01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਰਪੰਚ ਸੀਤਲ ਸਿੰਘ ਅਬਿਆਣਾ ਦੀ ਮੌਤ 'ਤੇ ਡਾ. ਚੀਮਾ, ਭਾਈ ਚਾਵਲਾ ਤੇ ਹੋਰ ਅਕਾਲੀ ਆਗੂਆਂ ਵਲੋਂ ਦੁੱਖ ਪ੍ਰਗਟ <br/>

Ad Position 21
No active advertisement
ਅਜੀਤ ਡੈਸਕ 03-09-2025
ਨੂਰਪੁਰ ਬੇਦੀ, 2 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਸੀਤਲ ਸਿੰਘ ਅਬਿਆਣਾ ਦੀ ਮੌਤ 'ਤੇ ਅੱਜ ਵੱਖ-ਵੱਖ ਅਕਾਲੀ ਆਗੂਆਂ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਇਸ ਮੌਕੇ ਸਾਬਕਾ ਮੰਤਰੀ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੀਤਲ ਸਿੰਘ ਦੇ ਚਲੇ ਜਾਣ ਦਾ ਜਿੱਥੇ ਪਰਿਵਾਰ ਨੂੰ ਬੇਹੱਦ ਘਾਟਾ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਇੱਕ ਵਫਾਦਾਰ ਸਿਪਾਹੀ ਖੋ ਦਿੱਤਾ ਹੈ | ਉਨ੍ਹਾਂ ਪਰਮਾਤਮਾ ਅੱਗੇ ਦੁਆ ਕੀਤੀ ਕਿ ਸੀਤਲ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ | ਇਸ ਮੌਕੇ ਸ਼੍ਰੋ. ਕ. ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਬਾਦਲ ਸਿੰਘ ਬਸੀ, ਹਰਜਿੰਦਰ ਸਿੰਘ ਭਾਓਵਾਲ, ਹਰਕੇਤ ਸਿੰਘ ਕੋਲਾਪੁਰ, ਮਨੋਹਰ ਲਾਲ ਚੌਂਤਾ, ਸਤਨਾਮ ਸਿੰਘ ਬਜਰੂੜ, ਕੁਲਵੀਰ ਸਿੰਘ ਅਸਮਾਨਪੁਰ, ਸਤਨਾਮ ਸਿੰਘ ਝੱਜ, ਹੁਸਨ ਚੰਦ ਮਠਾਣ, ਗੁਰਦੀਪ ਸਿੰਘ, ਧਰਮ ਚੰਦ ਟਿੱਬਾ ਟੱਪਰੀਆਂ, ਜਸਵੀਰ ਸਿੰਘ ਰਾਣਾ ਆਦਿ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬਾਲੇਵਾਲ ਵਿਖੇ ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਤੇ ਡਾ.ਚੀਮਾ ਵਲੋਂ ਖੱਡ ਬਠਲੌਰ ਵਿਖੇ ਹੜ੍ਹਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ <br/>
Ad Position 24