਈ. ਬੀ. ਨੇ ਸੌਂਪਿਆ ਮੈਮੋਰੰਡਮ <br/>
Ad Position 24