ਕੀਰਤਪੁਰ ਸਾਹਿਬ, 6 ਸਤੰਬਰ (ਬੀਰ ਅੰਮਿ੍ਤਪਾਲ ਸਿੰਘ ਸੰਨੀ)-ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਦਰਿਆਵਾਂ ਅਤੇ ਨਹਿਰਾਂ ਨੇੜੇ ਵਸੋ ਵਾਲੇ ਇਲਾਕਿਆਂ ਵਿਚ ਪੂਰੀ ਮੁਸਤੈਦੀ ਰੱਖੀ ਜਾਵੇ | ਜਿਹੜੇ ਇਲਾਕੇ ਹੜ੍ਹਾਂ ਦੀ ਮਾਰ ਵਿਚ ਆਏ ਹਨ ਜਾਂ ਕਿਤੇ ਵੀ ਬਰਸਾਤਾ ਦਾ ਪਾਣੀ ਇਕੱਠਾ ਹੋ ਰਿਹਾ ਹੈ, ਉਨ੍ਹਾਂ ਇਲਾਕਿਆਂ ਵਿਚ ਦਵਾਈ ਦਾ ਛਿੜਕਾਓ ਕੀਤਾ ਜਾਵੇ | ਸਿਹਤ ਵਿਭਾਗ ਲੋਕਾਂ ਨੂੰ ਚੋਕਸ ਕਰੇ ਕਿ ਉਹ ਸਾਵਧਾਨੀਆਂ ਅਪਨਾ ਕੇ ਆਪਣੇ ਆਪ ਨੂੰ ਸੁਰੱਖਿਅਤ ਬਣਾਉਣ | ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਹੁਕਮਾਂ ਅਤੇ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਤੇ ਹੜ੍ਹ ਜ਼ਿਲ੍ਹਾ ਨੋਡਲ ਅਧਿਕਾਰੀ ਡਾ. ਬੌਬੀ ਗੁਲਾਟੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਿਹਤ ਵਿਭਾਗ ਵਲੋਂ ਬਲਾਕ ਕੀਰਤਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਿੱਥੇ ਮੈਡੀਕਲ ਅਤੇ ਰਾਹਤ ਕੈਂਪ ਦੀ ਵਿਵਸਥਾ ਕੀਤੀ ਗਈ ਹੈ, ਉੱਥੇ ਹੀ ਸਿਹਤ ਵਿਭਾਗ ਦੀ ਟੀਮ ਵਲੋਂ ਟਰੈਕਟਰ ਅਤੇ ਕਿਸ਼ਤੀ ਰਾਹੀਂ ਹੜ੍ਹ ਪੀੜ੍ਹਤ ਲੋਕਾਂ ਤੱਕ ਦਵਾਈਆਂ ਅਤੇ ਮੈਡੀਕਲ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ | ਟੀਮ ਦੀ ਅਗਵਾਈ ਕਰ ਰਹੇ ਪੀ.ਐੱਚ.ਸੀ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਜੰਗਜੀਤ ਸਿੰਘ ਨੇ ਦੱਸਿਆ ਕਿ ਹੜ੍ਹਾਂ ਦੀ ਮਾਰ ਹੇਠ ਆਏ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਵੱਖ-ਵੱਖ ਪਿੰਡਾਂ ਪਲਾਸੀ, ਭਨਾਮ, ਭਲਾਣ, ਗੱਜਪੁਰ, ਸ਼ਾਹਪੁਰ ਬੇਲਾ, ਬੁਰਜ ਅਤੇ ਦਸਗਰਾਈਾ ਵਿਖੇ ਦਵਾਈਆਂ ਅਤੇ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ 10 ਮੈਡੀਕਲ ਕੈਂਪ ਲਗਾਏ ਗਏ ਹਨ | ਇਸ ਤੋਂ ਇਲਾਵਾ ਭਲਾਣ ਦੇ ਸਰਕਾਰੀ ਸਕੂਲ, ਪਲਾਸੀ ਦੀ ਸਰਾਂ ਅਤੇ ਭਨਾਮ ਦੇ ਆਸ਼ਰਮ ਵਿਚ ਸਥਾਪਿਤ ਹੜ੍ਹ ਰਾਹਤ ਕੈਂਪਾਂ ਵਿਚ ਵੀ ਸਿਹਤ ਵਿਭਾਗ ਦੀ ਟੀਮ ਵਲੋਂ 24 ਘੰਟੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਉਹਨਾਂ ਦੱਸਿਆ ਕਿ 9 ਮੋਬਾਈਲ ਟੀਮਾਂ ਵੀ ਪੂਰੀ ਮੁਸਤੈਦੀ ਨਾਲ ਦਿਨ ਰਾਤ ਕੰਮ ਕਰ ਰਹੀਆਂ ਹਨ | ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਤੁਰੰਤ ਕਾਰਵਾਈ ਟੀਮਾਂ ਵਲੋਂ ਹੜ੍ਹ ਦੀ ਮਾਰ ਹੇਠ ਆਏ ਇਲਾਕਿਆਂ ਵਿਚ ਟਰੈਕਟਰ ਅਤੇ ਕਿਸ਼ਤੀ ਜ਼ਰੀਏ ਵੀ ਦਵਾਈਆਂ ਅਤੇ ਹੋਰ ਮੈਡੀਕਲ ਸਹੂਲਤਾਂ ਮੁਹੱਇਆ ਕਰਵਾਈਆਂ ਜਾ ਰਹੀਆਂ ਹਨ | ਇਸ ਮੌਕੇ ਐਸ.ਆਈ. ਸੁਖਬੀਰ ਸਿੰਘ, ਡਾ. ਪਰਮ ਪ੍ਰਤਾਪ, ਡਾ.ਦਿਨੇਸ਼, ਡਾ.ਸ਼ਵੇਤਾ ਅਤੇ ਡਾ. ਮੁਸਕਾਨ, ਸੀ.ਐਚ.ਓ ਅੰਜੂ, ਸ਼ਿਖਾ ਸ਼ਰਮਾ, ਪੂਜਾ, ਬਬਨੀਤ, ਅਨੂਪ੍ਰੀਤ, ਮਨਪ੍ਰੀਤ, ਨੇਹਾ, ਪਰਮਿੰਦਰ ਸਿੰਘ, ਸੱਜਣ ਕੁਮਾਰ, ਜਸਦੀਪ ਸਿੰਘ, ਪ੍ਰਭਜੋਤ ਸਿੰਘ, ਸ਼ਿਵ ਕੁਮਾਰ, ਨਵਜੀਤ ਸਿੰਘ, ਅਮਨਦੀਪ ਸਿੰਘ, ਰਾਕੇਸ਼ ਕੁਮਾਰ, ਏ.ਐੱਨ.ਐੱਮ ਕਵਿਤਾ, ਰੇਣੁਕਾ, ਬਲਜੀਤ ਸੈਣੀ, ਇਕਬਾਲ ਕੌਰ, ਸੁਰਭੀ ਸ਼ਰਮਾ, ਦਲਜੀਤ ਕੌਰ ਅਤੇ ਸਨੇਹ ਲਤਾ, ਐੱਲ.ਐੱਚ.ਵੀ ਭੁਪਿੰਦਰ ਕੌਰ, ਜਗਮੋਹਨ ਕੌਰ, ਰਮੇਸ਼ ਕੌਰ, ਕਿ੍ਸ਼ਨਾ ਦੇਵੀ ਹਾਜ਼ਰ ਸਨ |