ਸ੍ਰੀ ਅਨੰਦਪੁਰ ਸਾਹਿਬ, 3 ਜੂਨ (ਜੇ. ਐਸ. ਨਿੱਕੂਵਾਲ)-ਸਰਕਾਰੀ ਪ੍ਰਾਇਮਰੀ ਸਕੂਲ ਅਗੰਮਪੁਰ ਵਿਖੇ ਰੋਟਰੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਪ੍ਰਧਾਨ ਗੁਰਚਰਨ ਸਿੰਘ ਘੱਟੀਵਾਲ, ਸਾਬਕਾ ਪ੍ਰਧਾਨ ਡਾ. ਪਲਵਿੰਦਰਜੀਤ ਸਿੰਘ ਕੰਗ, ਪ੍ਰਧਾਨ ਇਲੈਕਟ ਬਬਲੂ ਰਾਣਾ, ਸੈਕਟਰੀ ਇਲੈਕਟ ਸੀ. ਏ. ਗੁਰਜਿੰਦਰ ਸਿੰਘ ਆਦਿ ਵਲੋਂ ਸਕੂਲ ਨੂੰ ਇਕ ਕੰਪਿਊਟਰ ਸੈੱਟ ਬੱਚਿਆਂ ਦੀ ਸਹੂਲਤ ਲਈ ਸਕੂਲ ਨੂੰ ਭੇਟ ਕੀਤਾ | ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਤੇ ਉੱਘੇ ਸਰਜਨ ਡਾ. ਕੰਗ ਨੇ ਕਿਹਾ ਕਿ ਤੇਜ਼ ਰਫ਼ਤਾਰ ਯੁੱਗ ਅੰਦਰ ਕੰਪਿਊਟਰ ਦੀ ਸਿੱਖਿਆ ਹਰੇਕ ਵਿਦਿਆਰਥੀ ਲਈ ਅਤਿ ਜ਼ਰੂਰੀ ਬਣ ਚੁੱਕੀ ਹੈ ਤੇ ਜੇਕਰ ਬੱਚੇ ਕੰਪਿਊਟਰ ਰਾਹੀਂ ਅਜੋਕੇ ਯੁੱਗ ਦੀ ਤਕਨੀਕ ਹਾਸਿਲ ਕਰਨਗੇ ਤਾਂ ਉਨ੍ਹਾਂ ਨੂੰ ਤਰੱਕੀ ਤੋਂ ਕੋਈ ਨਹੀਂ ਰੋਕ ਸਕਦਾ | ਉਨ੍ਹਾਂ ਨੇ ਕਿਹਾ ਕਿ ਕਲੱਬ ਵਲੋਂ ਹਮੇਸ਼ਾ ਸਮਾਜ ਸੇਵਾ ਦੇ ਖੇਤਰ 'ਚ ਮੋਹਰੀ ਰੋਲ ਅਦਾ ਕੀਤਾ ਹੈ ਤੇ ਪਹਿਲਾਂ ਵੀ ਸਕੂਲਾਂ, ਹਸਪਤਾਲਾਂ 'ਚ ਜ਼ਰੂਰੀ ਸਾਮਾਨ ਭੇਟ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਲੱਬ ਵਲੋਂ ਆਉਣ ਵਾਲੇ ਸਮੇਂ 'ਚ ਵੀ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ | ਇਸ ਮੌਕੇ ਸਾਬਕਾ ਪ੍ਰਧਾਨ ਡਾ. ਰਣਵੀਰ ਸਿੰਘ ਬੈਂਸ, ਰਾਣਾ ਮਹਿੰਦਰ ਸਿੰਘ, ਜਸਵੀਰ ਸਿੰਘ ਜੱਸਾ, ਸੁਖਵਿੰਦਰ ਪਾਲ ਸਿੰਘ, ਗੁਰਕੀਰਤ ਸਿੰਘ ਬਾਵਾ, ਜਸਵਿੰਦਰ ਸਿੰਘ ਸੋਨੂੰ, ਦਵਿੰਦਰ ਸਿੰਘ ਰਾਣਾ, ਅਜੇ ਕੁਮਾਰ, ਜਸਪ੍ਰੀਤ ਸਿੰਘ ਅਰੋੜਾ ਆਦਿ ਹਾਜ਼ਰ ਸਨ |