29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਤਲੁਜ ਦਰਿਆ ਦਾ ਪਾਣੀ ਪਿੰਡ ਦਾਊਦਪੂਰ ਨੇੜੇ ਲਗਾ ਰਿਹਾ ਹੈ ਜ਼ਮੀਨ ਨੂੰ ਢਾਹ

Ad Position 21
No active advertisement
ਅਜੀਤ ਡੈਸਕ 02-09-2025
ਬੇਲਾ, 1 ਸਤੰਬਰ (ਮਨਜੀਤ ਸਿੰਘ ਸੈਣੀ)-ਬੀਤੇ ਦੋ ਤਿੰਨ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾ ਰਹੀ ਹੈ ਉਥੇ ਦੁਜੇ ਪਾਸੇ ਸਤਲੁਜ ਦਰਿਆ ਵਿਚ ਤੇਜੀ ਨਾਲ ਵਗ ਰਿਹਾ ਪਾਣੀ ਪਿੰਡ ਦਾਊਦਪੂਰ ਨੇੜੇ ਜ਼ਮੀਨ ਨੂੰ ਢਾਹ ਲਗਾ ਰਿਹਾ ਹੈ, ਲੋਕਾਂ ਦੀਆਂ ਹੋਰ ਪ੍ਰੇਸ਼ਾਨੀਆਂ 'ਚ ਵਾਧਾ ਕਰ ਰਿਹਾ ਹੈ | ਇਲਾਕੇ ਦੇ ਨੌਜਵਾਨ ਜ਼ਮੀਨ ਨੂੰ ਖੋਰਾ ਲੱਗਣ ਤੋਂ ਬਚਾਉਣ ਲਈ ਦਰੱਖ਼ਤ ਵੱਡ ਕੇ ਸੁੱਟ ਰਹੇ ਹਨ, ਪਰ ਦਰਿਆ ਦਾ ਤੇਜ਼ ਪਾਣੀ ਆਪਣੇ ਨਾਲ ਵਹਾਅ ਕੇ ਲੈ ਜਾ ਰਿਹਾ ਹੈ, ਜਿਸ ਕਰਕੇ ਕਿਸਾਨ ਮਹਿੰਦਰ ਸਿੰਘ ਵਾਸੀ ਮਾਲੇਵਾਲ ਦੀ ਕਰੀਬ ਡੇਢ ਏਕੜ ਤੋਂ ਵੱਧ ਜਮੀਨ ਸੱਤ ਅੱਠ ਸੌ ਦੇ ਕਰੀਬ ਪਾਪੂਲਰ ਦੇ ਦਰਖ਼ਤ ਸਤਲੁਜ ਦਰਿਆ ਦੇ ਪਾਣੀਆਂ ਦੀ ਭੇਟ ਚੜ੍ਹ ਗਏ | ਲਗਾਤਾਰ ਪੈ ਰਹੇ ਮੀਂਹ ਕਾਰਨ ਦਰਿਆ ਦੇ ਬੰਨ੍ਹ ਵਾਲਾ ਰਾਹ ਖਰਾਬ ਹੋਣ ਕਾਰਣ ਉਕਤ ਥਾਂ 'ਤੇ ਮਿੱਟੀ ਦੀਆਂ ਭਰੀਆਂ ਟਰਾਲੀਆਂ ਨਹੀਂ ਜਾ ਸਕਦੀਆਂ, ਜਿਸ ਕਰਕੇ ਮਿੱਟੀ ਦੇ ਥੈਲੇ ਵੀ ਭਰ ਕੇ ਨਹੀਂ ਲਗਾਏ ਜਾ ਸਕਦੇ | ਮੌਕੇ 'ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਮੁਸਤੈਦੀ ਨਾਲ ਸਾਰੇ ਹਾਲਤਾਂ ਤੇ ਨਿਗਾਹ ਬਣਾਈ ਹੋਈ ਹੈ, ਐਸ. ਡੀ. ਐਮ. ਅਮਰੀਕ ਸਿੰਘ ਸਿੱਧੂ, ਡੀ. ਐਸ. ਪੀ. ਮਨਜੀਤ ਸਿੰਘ ਔਲਖ, ਥਾਣਾ ਮੁਖੀ ਗੁਰਪ੍ਰੀਤ ਸਿੰਘ ਮੌਕੇ 'ਤੇ ਮੌਜੂਦ ਹਨ | ਐਸ. ਡੀ. ਐਮ. ਸਿੱਧੂ ਨੇ ਕਿਹਾ ਕਿ ਪ੍ਰਸ਼ਾਸਨ ਹਰ ਤਰ੍ਹਾਂ ਨਾਲ ਮੁਸਤੈਦ ਹੈ, ਇਲਾਕੇ ਦੇ ਨੌਜਵਾਨਾਂ ਵਲੋਂ ਪ੍ਰਸ਼ਾਸਨ ਦਾ ਹਰ ਤਰ੍ਹਾਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ, ਪਰ ਖ਼ਰਾਬ ਮੌਸਮ ਹਰ ਨਾਲ ਅੜਿੱਕਾ ਹੈ, ਜਿਵੇਂ ਹੀ ਮੌਸਮ ਸਾਫ਼ ਹੁੰਦਾ ਹੈ, ਮਿੱਟੀ ਦੇ ਥੈਲੇ ਲਗਾ ਕੇ ਪਾਣੀ ਦਾ ਰੁੱਖ ਮੋੜਨ ਦੇ ਉਪਰਾਲੇ ਕੀਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਠੱਗੀਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਮਿਲੇਗੀ ਸਹਾਇਤਾ, ਟੀਮ ਸਰਗਰਮ ਅਗਲੀ ਖ਼ਬਰ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਭਾਈ ਚਰਨਜੀਤ ਸਿੰਘ ਚੰਨਾ ਦੀ ਬਰਸੀ ਸੰਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੀ ਹੋਈ ਆਰੰਭਤਾ
Ad Position 24