20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸਾਬਕਾ ਸਪੀਕਰ ਕੇ. ਪੀ. ਰਾਣਾ ਵਲੋਂ ਕੀਰਤਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 06-09-2025
ਕੀਰਤਪੁਰ ਸਾਹਿਬ, 5 ਸਤੰਬਰ (ਬੀਰ ਅੰਮਿ੍ਤਪਾਲ ਸਿੰਘ ਸੰਨੀ)-ਪਿਛਲੇ ਕਈ ਦਿਨਾਂ ਤੋਂ ਕੀਰਤਪੁਰ ਸਾਹਿਬ ਦੇ ਇਲਾਕਿਆਂ ਅੰਦਰ ਬਣੇ ਹੜ੍ਹ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਅੱਜ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੇ. ਪੀ. ਰਾਣਾ ਸਾਥੀਆਂ ਸਮੇਤ ਇਲਾਕੇ ਵਿਚ ਪਹੁੰਚੇ | ਇਸ ਦੌਰਾਨ ਉਹਨਾਂ ਨੇ ਹੜ੍ਹ ਪ੍ਰਭਾਵਿਤ ਥਾਵਾਂ ਦਾ ਨਿਰੀਖਣ ਕਰਨ ਦੇ ਨਾਲ ਨਾਲ ਲੋਕਾਂ ਦਾ ਹਾਲ ਚਾਲ ਜਾਣਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇ.ਪੀ. ਰਾਣਾ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਸੀ ਤਾਂ ਸਾਲ ਵਿਚ ਦੋ ਵਾਰ ਭਾਖੜਾ ਨਹਿਰ ਦੀ ਮੁਰੰਮਤ ਦਾ ਕੰਮ ਕਰਵਾਇਆ ਜਾਂਦਾ ਸੀ, ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੌਜੂਦਾ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਕਈ ਥਾਵਾਂ ਉੱਤੇ ਨਹਿਰ ਦੀਆਂ ਸਲੈਬਾਂ ਬੈਠ ਗਈਆਂ | ਕਿਹਾ ਕਿ ਇਹ ਤਾਂ ਪਰਮਾਤਮਾ ਦਾ ਸ਼ੁਕਰ ਰਿਹਾ ਕਿ ਮੌਕੇ ਤੇ ਸਭ ਕੁੱਝ ਸੰਭਾਲ ਲਿਆ ਗਿਆ ਅਗਰ ਨਹਿਰਾਂ ਦਾ ਪਾਣੀ ਟੁੱਟ ਕੇ ਰਹਾਇਸ਼ੀ ਇਲਾਕਿਆਂ ਵੱਲ ਦਾ ਰੁੱਖ ਕਰ ਲੈਂਦਾ ਤਾਂ ਵੱਡਾ ਭਾਣਾ ਵਾਪਰ ਸਕਦਾ ਸੀ | ਉਹਨਾਂ ਨੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਅਗਰ ਕਾਰ ਸੇਵਾ ਵਾਲੇ ਮਹਾਂਪੁਰਸ਼ ਸਮਾਂ ਰਹਿੰਦੇ ਮੋਰਚਾ ਨਾ ਸੰਭਾਲਦੇ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ | ਇਸ ਮੌਕੇ ਉਹਨਾਂ ਨਾਲ ਸਾਬਕਾ ਚੇਅਰਮੈਨ ਹਰਬੰਸ ਲਾਲ ਮਹਿੰਦਲੀ, ਬਲਾਕ ਪ੍ਰਧਾਨ ਹਿਮਾਂਸ਼ੂ ਟੰਡਨ ਸ੍ਰੀ ਅਨੰਦਪੁਰ ਸਾਹਿਬ, ਐਡਵੋਕੇਟ ਵਿਸ਼ਾਲ ਮਹਿੰਦਲੀ, ਪਾਲੀ ਸ਼ਾਹ ਕੋੜਾ ਪ੍ਰਧਾਨ ਨਗਰ ਪੰਚਾਇਤ ਕੀਰਤਪੁਰ ਸਾਹਿਬ, ਡਾ: ਸਰਵਨ ਸਿੰਘ ਸੈਣੀ, ਦਵਿੰਦਰ ਸਿੰਘ ਛੰਮਾ, ਐਡਵੋਕੇਟ ਬਿਕਰਮ ਠਾਕੁਰ ਸਰਪੰਚ ਨੱਕੀਆਂ, ਲਾਲ ਸਿੰਘ ਸਰਪੰਚ ਦੋਲੋਵਾਲ, ਵਿਜੇ ਸ਼ਰਮਾ ਨੱਕੀਆਂ, ਸੁਦਰਸ਼ਨ ਸ਼ਰਮਾ, ਕਾਬਲ ਸਿੰਘ ਬਰੂਵਾਲ, ਸੌਸਲ ਮੀਡੀਆ ਇੰਚਾਰਜ, ਮਨਿੰਦਰ ਸਿੰਘ ਸਾਹਿਬ ਸਮੇਤ ਵੱਡੀ ਗਿਣਤੀ ਕਾਂਗਰਸ ਵਰਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਚੱਢਾ ਨੇ ਖੇੜੀ ਤੇ ਬਟਾਰਲਾ ਪਿੰਡਾਂ 'ਚ ਲਿਆ ਹੜ੍ਹ ਦੀ ਸਥਿਤੀ ਦਾ ਜਾਇਜ਼ਾ <br/> ਅਗਲੀ ਖ਼ਬਰ ਪੰਜਾਬ 'ਚ ਹੜ੍ਹਾਂ ਨੇ ਮਚਾਇਆ ਕਹਿਰ, ਸੂਬਾ ਸਰਕਾਰ ਨਾਕਾਮ ਰਹੀ-ਜਥੇਦਾਰ ਗੜਗੱਜ
Ad Position 24