29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੀਰਪੁਰ ਵਾਸੀਆਂ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਭੇਜੀ ਰਾਸ਼ਨ ਤੇ ਹੋਰ ਸਮੱਗਰੀ

Ad Position 21
No active advertisement
ਅਜੀਤ ਡੈਸਕ 02-09-2025
ਕਾਹਨਪੁਰ ਖੂਹੀ, 1 ਸਤੰਬਰ (ਗੁਰਬੀਰ ਸਿੰਘ ਵਾਲੀਆ)-ਪੰਜਾਬ 'ਚ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ, ਜਿਥੇ ਇਕ ਪਾਸੇ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ, ਉੱਥੇ ਹੀ ਪੰਜਾਬੀਆਂ ਵਲੋਂ ਇਸ ਔਖੀ ਘੜੀ ਵਿਚ ਲਗਾਤਾਰ ਹਿੰਮਤ ਤੇ ਸੇਵਾ ਦੀ ਭਾਵਨਾ ਦਿਖਾਈ ਜਾ ਰਹੀ ਹੈ | ਇਸ ਸੇਵਾ ਭਾਵਨਾ ਤਹਿਤ ਸਥਾਨਕ ਪਿੰਡ ਹੀਰਪੁਰ ਦੇ ਵਸਨੀਕਾਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤ ਪਰਿਵਾਰਾਂ ਲਈ ਵੱਡੀ ਮਾਤਰਾ 'ਚ ਰਾਸ਼ਨ ਸਮਗਰੀ ਅਤੇ ਹੋਰ ਜ਼ਰੂਰੀ ਵਸਤਾਂ ਇਕੱਠੀਆਂ ਕੀਤੀਆਂ ਗਈਆਂ | ਇਹ ਸਮਗਰੀ ਭਰੀਆਂ 3 ਗੱਡੀਆਂ ਅੱਜ ਸੇਵਾ ਲਈ ਰਵਾਨਾ ਕੀਤੀਆਂ ਗਈਆਂ | ਇਸ ਮੌਕੇ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਇਨ੍ਹਾਂ ਗੱਡੀਆਂ ਨੂੰ ਰਵਾਨਾ ਕੀਤਾ | ਉਨ੍ਹਾਂ ਕਿਹਾ ਕਿ ਹੀਰਪੁਰ ਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਹੜ੍ਹ ਪੀੜਤਾਂ ਪ੍ਰਤੀ ਦਿਖਾਈ ਗਈ ਸਾਂਝ ਤੇ ਸਹਿਯੋਗ ਕਾਬਿਲ-ਏ-ਤਾਰੀਫ਼ ਹੈ | ਇਸ ਮੌਕੇ ਕੇਸਰ ਸਿੰਘ ਖ਼ਾਲਸਾ ਹਰੀਪੁਰ ਤੇ ਹਰਮੇਸ਼ ਸਿੰਘ ਖ਼ਾਲਸਾ ਹਰੀਪੁਰ ਨੇ ਦੱਸਿਆ ਕਿ ਹੜ੍ਹਾਂ ਨੇ ਬਹੁਤ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਉਹ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਦੇ ਦੁੱਖ ਨੂੰ ਘੱਟ ਕਰਨ ਲਈ ਇਹ ਸੇਵਾ ਕਰ ਰਹੇ ਹਨ | ਇਸ ਦੇ ਨਾਲ ਹੀ ਉਨ੍ਹਾਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਕੇਸਰ ਸਿੰਘ ਖ਼ਾਲਸਾ ਹੀਰਪੁਰ, ਹਰਮੇਸ਼ ਸਿੰਘ ਖਾਲਸਾ ਹੀਰਪੁਰ, ਨਰੇਸ਼ ਸਿੰਘ ਰਾਮਪੁਰ, ਰਣਜੀਤ ਸਿੰਘ, ਕੁਲਵੀਰ ਸਿੰਘ, ਦਿਲਬਾਗ ਸਿੰਘ, ਰਵਿੰਦਰ ਧੀਮਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭੈਰੋਮਾਜਰਾ ਵਾਸੀਆਂ ਵਲੋਂ ਹੜ੍ਹ ਪੀੜਤਾਂ ਲਈ ਭੇਜੀ ਰਾਹਤ ਸਮੱਗਰੀ ਅਗਲੀ ਖ਼ਬਰ ਹੌਲਦਾਰ ਗੁਰਦੀਪ ਸਿੰਘ ਰਾਏਪੁਰ ਨਮਿਤ ਸ਼ਰਧਾਂਜਲੀ ਸਮਾਗਮ
Ad Position 24