29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਲਗਾਤਾਰ ਹੋ ਰਹੀ ਬਰਸਾਤ ਕਾਰਨ ਵਣ ਵਿਭਾਗ ਦਫ਼ਤਰ ਦੀ ਦੀਵਾਰ ਡਿੱਗੀ

Ad Position 21
No active advertisement
ਅਜੀਤ ਡੈਸਕ 02-09-2025
ਸ੍ਰੀ ਅਨੰਦਪੁਰ ਸਾਹਿਬ, 1 ਸਤੰਬਰ (ਕਰਨੈਲ ਸਿੰਘ)-ਲਗਾਤਾਰ ਪੈ ਰਹੀ ਭਾਰੀ ਬਰਸਾਤ ਕਾਰਨ ਬੀਤੀ ਰਾਤ ਸਥਾਨਕ ਮਹੱਲਾ ਬੜੀ ਸਰਕਾਰ, ਵਾਰਡ ਨੰਬਰ 7 ਵਿਖੇ ਸਥਿਤ ਵਣ ਵਿਭਾਗ ਦਫਤਰ ਦੀ ਬਾਹਰੀ ਦੀਵਾਰ ਡਿੱਗ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜਾਣਕਾਰੀ ਦਿੰਦਿਆਂ ਵਾਰਡ ਵਾਸੀ ਪੰਕਜ ਸ਼ਰਮਾ, ਦੇਵੀ ਦਾਸ ਸ਼ਰਮਾ, ਲਾਡੀ, ਰਮੇਸ਼ ਪਹਿਲਵਾਨ ਆਦਿ ਨੇ ਦੱਸਿਆ ਕਿ ਬੀਤੀ ਦੇਰ ਤਕਰੀਬਨ 1 ਵਜੇ ਵਣ ਵਿਭਾਗ ਦਫ਼ਤਰ ਦੀ ਬਾਹਰ ਵਾਲੀ ਦੀਵਾਰ ਅਚਾਨ ਡਿੱਗ ਗਈ, ਜਿਸ ਕਾਰਨ ਭਾਰੀ ਖੜਾਕ ਦੀ ਆਵਾਜ਼ ਆਈ | ਖੜਕੇ ਦੀ ਭਾਰੀ ਆਵਾਜ਼ ਸੁਣ ਕੇ ਸਾਰੇ ਮੁਹੱਲਾ ਵਾਸੀ ਆਪਣੇ ਆਪਣੇ ਘਰਾਂ ਵਿਚੋਂ ਨਿਕਲ ਕੇ ਬਾਹਰ ਆ ਗਏ | ਦੀਵਾਰ ਟੁੱਟ ਕੇ ਸਾਰਾ ਮਲਬਾ ਸੜਕ ਵਿਚਕਾਰ ਢੇਰੀ ਹੋ ਜਾਣ ਕਾਰਨ ਗਲੀ 'ਚ ਰਹਿੰਦੇ ਕਰੀਬ 15 ਘਰਾਂ ਦਾ ਰਸਤਾ ਬੰਦ ਹੋ ਗਿਆ | ਅੱਜ ਸਵੇਰੇ ਸਥਾਨਕ ਉਪ ਮੰਡਲ ਮੈਜਿਸਟਰੇਟ ਜਸਪ੍ਰੀਤ ਸਿੰਘ ਦੇ ਧਿਆਨ 'ਚ ਜਦੋਂ ਇਹ ਗੱਲ ਆਈ ਤਾਂ ਉਨ੍ਹਾਂ ਤੁਰੰਤ ਅਧਿਕਾਰੀਆਂ ਦੀ ਡਿਊਟੀ ਲਗਾਉਂਦਿਆਂ ਮਲਬਾ ਚੁਕਵਾ ਕੇ ਰਸਤੇ ਨੂੰ ਚਾਲੂ ਕਰਵਾਇਆ | ਮੁਹੱਲਾ ਵਾਸੀਆਂ ਨੇ ਤੁਰੰਤ ਕਾਰਵਾਈ ਲਈ ਉਪ ਮੰਡਲ ਮਜਿਸਟਰੇਟ ਜਸਪ੍ਰੀਤ ਸਿੰਘ ਦਾ ਜਿਥੇ ਧੰਨਵਾਦ ਕੀਤਾ, ਉੱਥੇ ਹੀ ਉਨਾਂ ਉਪ ਮੰਡਲ ਮੈਜਿਸਟਰੇਟ ਜੀ ਦੇ ਧਿਆਨ ਵਿਚ ਲਿਆਂਦਾ ਕਿ ਵਣ ਵਿਭਾਗ ਦੀ ਦੂਸਰੇ ਪਾਸੇ ਵਾਲੀ ਦੀਵਾਰ ਜੋ ਕਿ ਰਾਮ ਲੀਲਾ ਗਰਾਊਾਡ ਦੇ ਕੋਲ ਹੈ, ਪਿਛਲੇ ਸਮੇਂ ਦੌਰਾਨ ਇਸੇ ਤਰ੍ਹਾਂ ਬਰਸਾਤਾਂ ਕਾਰਨ ਡਿੱਗ ਗਈ ਸੀ ਜੋ ਕਿ ਪ੍ਰਸ਼ਾਸਨ ਵਲੋਂ ਅਜੇ ਤੱਕ ਨਵੇਂ ਸਿਰੇ ਤੋਂ ਨਹੀਂ ਬਣਵਾਈ ਗਈ, ਜਦ ਕਿ ਇਸ ਦੀਵਾਰ ਦੇ ਡਿੱਗਣ ਕਾਰਨ ਵਣ ਵਿਭਾਗ ਦੇ ਆਪਣੇ ਮਕਾਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਸੀ, ਜਿਸ ਕਾਰਨ ਸਥਾਨਕ ਮਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਜ਼ੁਰਗਾਂ, ਬੱਚਿਆਂ ਤੇ ਔਰਤਾਂ ਦਾ ਲੰਘਣਾ ਕਿਸੇ ਵੀ ਖਤਰੇ ਤੋਂ ਘੱਟ ਨਹੀਂ ਹੈ | ਮੁਹੱਲਾ ਵਾਸੀਆਂ ਨੇ ਦੱਸਿਆ ਕਿ ਅਸੀਂ ਇਸ ਪਰੇਸ਼ਾਨੀ ਸਬੰਧੀ ਵਣ ਵਿਭਾਗ ਦੇ ਅਧਿਕਾਰੀਆਂ ਤੇ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਪਰ ਸਾਡੀ ਇਸ ਸਮੱਸਿਆ ਦਾ ਪਿਛਲੇ ਲੰਬੇ ਸਮੇਂ ਤੋਂ ਕੋਈ ਹੱਲ ਨਹੀਂ ਕੀਤਾ ਗਿਆ | ਸੋ ਉਨ੍ਹਾਂ ਉਪ ਮੰਡਲ ਮਜਿਸਟਰੇਟ ਜਸਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਕਿ ਇਸ ਸਮੱਸਿਆ ਦਾ ਤੁਰੰਤ ਕੋਈ ਯੋਗ ਹੱਲ ਕੱਢ ਕੇ ਮਹੱਲਾ ਵਾਸੀਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬਾਬਾ ਬਿੜੇ ਵਾਲੇ ਦਾ ਭੰਡਾਰਾ 7 ਨੂੰ ਅਗਲੀ ਖ਼ਬਰ ਐਸ. ਸੀ. ਸਿੱਖਿਆਰਥੀਆਂ ਲਈ 2 ਹਫ਼ਤੇ ਦਾ ਮੁਫ਼ਤ ਡੇਅਰੀ ਸਿਖਲਾਈ ਕੋਰਸ 15 ਤੋਂ ਸ਼ੁਰੂ
Ad Position 24