14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਵਿਸ਼ਵ ਗ੍ਰੀਕੋ ਰੋਮਨ ਚੈਂਪੀਅਨਸ਼ਿਪ 'ਚ ਪਿ੍ੰਸ ਨੇ ਜਿੱਤਿਆ ਚਾਂਦੀ ਦਾ <br/>

Ad Position 21
No active advertisement
ਅਜੀਤ ਡੈਸਕ 03-06-2025
ਰੂਪਨਗਰ, 2 ਜੂਨ (ਯਸ਼ਵੰਤ ਬੱਸੀ)-ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਦੇ ਵਿਦਿਆਰਥੀ ਪਿ੍ੰਸ ਨੇ 82 ਕਿੱਲੋ ਭਾਰ ਤੋਂ ਘੱਟ ਸ਼੍ਰੇਣੀ ਦੇ ਵਿਸ਼ਵ ਰੈਂਕਿੰਗ ਸੀਰੀਜ਼ 2025 ਗ੍ਰੀਕੋ ਰੋਮਨ 'ਚ ਚਾਂਦੀ ਦਾ ਤਗਮਾ ਜਿੱਤ ਕੇ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ ਹੈ | ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਦੇ ਸਹਾਇਕ ਨਿਰਦੇਸ਼ਕ ਖੇਡਾਂ ਰਾਮ ਮੇਹਰ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ 25 ਮਈ ਤੋਂ 29 ਮਈ 2025 ਤੱਕ ਮੰਗੋਲੀਆ ਵਿਖੇ ਕਰਵਾਈ ਗਈ ਸੀ, ਜਿਸ 'ਚ ਪਹਿਲਵਾਨ ਪਿ੍ੰਸ ਦਾ ਸ਼ਾਨਦਾਰ ਪ੍ਰਦਰਸ਼ਨ ਉਸਦੀ ਲਗਨ, ਹੁਨਰ ਅਤੇ ਮਿਹਨਤ ਦਾ ਪ੍ਰਮਾਣ ਹੈ | ਡਾ. ਸੰਦੀਪ ਸਿੰਘ ਕੌੜਾ ਚਾਂਸਲਰ ਐਲ. ਟੀ. ਐਸ. ਯੂ. ਪੰਜਾਬ ਨੇ ਖਿਡਾਰੀ ਦੀ ਇਸ ਸ਼ਾਨਦਾਰ ਸਫਲਤਾ 'ਤੇ ਪੂਰੇ ਖੇਡ ਵਿਭਾਗ ਅਤੇ ਪਹਿਲਵਾਨ ਪਿ੍ੰਸ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸਦੇ ਭਵਿੱਖ ਦੇ ਸਾਰੇ ਯਤਨਾਂ ਵਿਚ ਸਫਲਤਾ ਦੀ ਕਾਮਨਾ ਕੀਤੀ | ਡਾ. ਪਰਵਿੰਦਰ ਕੌਰ ਪ੍ਰੋ. ਚਾਂਸਲਰ, ਡਾ. ਰਾਜੀਵ ਮਹਾਜਨ ਰਜਿਸਟਰਾਰ, ਐਸ. ਸਤਬੀਰ ਸਿੰਘ ਬਾਜਵਾ ਸੰਯੁਕਤ ਰਜਿਸਟਰਾਰ ਐਲ. ਟੀ. ਐਸ. ਯੂ. ਪੰਜਾਬ ਨੇ ਵੀ ਖਿਡਾਰੀ ਅਤੇ ਉਨ੍ਹਾਂ ਦੇ ਕੋਚ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਦੇ ਸ਼ਿਕਾਰ ਦੁਰਗਾ ਦਾਸ ਲਈ ਐਮਰਜੈਂਸੀ ਖ਼ੂਨ ਦੇਣ ਲਈ ਪੁੱਜੇ ਇਲਾਕੇ ਦੇ ਨੌਜਵਾਨ <br/> ਅਗਲੀ ਖ਼ਬਰ ਕੌਮੀ ਰਾਜ ਮਾਰਗ ਤੇ ਲੋਕ ਨਿਰਮਾਣ ਵਿਭਾਗ ਮੁਹਾਲੀ ਦੀ ਨਾਲਾਇਕੀ ਦਾ ਖ਼ਮਿਆਜ਼ਾ ਭੁਗਤ ਰਹੇ ਹਜ਼ਾਰਾਂ ਲੋਕ <br/>
Ad Position 24