17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਿ੍ੰ. ਇੰਦਰਜੀਤ ਸਿੰਘ ਦੀ ਡਿਪਟੀ ਡੀ. ਈ. ਓ. (ਸ) ਵਜੋਂ ਨਿਯੁਕਤੀ ਹੋਣ 'ਤੇ ਗਰਦਲੇ 'ਚ ਖੁਸ਼ੀ ਦੀ ਲਹਿਰ

Ad Position 21
No active advertisement
ਅਜੀਤ ਡੈਸਕ 31-08-2025
ਭਰਤਗੜ੍ਹ, 30 ਅਗਸਤ (ਜਸਬੀਰ ਸਿੰਘ ਬਾਵਾ)-ਸਿੱਖਿਆ ਵਿਭਾਗ ਦੇ ਉਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਸ. ਸੀ. ਸੈ. ਸਮਾਰਟ ਸਕੂਲ ਗਰਦਲੇ ਦੇ ਪਿ੍ੰਸੀਪਲ ਇੰਦਰਜੀਤ ਸਿੰਘ ਨੂੰ ਤਰੱਕੀ ਮਿਲਣ ਮਗਰੋਂ ਜ਼ਿਲ੍ਹੇ ਦੇ ਡਿਪਟੀ ਡੀ. ਈ. ਓ. (ਸ) ਵਜੋਂ ਨਿਯੁਕਤੀ ਹੋਣ 'ਤੇ ਗਰਦਲੇ ਦੇ ਮੁਹਤਬਰਾਂ, ਵਸਨੀਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ¢ ਸਰਪੰਚ ਬੀਬੀ ਜਸਵੀਰ ਕÏਰ, ਅਮਰਜੀਤ ਸਿੰਘ ਸੈਣੀ, ਇੰਜ. ਨਰਿੰਦਰ ਸੈਣੀ, ਗੁਰਨਾਮ ਸਿੰਘ ਗਰਦਲੇ, ਚੇਅਰਮੈਨ ਕਮਲਜੀਤ ਸਿੰਘ, ਸਰਪੰਚ ਲਖਵੀਰ ਸਿੰਘ ਗਾਜੀਪੁਰ, ਮੋਹਣ ਲਾਲ, ਗੁਰਵਿੰਦਰ ਸਿੰਘ ਹਜਾਰਾ, ਗੁਰਦਿਆਲ ਸਿੰਘ ਸੈਣੀ, ਸਰਪੰਚ ਮੇਜਰ ਸਿੰਘ, ਸਰਪੰਚ ਦੀਦਾਰ ਸਿੰਘ ਬੇਲੀ, ਸੁਖਜਿੰਦਰ ਸਿੰਘ ਭਾਓਵਾਲ ਆਦਿ ਨੇ ਕਿਹਾ ਕਿ ਪਿ੍ੰਸੀਪਲ ਇੰਦਰਜੀਤ ਸਿੰਘ ਦੇ ਇਸ ਸੰਸਥਾ 'ਚ ਆਉਣ ਮਗਰੋਂ ਬੱਚਿਆਂ ਦੇ ਵਿੱਦਿਅਕ ਅੰਕਾਂ 'ਚ ਵਾਧਾ, ਇਮਾਰਤ ਅੰਦਰ ਸਿਫਤੀ ਸੁਧਾਰ, ਸਾਥੀ ਅਧਿਆਪਕਾਂ ਨਾਲ ਵਧੀਆ ਸੰਬੰਧਾਂ ਕਰਕੇ ਖੇਡਾਂ ਅਤੇ ਹੋਰਨਾਂ ਗਤੀਵਿਧੀਆਂ 'ਚ ਬੱਚੇ ਅੱਵਲ ਰਹਿਣ ਕਰਕੇ ਸੰਸਥਾ ਦਾ ਨਾਂਅ ਰੋਸ਼ਨ ਹੋਇਆ ਹੈ, ਇਹ ਇਨ੍ਹਾਂ ਦੀ ਇਮਾਨਦਾਰੀ, ਚੰਗੇ ਪ੍ਰਬੰਧਕ ਹੋਣ ਦੀ ਉਦਾਹਰਣ ਖੁਦ ਸਿੱਧ ਹੋਏ ਹਨ¢ ਇਨ੍ਹਾਂ ਮੁਹਤਬਰਾਂ ਨੇ ਨਵੀਂ ਨਿਯੁਕਤੀ 'ਤੇ ਇਨ੍ਹਾਂ ਦੇ ਵਧੀਆ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਹੈ ਕਿ ਹੁਣ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੀ ਥਾਂ 'ਤੇ ਉਕਤ ਸੰਸਥਾ ਦੇ ਨਵੇਂ ਪਿ੍ੰਸੀਪਲ ਵਜ਼ੋਂ ਅਜਿਹੇ ਹੀ ਕਿਸੇ ਹੋਰ ਇਮਾਨਦਾਰ ਵਿਅਕਤੀ ਨੂੰ ਨਿਯੁਕਤ ਕਰਨ¢
Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਵੈਟਰਨਰੀ ਡਿਪਲੋਮਾ ਹੋਲਡਰ ਫ਼ਰੰਟ ਵਲੋਂ ਜਾਰੀ ਧਰਨਾ 11ਵੇਂ ਦਿਨ 'ਚ ਦਾਖ਼ਲ <br/> ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਸ੍ਰੀ ਰਾਧਾ ਅਸ਼ਟਮੀ ਦਾ ਤਿਉਹਾਰ <br/>
Ad Position 24