20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਵਿਸ਼ਵ ਸਾਈਕਲ ਦਿਵਸ ਮੌਕੇ 'ਸਾਈਕਲੋਥੋਨ' ਰਾਹੀਂ ਦਿੱਤਾ ਸਿਹਤਮੰਦ ਜੀਵਨ ਸ਼ੈਲੀ ਦਾ ਸੁਨੇਹਾ <br/>

Ad Position 21
No active advertisement
ਅਜੀਤ ਡੈਸਕ 04-06-2025
ਰੂਪਨਗਰ, 3 ਜੂਨ (ਯਸ਼ਵੰਤ ਬੱਸੀ)-ਸੇਂਟ ਕਾਰਮਲ ਸਕੂਲ, ਰੂਪਨਗਰ ਵਲੋਂ ਵਿਸ਼ਵ ਸਾਈਕਲ ਦਿਵਸ ਮੌਕੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਸਾਈਕਲ ਰੈਲੀ ਕੱਢੀ ਗਈ | ਰੈਲੀ ਦਾ ਉਦੇਸ਼ ਸਿਹਤ ਸੁਰੱਖਿਆ ਤੇ ਵਾਤਾਵਰਨ ਦੀ ਯੋਗ ਸਾਂਭ-ਸੰਭਾਲ ਦੇ ਨਾਲ ਸੰਬੰਧਿਤ ਸੀ | ਰੈਲੀ ਦੀ ਸ਼ੁਰੂਆਤ ਸੇਂਟ ਕਾਰਮਲ ਸਕੂਲ ਰੂਪਨਗਰ ਦੇ ਡਿਵੈਲਪਮੈਂਟ ਮੈਨੇਜਰ ਸ੍ਰੀਮਤੀ ਜਯਾ ਸੈਣੀ ਤੇ ਮੁੱਖ ਮਹਿਮਾਨ ਡੀ. ਈ. ਓ. ਪ੍ਰੇਮ ਕੁਮਾਰ ਮਿੱਤਲ ਨੇ ਰਸਮੀ ਢੰਗ ਨਾਲ ਹਰੀ ਝੰਡੀ ਦਿਖਾ ਕੇ ਕੀਤੀ | ਇਸ ਮੌਕੇ ਸਕੂਲ ਦੇ ਡਿਵੈਲਪਮੈਂਟ ਮੈਨੇਜਰ ਸ੍ਰੀਮਤੀ ਜਯਾ ਸੈਣੀ ਨੇ ਕਿਹਾ ਕਿ ਸਾਈਕਲਿੰਗ ਵਰਗੀਆਂ ਸਰੀਰਕ ਗਤੀਵਿਧੀਆਂ ਬਹੁਤ ਸਾਰੀਆਂ ਗੈਰ ਸੰਚਾਰੀ ਤੇ ਜੀਵਨ ਸ਼ੈਲੀ ਨਾਲ ਸੰਬੰਧਿਤ ਬਿਮਾਰੀਆਂ ਨੂੰ ਦੂਰ ਰੱਖਣ ਵਿਚ ਸਹਾਈ ਹੁੰਦੀਆਂ ਹਨ | ਇਸ ਤਰ੍ਹਾਂ ਅਸੀਂ ਨਾ ਸਿਰਫ਼ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦੇ ਹਾਂ ਸਗੋਂ ਵਾਤਾਵਰਨ ਸੁਰੱਖਿਆ ਤੇ ਖ਼ੁਸ਼ਹਾਲੀ ਵਲ ਵੀ ਵੱਡੇ ਕਦਮ ਚੁੱਕਦੇ ਹਾਂ | ਮੁੱਖ ਮਹਿਮਾਨ ਡੀ. ਈ. ਓ. ਪ੍ਰੇਮ ਕੁਮਾਰ ਮਿੱਤਲ ਨੇ ਕਿਹਾ ਕਿ ਇਸ ਸਾਈਕਲੋਥੋਨ ਦਾ ਉਦੇਸ਼ ਨੌਜਵਾਨਾਂ 'ਚ ਸਕਾਰਾਤਮਿਕ ਤੇ ਨਸ਼ਾ ਮੁਕਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਤੇ ਜਾਗਰੂਕਤਾ ਵਧਾਉਣਾ ਹੈ | ਰੈਲੀ ਦੌਰਾਨ ਨਗਰ ਵਾਸੀਆਂ ਨੂੰ ਮਨੁੱਖੀ ਸਿਹਤ ਤੇ ਵਾਤਾਵਰਨ ਨੂੰ ਸਾਫ਼ ਤੇ ਪ੍ਰਦੂਸ਼ਣ ਮੁਕਤ ਬਣਾਉਣ ਦਾ ਸੰਦੇਸ਼ ਵੱਡੀ ਗਿਣਤੀ ਵਿਚ ਸਾਈਕਲਾਂ 'ਤੇ ਸਵਾਰ ਹੋ ਕੇ ਦਿੱਤਾ ਗਿਆ | ਸਿਹਤ ਸੁਰੱਖਿਆ ਤੇ ਵਾਤਾਵਰਨ ਦੀ ਸੰਭਾਲ ਸੰਬੰਧੀ ਸਲੋਗਨ ਸਾਈਕਲਾਂ ਦੇ ਅੱਗੇ ਲਗਾਏ ਗਏ | ਇਹ ਰੈਲੀ ਸਵੇਰੇ ਛੇ ਵਜੇ ਪਿੰਡ ਕਟਲੀ ਤੋਂ ਸ਼ੁਰੂ ਹੋ ਕੇ ਅੰਤਿਮ ਪੜਾਅ ਪਿੰਡ ਚੱਕ ਢੇਰਾ ਜਾ ਕੇ ਪੁੱਜੀ | ਇਸ ਰੈਲੀ ਦਾ ਸਵਾਗਤ ਪਿੰਡ ਚੱਕ ਢੇਰਾ ਦੇ ਵਾਸੀ ਗੁਰਸੇਵਕ ਸਿੰਘ ਨੇ ਕੀਤਾ | ਉਨ੍ਹਾਂ ਨੇ ਪਿੰਡਾਂ ਦੇ ਸ਼ੁੱਧ ਵਾਤਾਵਰਨ ਤੇ ਚਾਰ-ਚੁਫੇਰੇ ਪਸਰੀ ਹਰਿਆਲੀ ਤੋਂ ਜਾਣੂ ਕਰਵਾਉਂਦੇ ਹੋਏ ਬੱਚਿਆਂ ਨੂੰ ਚੰਗੀ ਜੀਵਨ ਸੇਧ ਅਪਣਾਉਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਤੁਹਾਨੂੰ ਪੈਦਲ ਜਾਂ ਸਾਈਕਲਾਂ ਤੇ ਸਵਾਰ ਹੋ ਕੇ ਸਵੇਰੇ-ਸ਼ਾਮ ਸ਼ੁੱਧ ਵਾਤਾਵਰਨ 'ਚ ਜ਼ਰੂਰ ਘੁੰਮਣਾ ਚਾਹੀਦਾ ਹੈ | ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਪੂਜਾ ਜੈਨ ਤੇ ਡਾਇਰੈਕਟਰ ਪਿ੍ੰਸੀਪਲ ਡਾ. ਪੂਨਮ ਡੋਗਰਾ ਨੇ ਰੈਲੀ ਨੂੰ ਭਰਵਾ ਹੁੰਗਾਰਾ ਦੇਣ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਦਿਲੋਂ ਧੰਨਵਾਦ ਕਰਦੇ ਹੋਏ ਬੱਚਿਆ ਨੂੰ ਪ੍ਰਮਾਣ ਪੱਤਰ ਦੇ ਕੇ ਰਿਫਰੈਸ਼ਮੈਂਟ ਵੀ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਰੈੱਡ ਕਰਾਸ ਵਲੋਂ ਕੈਂਪ ਦੌਰਾਨ 127 ਬਜ਼ੁਰਗਾਂ ਨੂੰ 284 ਉਪਕਰਨ ਭੇਟ <br/> ਅਗਲੀ ਖ਼ਬਰ ਅਧਿਆਪਕ ਯੂਨੀਅਨ ਨੇ ਏ. ਡੀ. ਸੀ. ਨੂੰ ਪੰਜਾਬ ਸਰਕਾਰ ਦੇ ਨਾਂਅ ਮੰਗ-ਪੱਤਰ ਸੌਂਪਿਆ <br/>
Ad Position 24