ਰੂਪਨਗਰ, 3 ਜੂਨ (ਸਤਨਾਮ ਸਿੰਘ ਸੱਤੀ)-ਸਹਾਇਕ ਕਮਿਸ਼ਨਰ (ਜ) ਅਰਵਿੰਦਰ ਪਾਲ ਸਿੰਘ ਸੋਮਲ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਸੀਨੀਅਰ ਸਿਟੀਜ਼ਨਾ ਨੂੰ ਸਹਾਇਕ ਉਪਕਰਨ ਪ੍ਰਦਾਨ ਕਰਨ ਲਈ ਕੈਂਪ ਲਗਾਇਆ ਗਿਆ, ਜਿਸ 'ਚ 127 ਬਜ਼ੁਰਗਾਂ ਨੂੰ ਉਨ੍ਹਾਂ ਦੀਆਂ ਲੋੜ ਅਨੁਸਾਰ 284 ਉਪਕਰਨ ਭੇਟ ਕੀਤੇ ਗਏ | ਇਨ੍ਹਾਂ ਉਪਕਰਨਾਂ 'ਚ ਵੀਲ ਚੇਅਰਾਂ, ਕੰਨਾ ਦੀਆਂ ਮਸ਼ੀਨਾਂ, ਵੈਸਾਖੀਆਂ, ਸਟਿਕਾ, ਗੋਡਿਆਂ ਦੀਆਂ ਬੈਲਟਾਂ, ਲੱਕ ਦੀਆਂ ਬੈਲਟਾਂ ਆਦਿ ਸਾਮਾਨ ਅਸੈਂਸਮੈਂਟ ਅਨੁਸਾਰ ਵੰਡਿਆ ਗਿਆ | ਕੈਂਪ 'ਚ ਚੇਅਰਮੈਨ ਮਾਰਕੀਟ ਕਮੇਟੀ ਭਾਗ ਸਿੰਘ ਮਦਾਨ, ਐਮ. ਸੀ. ਪਰਵੀਨ ਸਿੰਘ, ਐਡਵੋਕੇਟ ਗੌਰਵ ਕਪੂਰ ਤੇ ਕੁਲਦੀਪ ਵਾਲੀਆਂ ਸ਼ਾਮਿਲ ਹੋਏ | ਉਨ੍ਹਾਂ ਵਲੋਂ ਆਏ ਹੋਏ ਬਜ਼ੁਰਗ ਵਿਅਕਤੀਆਂ ਨਾਲ ਗੱਲਬਾਤ ਵੀ ਕੀਤੀ ਗਈ | ਅਲਿਮਕੋ ਦੀ ਟੈਕਨੀਕਲ ਟੀਮ ਆਰਡੀਓਲੈਜਿਸਟ ਤੁਸਾਰ, ਪੀ. ਓ. ਮੈਡਮ ਕੁਸਮ, ਏ. ਡੀ. ਪੀ. ਪਰਵਿੰਦਰ ਕੁਮਾਰ ਵਲੋਂ ਅਸੈਂਸਮੈਂਟ ਦੀ ਕਾਰਵਾਈ ਪੂਰੀ ਕਰਕੇ ਲਾਭਪਾਤਰੀਆਂ ਨੂੰ ਸਾਮਾਨ ਵੰਡਿਆ ਗਿਆ | ਕੈਂਪ 'ਚ ਸਕੱਤਰ ਰੈੱਡ ਕਰਾਸ ਗੁਰਸੋਹਣ ਸਿੰਘ, ਪੈਟਰਨ ਗਗਨਦੀਪ ਕੌਰ, ਪੈਟਰਨ ਕਿਰਨਪ੍ਰੀਤ ਗਿੱਲ, ਮੈਂਬਰ ਸੀਮਾ ਥਾਪਰ, ਪਰਮਿੰਦਰ ਕੌਰ, ਗੁਰਸੀਰਤ ਕੌਰ, ਸਰਵਜੀਤ ਸਿੰਘ ਤੇ ਰੈੱਡ ਕਰਾਸ ਦਾ ਹੋਰ ਸਟਾਫ਼ ਹਾਜ਼ਰ ਸੀ |