14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸੜਕ ਹਾਦਸੇ ਦੇ ਸ਼ਿਕਾਰ ਦੁਰਗਾ ਦਾਸ ਲਈ ਐਮਰਜੈਂਸੀ ਖ਼ੂਨ ਦੇਣ ਲਈ ਪੁੱਜੇ ਇਲਾਕੇ ਦੇ ਨੌਜਵਾਨ <br/>

Ad Position 21
No active advertisement
ਅਜੀਤ ਡੈਸਕ 03-06-2025
ਨੂਰਪੁਰ ਬੇਦੀ, 2 ਜੂਨ (ਹਰਦੀਪ ਸਿੰਘ ਢੀਂਡਸਾ)-ਬੀਤੀ 25 ਮਈ ਨੂੰ ਨੂਰਪੁਰ ਬੇਦੀ ਰੋਪੜ ਮੁੱਖ ਮਾਰਗ 'ਤੇ ਸੜਕ ਹਾਦਸੇ ਦੇ ਸ਼ਿਕਾਰ ਹੋਏ ਦੁਰਗਾ ਦਾਸ ਜੋ ਕਿ ਏਮਜ਼ ਬਿਲਾਸਪੁਰ ਵਿਖੇ ਜ਼ੇਰੇ ਇਲਾਜ ਹਨ | ਉਨ੍ਹਾਂ ਦੇ ਹੁਣ ਤੱਕ ਨੌਂ ਦੇ ਕਰੀਬ ਛੋਟੇ ਵੱਡੇ ਆਪ੍ਰੇਸ਼ਨ ਹੋ ਚੁੱਕੇ ਹਨ, ਜਿਨ੍ਹਾਂ ਲਈ ਲਗਾਤਾਰ ਬਲੱਡ ਦੀ ਲੋੜ ਪੈ ਰਹੀ ਹੈ | ਉਨ੍ਹਾਂ ਦੀ ਪਰਿਵਾਰਕ ਮੈਂਬਰ ਰਾਜਵਿੰਦਰ ਕੌਰ ਵਲੋਂ ਨਿਰੰਤਰ ਸਵਾ ਮਹੀਨੇ ਤੋਂ ਏਮਜ਼ ਬਿਲਾਸਪੁਰ ਵਿਖੇ ਇਲਾਜ ਲਈ ਚਾਰਾਜੋਈ ਕੀਤੀ ਜਾ ਰਹੀ ਹੈ | ਪਰਿਵਾਰ ਵਲੋਂ ਜ਼ਖ਼ਮੀ ਦੁਰਗਾ ਦਾਸ ਲਈ ਬਲੱਡ ਚੜ੍ਹਾਉਣ ਦੀ ਅਪੀਲ ਕੀਤੀ ਗਈ, ਤੋਂ ਬਾਅਦ ਅੱਜ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਲਗਾਤਾਰ ਦੂਜੀ ਵਾਰ ਇਲਾਕੇ ਦੇ ਨੌਜਵਾਨਾ ਤੇ ਹਮਦਰਦੀਆਂ ਨੂੰ ਨਾਲ ਲੈ ਕੇ ਬਲੱਡ ਦਿੱਤਾ ਗਿਆ | ਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਇਲਾਕਾ ਹਮੇਸ਼ਾ ਤੋਂ ਹੀ ਦੁਖੀਆਂ ਦਰਦੀਆਂ ਤੇ ਮੁਸੀਬਤਾਂ ਵੇਲੇ ਖੜ੍ਹਦਾ ਆਇਆ ਹੈ | ਦੁਰਗਾ ਦਾਸ ਦੀ ਹਾਲਤ ਬੇਹੱਦ ਗੰਭੀਰ ਹੈ | ਅੱਜ ਸਾਡੀ ਛੋਟੀ ਜਿਹੀ ਅਪੀਲ ਤੋਂ ਬਾਅਦ ਕਾਫ਼ੀ ਸੰਖਿਆ 'ਚ ਨੌਜਵਾਨਾਂ ਤੇ ਬੁੱਧੀਜੀਵੀ ਵਰਗ ਵਲੋਂ ਬਲੱਡ ਦੇਣ ਦੇ ਲਈ ਸੰਪਰਕ ਕੀਤਾ | ਜਿਸ ਦੇ ਮੱਦੇਨਜ਼ਰ ਏਮਜ਼ ਹਸਪਤਾਲ ਹਿਮਾਚਲ ਪ੍ਰਦੇਸ਼ ਬਿਲਾਸਪੁਰ ਵਿਖੇ ਬਾਬਾ ਧਰਮ ਸਿੰਘ ਆਜ਼ਮਪੁਰ, ਡਾ. ਸਵਰਨਜੀਤ ਸਿੰਘ ਪਿੰਡ ਝੱਜ, ਇਕਬਾਲ ਸਿੰਘ, ਜਸਪ੍ਰੀਤ ਸਿੰਘ ਦੋਨੋਂ ਨਿਵਾਸੀ ਪਿੰਡ ਕਲਮਾਂ, ਸੰਜੀਵ ਵਰਮਾ ਨੂਰਪੁਰ ਬੇਦੀ ਸਾਥੀਆਂ ਨੇ ਸਿਰਫ਼ ਦੋ ਘੰਟੇ 'ਚ ਪਹੁੰਚ ਕੇ ਖ਼ੂਨਦਾਨ ਕੀਤਾ | ਰਾਣਾ ਨੇ ਦੱਸਿਆ ਸਾਡੇ ਨਾਲ ਕੁੱਲ 10 ਨੌਜਵਾਨ ਏਮਜ਼ ਗਏ ਸਨ ਪਰ ਹਸਪਤਾਲ ਦੀ ਜ਼ਰੂਰਤ ਮੁਤਾਬਿਕ ਉਥੇ ਅੱਜ ਪੰਜ ਯੂਨਿਟ ਅਰਜੈਂਟ ਡੋਨੇਟ ਕਰ ਦਿੱਤੇ ਗਏ ਹਨ | ਲੋੜ ਪੈਣ 'ਤੇ ਬਾਕੀ ਸਾਥੀ ਤਿਆਰ ਹਨ | ਇਸ ਮੌਕੇ ਬਾਬਾ ਮਹਾਂ ਸਿੰਘ ਲਹੜੀਆਂ ਅਜੇ ਕੁਮਾਰ ਰੋਲੀ, ਬਲਵੀਰ ਖਾਨ ਬੜਵਾ, ਹਰਸ਼ ਵਰਮਾ, ਕਿ੍ਸ਼ਨ ਕੁਮਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਵੰਡਰਲੈਂਡ ਦਾ ਟੂਰ ਲਗਾਇਆ <br/> ਅਗਲੀ ਖ਼ਬਰ ਵਿਸ਼ਵ ਗ੍ਰੀਕੋ ਰੋਮਨ ਚੈਂਪੀਅਨਸ਼ਿਪ 'ਚ ਪਿ੍ੰਸ ਨੇ ਜਿੱਤਿਆ ਚਾਂਦੀ ਦਾ <br/>
Ad Position 24