ਪੁਰਖਾਲੀ, 2 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਪ੍ਰਾਚੀਨ ਮੰਦਰ ਮਾਂ ਮਨਸਾ ਦੇਵੀ, ਪਿੰਡ ਬਰਦਾਰ ਵਿਖੇ 24ਵਾਂ ਵਿਸ਼ਾਲ ਭਗਵਤੀ ਜਾਗਰਣ 7 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਸੇਵਾਦਾਰ ਰਾਮ ਪ੍ਰਤਾਪ ਗਿਰੀ ਨੇ ਦੱਸਿਆ ਕਿ ਜਾਗਰਣ 'ਚ ਮਸ਼ਹੂਰ ਗਾਇਕ ਗੁਰਬਖਸ਼ ਸ਼ੌਕੀ, ਜਸਮੇਰ ਮੀਆਂਪੁਰੀ, ਲਖਵੀਰ ਲੱਖਾ, ਲਖਵੀਰ ਰਿੰਕੂ, ਮਨਤਾਜ ਗਿੱਲ, ਰਵਿੰਦਰ ਬਿੱਲਾ, ਅਵਤਾਰ ਰੰਗੀਲਾ, ਚੰਨਾ ਕਿਸ਼ਨਪੁਰੀਆ, ਸੱਜਣ ਅਕਬਰਪੁਰੀ, ਏ. ਐੱਸ. ਮਾਨ, ਸ਼ਹਿਜ਼ਾਦੀ ਨੈਨਾ, ਰੋਜੀ ਧੀਮਾਨ, ਬੌਬੀ ਧਵਨ, ਸੱਜਣ ਅਕਬਰਪੁਰੀ ਪਾਲ ਗਿਰੀ ਮਹਾਂਮਾਈ ਦਾ ਗੁਣਗਾਨ ਕਰਨਗੇ | ਸੁੰਦਰ ਝਾਕੀਆਂ ਵੀ ਦਿਖਾਈਆਂ ਜਾਣਗੀਆਂ | ਜਾਗਰਣ 'ਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸੰਗਤਾਂ ਹਾਜ਼ਰੀਆਂ ਭਰਨਗੀਆਂ |