ਸ੍ਰੀ ਅਨੰਦਪੁਰ ਸਾਹਿਬ, 3 ਜੂਨ (ਨਿੱਕੂਵਾਲ)-ਲਾਈਨਜ਼ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੀ ਜ਼ਰੂਰੀ ਮੀਟਿੰਗ ਲਾਇਨ ਰਾਜਵਿੰਦਰ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵੱਡੀ ਗਿਣਤੀ ਅਹੁਦੇਦਾਰ ਤੇ ਮੈਂਬਰ ਹਾਜ਼ਰ ਹੋਏ | ਇਸ ਮੌਕੇ ਕਾਰਵਾਈ ਸ਼ੁਰੂ ਕਰਦਿਆਂ ਸਕੱਤਰ ਲਾਇਨ ਸੰਜੇ ਮਹਾਜਨ ਨੇ ਪਿਛਲੇ ਸਾਲ ਦੀ ਰਿਪੋਰਟ ਪੇਸ਼ ਕੀਤੀ | ਇਸ ਮੌਕੇ 2024-25 ਲਈ ਅਹੁਦੇਦਾਰਾਂ ਦੀ ਚੋਣ ਲਈ ਲਾਇਨ ਪਿ੍ੰਸੀਪਲ ਹਰਦੀਪ ਸਿੰਘ, ਲਾਈਨ ਕੁਲਦੀਪ ਸਿੰਘ ਭੱਠੇਵਾਲੇ, ਲਾਇਨ ਭੁਪਿੰਦਰ ਪਾਲ ਸਿੰਘ ਤਲਵਾੜ ਨੂੰ ਚੋਣ ਕਮਿਸ਼ਨਰ ਨਿਯੁਕਤ ਗਿਆ | ਇਸ ਮੌਕੇ ਰਾਜਵਿੰਦਰ ਸਿੰਘ ਸੋਢੀ ਨੂੰ ਪ੍ਰਧਾਨ, ਸੁਖਵਿੰਦਰ ਸਿੰਘ ਬਿੱਟੂ ਸਕੱਤਰ, ਲਾਈਨ ਇੰਦਰਜੀਤ ਸਿੰਘ ਅਰੋੜਾ ਖ਼ਜ਼ਾਨਚੀ ਤੇ ਲਾਈਨ ਸੰਜੇ ਮਹਾਜਨ ਨੂੰ ਪੀ. ਆਰ. ਓ. ਨਿਯੁਕਤ ਕੀਤਾ | ਇਸ ਮੌਕੇ ਪ੍ਰਧਾਨ ਲਾਈਨ ਰਾਜਵਿੰਦਰ ਸਿੰਘ ਸੋਢੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਮਕਸਦ ਲਈ ਸੰਗਠਨ ਬਣਾਇਆ ਗਿਆ ਸੀ ਉਸ ਨੂੰ ਹੋਰ ਅੱਗੇ ਲਿਜਾਉਣ ਲਈ ਉਹ ਦਿਨ ਰਾਤ ਇਕ ਕਰ ਦੇਣਗੇ | ਇਸ ਮੌਕੇ ਲਾਇਨ ਦੀਪਕ ਰਾਣਾ, ਲਾਇਨ ਅਰਸ਼ਵਿੰਦਰ ਸਿੰਘ ਛਬਲੀ, ਲਾਇਨ ਜਗਤਾਰ ਸਿੰਘ ਸਾਂਘਾ, ਲਾਇਨ ਅਵਤਾਰ ਸਿੰਘ, ਲਾਇਨ ਹਰਚਰਨ ਸਿੰਘ ਬੇਦੀ, ਲਾਇਨ ਮਨਿੰਦਰਪਾਲ ਸਿੰਘ ਮਨੀ, ਲਾਇਨ ਰਾਜਨ ਗਾਬਾ, ਲਾਇਨ ਦੀਪਕ ਆਂਗਰਾ, ਲਾਇਨ ਵਿਸ਼ਾਲ ਮਹਿਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਲਾਈਨਜ਼ ਕਲੱਬ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |