ਨੰਗਲ, 5 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਰੋਟਰੀ ਕਲੱਬ ਭਾਖੜਾ ਨੰਗਲ ਵਲੋਂ ਪਰਧਾਨ ਪਰਵੇਸ਼ ਸੋਨੀ ਦੀ ਅਗਵਾਈ ਹੇਠ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕਰਨ ਵਾਲੀਆਂ ਐਨ.ਡੀ.ਆਰ.ਐਫ. ਟੀਮਾਂ ਲਈ ਸਹਾਇਤਾ ਸਮੱਗਰੀ ਐਸ.ਡੀ.ਐਮ. ਨੰਗਲ ਸਚਿਨ ਪਾਠਕ ਨੂੰ ਸੌਂਪੀ ਗਈ | ਪਰਧਾਨ ਸੋਨੀ ਨੇ ਕਿਹਾ ਕੇ ਐਸ.ਡੀ.ਐਮ. ਨੰਗਲ ਵਲੋਂ ਕੱਲ ਮੀਟਿੰਗ ਦੋਰਾਨ ਸਾਡੇ ਕਲੱਬ ਨੂੰ ਉਕਤ ਟੀਮਾ ਦੀ ਮਦਦ ਦੀ ਅਪੀਲ ਕੀਤੀ ਸੀ, ਜਿਸ ਉਪਰੰਤ ਲਾਇਫ ਜੈਕਟਾਂ, ਐਮਰਜੈਂਸੀ ਲਾਈਟ, ਐਲਈਡੀ ਟਾਰਚਾਂ, ਤਿਰਪਾਲਾ, ਰਾਸ਼ਨ ਕਿੱਟਾਂ, ਰੇਸਕਯੂ ਓਪਰੇਸ਼ਨ ਲਈ ਵਡੇ ਰੱਸੇ, ਆਦਿ ਸਮੱਗਰੀ ਉਪਲਬਧ ਕਰਵਾਈ ਗਈ | ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਪ੍ਰਦੀਪ ਸੋਨੀ, ਸੱਕਤਰ ਬਲਜਿੰਦਰ ਸਿੰਘ, ਵਕੇਸ਼ ਚੇਤਲ, ਐਡਵੋਕੇਟ ਅਮਨ ਬਜਾਜ, ਪਰਵੀਨ ਅੰਸਾਰੀ, ਵੀਨਾਲ ਸੇਠ ਆਦਿ ਮੈਂਬਰ ਹਾਜ਼ਰ ਸਨ |