29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਠੱਗੀਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਮਿਲੇਗੀ ਸਹਾਇਤਾ, ਟੀਮ ਸਰਗਰਮ

Ad Position 21
No active advertisement
ਅਜੀਤ ਡੈਸਕ 02-09-2025
ਰੂਪਨਗਰ, 1 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਦੇ ਗ਼ਰੀਬ ਪਰਿਵਾਰਾਂ ਦੀ ਸਹਾਇਤਾ ਲਈ ਇਕ ਸੇਵਾ ਟੀਮ ਵਲੋਂ ਨਿਰੰਤਰ ਕਾਰਜ ਜਾਰੀ ਹਨ | ਬਾਬਾ ਬਲਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਟੀਮ ਵਲੋਂ ਧੀਆਂ-ਭੈਣਾਂ ਦੇ ਵਿਆਹ-ਕਾਰਜਾਂ ਤੋਂ ਇਲਾਵਾ, ਪੰਜਾਬ ਦੇ ਕਿਸੇ ਵੀ ਹੱਕੀ-ਬੇਹੱਕੀ ਮਾਮਲੇ ਵਿਚ ਜਿਥੇ ਗ਼ਰੀਬਾਂ ਨਾਲ ਧੱਕਾ ਹੋ ਰਿਹਾ ਹੈ, ਉਨ੍ਹਾਂ ਨੂੰ ਪੂਰਾ ਨਿਆਂ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਖ਼ਾਸ ਕਰਕੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਠੱਗੀਆਂ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ ਟੀਮ ਵਲੋਂ ਹਫ਼ਤੇ 'ਚ ਦੋ ਤੋਂ ਤਿੰਨ ਦਿਨ 'ਬੰਦੇ ਮਾਹਲਾ ਡੇਰੇ' 'ਚ ਬੈਠਕਾਂ ਰੱਖੀਆਂ ਜਾਂਦੀਆਂ ਹਨ | ਇਥੇ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਨੂੰ ਯੋਗ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ | ਸੰਸਥਾ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਨੂੰ ਵੀ ਸਹਾਇਤਾ ਦੀ ਲੋੜ ਹੈ, ਉਹ 89688-16932 ਤੇ 78885-10758 ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਐਸ. ਐਚ. ਓ. ਪਵਨ ਕੁਮਾਰ ਦੀ ਲੋਕਾਂ ਨੂੰ ਅਪੀਲ ਅਗਲੀ ਖ਼ਬਰ ਸਤਲੁਜ ਦਰਿਆ ਦਾ ਪਾਣੀ ਪਿੰਡ ਦਾਊਦਪੂਰ ਨੇੜੇ ਲਗਾ ਰਿਹਾ ਹੈ ਜ਼ਮੀਨ ਨੂੰ ਢਾਹ
Ad Position 24