ਸ੍ਰੀ ਅਨੰਦਪੁਰ ਸਾਹਿਬ, 31 ਅਗਸਤ (ਜੇ ਐਸ ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਤੋਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਅਹੁਦੇਦਾਰਾਂ ਅਤੇ ਸੇਵਾਦਾਰਾਂ ਵਲੋਂ ਯੂਨੀਅਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਦੀ ਅਗਵਾਈ ਵਿਚ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਹੜ੍ਹ ਪੀੜਤਾਂ ਲਈ ਜ਼ਰੂਰੀ ਵਰਤੋਂ ਦਾ ਸਮਾਨ ਭੇਜਿਆ ਗਿਆ | ਇਸ ਸਬੰਧੀ ਪ੍ਰਧਾਨ ਸ਼ੇਰਾ ਨੇ ਦੱਸਿਆ ਕਿ 'ਮਨੁੱਖਤਾ ਹੀ ਸਭ ਤੋਂ ਵੱਡੀ ਸੇਵਾ ਹੈ' ਦੇ ਵਾਕ ਅਨੁਸਾਰ ਇਲਾਕੇ ਦੇ ਵੱਖ ਵੱਖ ਪਿੰਡਾਂ ਵਿਚ ਜਾ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਜ਼ਰੂਰੀ ਵਰਤੋਂ ਦਾ ਸਮਾਨ ਇਕੱਠਾ ਕੀਤਾ ਗਿਆ ਤਾਂ ਜੋ ਹੜ੍ਹ ਪੀੜਤਾਂ ਦੀ ਵਰਤੋਂ ਲਈ ਇਹ ਜ਼ਰੂਰੀ ਸਮਾਨ ਭੇਜਿਆ ਜਾ ਸਕੇ | ਉਨ੍ਹਾ ਦੱਸਿਆ ਕਿ ਇਸ ਖੇਪ ਵਿਚ 500 ਥੈਲੀ ਆਟਾ, 500 ਕਿੱਟ ਰਾਸ਼ਨ ਦੀ, 500 ਪੇਟੀ ਪਾਣੀ, ਬਰੈੱਡ 200 ਪੈਕਟ, ਬਿਸਕੁਟ 1500 ਪੈਕਾਟ, ਆਲੂ 10 ਕੱਟੇ, ਪਿਆਜ਼ 10 ਕੱਟੇ, ਦੁੱਧ ਤੇ ਹੋਰ ਲੋੜੀਂਦਾ ਘਰੇਲੂ ਸਮਾਨ ਦੋ ਟਰਾਲੀਆਂ ਵਿਚ ਭਰ ਕੇ ਭੇਜਿਆ ਗਿਆ | ਉਨਾਂ ਦੱਸਿਆ ਕਿ ਇਸ ਸੇਵਾ ਵਿਚ ਮੁੱਖ ਤੌਰ ਤੇ ਸਰਕਲ ਪ੍ਰਧਾਨ ਓਾਕਾਰ ਸਿੰਘ ਮਜਾਰੀ, ਜੈਮਲ ਸਿੰਘ ਭਿੜੀ, ਮੁੱਖ ਬੁਲਾਰਾ ਢਾਡੀ ਮਨਜੀਤ ਸਿੰਘ ਰਾਹੀ, ਸੰਤ ਸਿੰਘ ਹਜ਼ਾਰਾ ਸਰਕਲ ਪ੍ਰਧਾਨ ਫ਼ੌਜੀ ਜਸਬੀਰ ਸਿੰਘ ਸੰਗਤਪੁਰ, ਬੀਬੀ ਮਨਜੀਤ ਕੌਰ ਬੰੁਗਾ ਸਾਹਿਬ, ਕੈਪਟਨ ਤਰਲੋਚਨ ਸਿੰਘ ਸਰਪੰਚ, ਨਿਰਮਲ ਸਿੰਘ ਸੂਰੇ ਵਾਲ, ਮਾਸਟਰ ਪਰਮਿੰਦਰ ਸਿੰਘ ਬੇਲਾ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਬਬਲੂ, ਮਾਸਟਰ ਹਰਦਿਆਲ ਸਿੰਘ, ਮਾਸਟਰ ਜਿੰਦਰ ਸਿੰਘ, ਸੰਤ ਸਿੰਘ ਹਜਾਰਾ, ਅਮਰਜੀਤ ਸਿੰਘ ਲਾਡੀ, ਨੰਬਰਦਾਰ ਮਨਜੀਤ ਸਿੰਘ, ਬੰਤ ਸਿੰਘ, ਕਰਮਜੀਤ ਕੌਰ, ਕਰਨਲ ਅੰਮਿ੍ਤ ਪਾਲ ਸਿੰਘ ਬੱਲ, ਪਰਮਿੰਦਰ ਸਿੰਘ, ਸਰਪੰਚ ਦੀਪਾ, ਬੀਬੀ ਕੁਲਦੀਪ ਕੌਰ, ਮਹਿੰਦਰ ਸਿੰਘ, ਸਰਪੰਚ ਨਿਰਮਲ ਸਿੰਘ, ਪਰਵਿੰਦਰ ਸਿੰਘ ਸੈਣੀ, ਸੁਰਿੰਦਰ ਸਿੰਘ ਖੇਲਾ, ਦਿਲਬਾਗ ਸਿੰਘ, ਤਜਿੰਦਰ ਸਿੰਘ ਤੇਜ਼ੀ, ਗੁਰਵਿੰਦਰ ਸਿੰਘ ਬਾਬੂ, ਸਰਪੰਚ ਜਸਪਾਲ ਸਿੰਘ ਢਾਹੇ, ਫੌਜੀ ਲਖਬੀਰ ਸਿੰਘ ਲੱਕੀ, ਫੌਜੀ ਦਰਸ਼ਨ ਸਿੰਘ, ਚਰਨਜੀਤ ਸਿੰਘ ਜੌੜਾ, ਗੁਰਬੀਰ ਸਿੰਘ ਸਮੂ, ਕਮਲ ਸਿੰਘ ਮਹਿਰੌਲੀ, ਸਰਵਣ ਕੁਮਾਰ ਬਹਿਲ ਫੌਜੀ, ਇੰਦਰਜੀਤ ਸਿੰਘ ਢੇਰ, ਡਾ ਗੁਰਦਰਸ਼ਨ ਸਿੰਘ, ਬੀਰੂ ਖਾਨ, ਕੁਲਵਿੰਦਰ ਕੌਰ, ਗੁਰਪਾਲ ਜੀਤ ਸਿੰਘ, ਜੋਗਿੰਦਰ ਸਿੰਘ, ਬਲਵੀਰ ਸਿੰਘ ਖੇਲਾ, ਰੋਮੀ ਫੌਜੀ, ਦਵਿੰਦਰ ਸਿੰਘ, ਸੁਖਜਿੰਦਰ ਕੌਰ, ਕਾਬਲ ਸਿੰਘ ਜੈਲੀ, ਬਾਬਾ ਸਵਰਨ ਸਿੰਘ ਸੈਣੀ, ਨਵਜੋਤ ਕੌਰ, ਅਵਤਾਰ ਸਿੰਘ, ਹਰਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਸੁਖਬੀਰ ਸਿੰਘ, ਗੁਰਮੇਲ ਸਿੰਘ ਬੈਂਸ, ਪ੍ਰੀਤਮ ਸਿੰਘ ਡਾਢੀ, ਜਰਨੈਲ ਸਿੰਘ, ਅਮਨ ਮੈਡੀਕਲ ਸਟੋਰ, ਬਲਜਿੰਦਰ ਸਿੰਘ, ਜਰਨੈਲ ਸਿੰਘ, ਗੁਰਦਰਸ਼ਨ ਸਿੰਘ, ਜਸਪਾਲ ਸਿੰਘ, ਗੋਲੂ ਹਜਾਰਾ, ਜਸਵੀਰ ਸਿੰਘ ਭੋਲਾ, ਜਸਵੰਤ ਸਿੰਘ ਗਰੇਵਾਲ ਆਦਿ ਸ਼ਾਮਲ ਹਨ |