01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਲਗਾਤਾਰ ਵਰਖਾ ਅਤੇ ਪਾਣੀ ਦੀ ਆਮਦ ਵਧਣ ਕਾਰਨ ਲੋਕਾਂ ਤੱਕ ਰਾਹਤ ਪਹੁੰਚਾਉਣ ਲਈ ''ਹਿਊਮੈਨਿਟੀ ਫ਼ਸਟ'' ਵਲੋਂ ਹੈਲਪਲਾਈਨ ਨੰਬਰ ਜਾਰੀ <br/>

Ad Position 21
No active advertisement
ਅਜੀਤ ਡੈਸਕ 03-09-2025
ਰੂਪਨਗਰ, 2 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਭਾਜਪਾ ਅਤੇ ਐਨ.ਜੀ.ਓ. ''ਹਿਊਮੈਨਿਟੀ ਫ਼ਸਟ'' ਵਲੋਂ ਸੰਭਾਵਿਤ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਹੈਲਪ ਲਾਈਨ ਨੰਬਰ 98716-00021 ਜਾਰੀ ਕੀਤਾ | ਇਸ ਮੌਕੇ ਲਾਲਪੁਰਾ ਨੇ ਕਿਹਾ ਕਿ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਅਤੇ ਸਤਲੁਜ ਦਰਿਆ ਦੇ ਵੱਧਦੇ ਪਾਣੀ ਦੇ ਪੱਧਰ ਕਾਰਨ ਰੂਪਨਗਰ ਜ਼ਿਲ੍ਹੇ ਦੇ ਕਈ ਇਲਾਕਿਆਂ ਵਿਚ ਹਾਲਾਤ ਗੰਭੀਰ ਬਣੇ ਹੋਏ ਹਨ | ਇਨ੍ਹਾਂ ਮੁਸ਼ਕਲ ਹਾਲਾਤਾਂ ਵਿਚ ਭਾਜਪਾ ਦੇ ਜੁਝਾਰੂ ਅਤੇ ''ਹਿਊਮੈਨਿਟੀ ਫਸਟ'' ਦੇ ਸੇਵਾਦਾਰ ਲੋਕਾਂ ਦੀ ਸੇਵਾ ਲਈ ਪੂਰੀ ਤਿਆਰੀ ਨਾਲ ਮੈਦਾਨ ਵਿਚ ਹਨ | ਲਾਲਪੁਰਾ ਦੀ ਅਗਵਾਈ ਹੇਠ ਵਲੰਟੀਅਰਾਂ ਦੀ ਟੀਮ ਨੇ ਸਤਲੁਜ ਦਰਿਆ ਕੰਢੇ ਪਹੁੰਚ ਕੇ ਉੱਥੇ ਰਹਿ ਰਹੇ ਲੋਕਾਂ ਨੂੰ ਤਰਪਾਲਾਂ ਅਤੇ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਦਿੱਤੀਆਂ | ਜ਼ਿਕਰਯੋਗ ਹੈ ਕਿ ਸਤਲੁਜ ਦਰਿਆ ਦਾ ਪੱਧਰ ਕੱਲ੍ਹ ਤੋਂ ਜ਼ਿਆਦਾ ਵੱਧਣ ਕਾਰਨ ਇੱਥੇ ਰਹਿ ਰਹੇ ਲੋਕ ਸੜਕ ਕਿਨਾਰੇ ਆ ਗਏ ਸਨ, ਜਿਸ ਦੀ ਜਾਣਕਾਰੀ ਮਿਲਦਿਆਂ ਹੀ ਲਾਲਪੁਰਾ ਦੀ ਟੀਮ ਹਰਕਤ ਵਿਚ ਆ ਗਈ | ਅਜੈਵੀਰ ਸਿੰਘ ਲਾਲਪੁਰਾ ਨੇ ਸਥਾਨਕ ਪ੍ਰਸ਼ਾਸਨ ਨੂੰ ਲੋਕਾਂ ਦੀ ਤੁਰੰਤ ਸਾਰ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਇਨ੍ਹਾਂ ਲੋਕਾਂ ਲਈ ਰਹਿਣ ਦਾ ਬੰਦੋਬਸਤ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦਰਿਆ ਵਿਚ ਕਈ ਥਾਵਾਂ 'ਤੇ ਟਾਪੂਨੁਮਾ ਰੋਕਾਂ ਹਨ, ਜਿਨ੍ਹਾਂ 'ਤੇ ਕਾਫੀ ਵੱਡੇ ਵੱਡੇ ਝਾੜ ਉੱਗੇ ਹੋਏ ਹਨ, ਜਿਸ ਕਾਰਨ ਦਰਿਆ ਨੂੰ ਲਾਂਘਾ ਨਹੀਂ ਮਿਲ ਰਿਹਾ ਅਤੇ ਪ੍ਰਸ਼ਾਸਨ ਨੇ ਅੱਜ ਤੱਕ ਸਫ਼ਾਈ ਹੀ ਨਹੀਂ ਕਰਵਾਈ, ਜਦੋਂ ਕਿ ਇਹ ਹਾਲ ਕੇਵਲ ਇੱਥੋਂ ਦਾ ਨਹੀਂ ਬਲਕਿ ਪੂਰੇ ਜ਼ਿਲ੍ਹੇ ਦਾ ਹੈ | ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਅਮਨ ਕਾਬੜਵਾਲ, ਪਰਮਜੀਤ ਸਿੰਘ ਰੋਲੂਮਾਜਰਾ, ਓਾਕਾਰ ਸਿੰਘ ਅਬਿਆਣਾ, ਜਗਮਨਦੀਪ ਸਿੰਘ ਪੜ੍ਹੀ, ਸੁਰਿੰਦਰਪਾਲ ਸੇਠੀ ਆਦਿ ਸਮੇਤ ਸਮੇਤ ''ਹਿਊਮੈਨਿਟੀ ਫਸਟ'' ਅਤੇ ਭਾਜਪਾ ਦੇ ਕਈ ਕਾਰਕੁਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਤੇ ਡਾ.ਚੀਮਾ ਵਲੋਂ ਖੱਡ ਬਠਲੌਰ ਵਿਖੇ ਹੜ੍ਹਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ <br/> ਅਗਲੀ ਖ਼ਬਰ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ, ਮਜ਼ਦੂਰਾਂ ਵਲੋਂ ਮੁੱਖ ਮੰਤਰੀ ਦੇ ਨਾਂਅ ਦਿੱਤਾ ਮੰਗ ਪੱਤਰ <br/>
Ad Position 24