ਰੂਪਨਗਰ, 2 ਜੂਨ (ਸਤਨਾਮ ਸਿੰਘ ਸੱਤੀ)-ਖ਼ਾਲਸਾ ਮਾਡਲ ਸਕੂਲ ਰੂਪਨਗਰ ਵਿਖੇ ਇੰਟਰ ਹਾਊਸ ਵਿਗਿਆਨ ਮੇਲਾ ਕਰਵਾਇਆ | ਮੇਲੇ ਦੌਰਾਨ ਛੇਵੀਂ ਤੋ ਅੱਠਵੀਂ ਜਮਾਤ ਤੱਕ ਦੇ ਮੁਕਾਬਲੇ ਕਰਵਾਏ ਗਏ | ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਜੱਜਾਂ ਦੁਆਰਾ ਪੁੱਛੇ ਗਏ ਸਵਾਲਾਂ ਦਾ ਵਿਗਿਆਨਿਕ ਸਿਧਾਂਤਾਂ ਦੁਆਰਾ ਜਵਾਬ ਦਿੱਤਾ | ਇਨ੍ਹਾਂ ਮਾਡਲਾਂ 'ਚ ਵਿਦਿਆਰਥੀਆਂ ਨੇ ਬਦਲ ਰਹੇ ਵਾਤਾਵਰਨ ਜਿਵੇਂ ਜੈਵਿਕ ਵਿਭਿੰਨਤਾ, ਫੋਟੋਸਿੰਥੀਸ ਚੰਦਰਯਾਨ, ਸੋਲਰ ਐਨਰਜੀ ਤੇ ਐਟਮ ਆਦਿ ਦੇ ਮਾਡਲ ਬੜੇ ਹੀ ਉਤਸ਼ਾਹ ਨਾਲ ਦਿਖਾਏ, ਜਿਸ 'ਚ ਛੇਵੀਂ ਜਮਾਤ ਵਿਚੋਂ ਹਰਮਨਜੋਤ ਸਿੰਘ ਤੇ ਜਸਮੀਤ ਸਿੰਘ ਨੇ ਪਹਿਲਾਂ, ਸਹਜਦੀਪ ਕੌਰ ਤੇ ਹਰਮਨਦੀਪ ਕੌਰ ਨੇ ਦੂਜਾ, ਸੱਤਵੀਂ ਜਮਾਤ 'ਚੋਂ ਕਰਨਵੀਰ ਸਿੰਘ ਤੇ ਕੋਮਲ ਨੇ ਪਹਿਲਾਂ, ਸਹਜਪ੍ਰੀਤ ਕੌਰ ਤੇ ਅਨੰਨਿਆ ਨੇ ਦੂਜਾ, ਅੱਠਵੀਂ ਜਮਾਤ 'ਚੋਂ ਆਸਥਾ ਤੇ ਕੋਮਲਪ੍ਰੀਤ ਕੌਰ ਨੇ ਪਹਿਲਾਂ, ਗੋਪਾਲ ਤੇ ਲਖੀ ਕੁਮਾਰ ਨੇ ਦਜਾ ਸਥਾਨ ਪ੍ਰਾਪਤ ਕੀਤਾ ਹੈ | ਮੁਕਾਬਲਿਆਂ 'ਚ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਪਹਿਲਾ ਸਥਾਨ, ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਦੂਜਾ ਸਥਾਨ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਮੁਕਾਬਲੇ 'ਚ ਵਿਸ਼ੇਸ਼ ਸੱਦੇ ਤੇ ਪਹੁੰਚੇ ਪਰਵਿੰਦਰ ਸਿੰਘ, ਯਸ਼ਵੰਤ ਬੱਸੀ ਤੇ ਲੋਕੇਸ਼ ਸ਼ਰਮਾ ਨੇ ਜੱਜਾਂ ਦੀ ਭੂਮਿਕਾ ਨਿਭਾਈ ਅਤੇ ਵਿਦਿਆਰਥੀਆਂ ਦੇ ਮਾਡਲ ਅਤੇ ਪ੍ਰਦਰਸ਼ਨੀ ਦੀ ਪ੍ਰਸ਼ੰਸਾ ਕੀਤੀ ਤੇ ਦੱਸਿਆ ਕਿ ਵਿਦਿਆਰਥੀਆਂ ਦੇ ਨਾਲ-ਨਾਲ ਸਾਨੂੰ ਵੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ | ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ਼ ਐਜੂਕੇਸ਼ਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਜੱਜਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਪ੍ਰੀਤ ਕੌਰ ਇੰਚਾਰਜ ਖ਼ਾਲਸਾ ਮਾਡਲ ਸਕੂਲ, ਸੁਖਪ੍ਰੀਤ ਕੌਰ, ਬਲਜੀਤ ਕੌਰ, ਉਪਿੰਦਰਜੀਤ ਕੌਰ, ਗੁਰਿੰਦਰ ਕੌਰ, ਗੁਰਵਿੰਦਰ ਕੌਰ, ਤਰਨਪ੍ਰੀਤ ਕੌਰ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |