20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸੰਤ ਕਰਮ ਸਿੰਘ ਅਕੈਡਮੀ ਰੂਪਨਗਰ 'ਚ ਭਾਰਤੀ ਭਾਸ਼ਾ ਸਮਰ ਕੈਂਪ 2025 ਲਗਾਇਆ <br/>

Ad Position 21
No active advertisement
ਅਜੀਤ ਡੈਸਕ 04-06-2025
ਰੂਪਨਗਰ, 3 ਜੂਨ (ਸਤਨਾਮ ਸਿੰਘ ਸੱਤੀ)-ਸੱਚਖੰਡ ਵਾਸੀ ਸੰਤ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਵਲੋਂ ਵਰੋਸਾਈ ਗਈ ਸੰਤ ਕਰਮ ਸਿੰਘ ਅਕੈਡਮੀ 'ਚ ਸੀ. ਬੀ. ਐਸ. ਈ. ਬੋਰਡ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਮੁਤਾਬਿਕ ਮਹਾਰਾਸ਼ਟਰ ਦੇ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਸਮਰ ਕੈਂਪ ਲਗਾਇਆ | ਕੈਂਪ 'ਚ ਵਿਦਿਆਰਥੀਆਂ ਨੂੰ ਮਰਾਠੀ ਗਿਣਤੀ ਤੇ ਮਰਾਠੀ ਭਾਸ਼ਾ ਸਿਖਾਈ ਗਈ | ਮਹਾਰਾਸ਼ਟਰ ਦਾ ਗਾਣਾ ਸਿਖਾਇਆ, ਸੱਭਿਆਚਾਰਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਲਘੂ ਕਹਾਣੀ ਵੀ ਸੁਣਾਈ ਗਈ | ਵਿਦਿਆਰਥੀਆਂ ਨੂੰ ਮਹਾਰਾਸ਼ਟਰ ਦਾ ਡਾਂਸ, ਪੇਂਟਿੰਗ, ਸਲੋਗਨ ਤੇ ਮਿਊਜਿਕ ਕਲਾ ਦੀ ਸਿਖਲਾਈ ਦਿੱਤੀ ਗਈ ਅਤੇ ਨਾਲ ਹੀ ਮਹਾਰਾਸ਼ਟਰ ਦੀਆਂ ਨਦੀਆਂ, ਇਤਿਹਾਸ ਤੇ ਉੱਥੇ ਦੀ ਸਟੇਟ ਮਹੱਤਤਾ ਬਾਰੇ ਜਾਣੂ ਕਰਵਾਇਆ | ਵਿਦਿਆਰਥੀਆਂ ਨੂੰ ਮਹਾਰਾਸ਼ਟਰ ਦੇ ਮਸ਼ਹੂਰ ਵਿਅੰਜਨ ਬਣਾਉਣੇ ਵੀ ਸਿਖਾਏ ਗਏ | ਉੱਥੇ ਦੇ ਦੇਸ਼-ਭਗਤਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਹ ਸਾਰਾ ਪ੍ਰੋਗਰਾਮ ਸਕੂਲ ਦੇ ਪਿ੍ੰਸੀਪਲ ਸਤਪਾਲ ਕੌਰ ਦੀ ਦੇਖ ਰੇਖ ਹੇਠ ਕਰਵਾਇਆ | ਕੈਂਪ 'ਚ ਕਰਵਾਈਆਂ ਗਈਆਂ ਗਤੀਵਿਧੀਆਂ ਦਾ ਵਿਦਿਆਰਥੀਆਂ ਨੇ ਭਰਪੂਰ ਆਨੰਦ ਲਿਆ ਤੇ ਆਪਣਾ ਉਤਸ਼ਾਹ ਵੀ ਦਿਖਾਇਆ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਯੂਨੀਅਨ ਨੇ ਏ. ਡੀ. ਸੀ. ਨੂੰ ਪੰਜਾਬ ਸਰਕਾਰ ਦੇ ਨਾਂਅ ਮੰਗ-ਪੱਤਰ ਸੌਂਪਿਆ <br/> ਅਗਲੀ ਖ਼ਬਰ ਸ. ਪ੍ਰਾ. ਸਕੂਲ ਅਗੰਮਪੁਰ ਨੂੰ ਕੰਪਿਊਟਰ ਸੈੱਟ ਭੇਟ <br/>
Ad Position 24