27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸਤਲੁਜ ਨੇ ਫੇਰ ਲਗਾਈ ਦਾਊਦਪੂਰ ਬੰਨ੍ਹ ਨੂੰ ਢਾਹ <br/>

Ad Position 21
No active advertisement
ਅਜੀਤ ਡੈਸਕ 07-09-2025
ਬੇਲਾ, 6 ਸਤੰਬਰ (ਮਨਜੀਤ ਸਿੰਘ ਸੈਣੀ)-ਬੀਤੇ ਕਰੀਬ ਇੱਕ ਹਫਤੇ ਤੋਂ ਸਤਲੁਜ ਦਰਿਆ ਦਾ ਪਾਣੀ ਦਾਊਦਪੂਰ ਅਤੇ ਫੱਸਿਆਂ ਕੋਲੋਂ ਬੰਨ੍ਹ ਨੂੰ ਢਾਹ ਲਗਾ ਰਿਹਾ ਹੈ ਪਰ ਇਲਾਕੇ ਦੇ ਨੌਜਵਾਨਾਂ ਨੇ ਫੌਜੀ ਜਵਾਨਾਂ ਨਾਲ ਮੌਕਾ ਸੰਭਾਲਿਆ ਹੋਇਆ ਹੈ ਅੱਜ ਫੇਰ ਦੁਪਹਿਰ ਇੱਕ ਵਜੇ ਦੇ ਕਰੀਬ ਸਤਲੁਜ ਦੇ ਪਾਣੀ ਨੇ ਨਵੀਂ ਥਾਂ ਢਾਹ ਲਗਾ ਲਈ ਦੇਖਦੇ ਹੀ ਦੇਖਦੇ ਪੰਜਾਹ ਤੋਂ ਵੱਧ ਪਾਪੂਲਰ ਦੇ ਬੂਟੇ ਅਤੇ ਪੰਦਰਾਂ ਵੀਹ ਫੁੱਟ ਦੇ ਕਰੀਬ ਜਮੀਨ ਹੜ੍ਹਾਂ ਲਈ | ਮੌਕੇ 'ਤੇ ਐਸ. ਡੀ. ਐਮ. ਅਮਰੀਕ ਸਿੰਘ ਸਿੱਧੂ, ਡੀ.ਐਸ.ਪੀ. ਮਨਜੀਤ ਸਿੰਘ ਅÏਲਖ, ਐਸ. ਐਚ. ਓ. ਗੁਰਪ੍ਰੀਤ ਸਿੰਘ ਨੇ ਨੌਜਵਾਨਾਂ ਅਤੇ ਫੌਜੀ ਜਵਾਨਾਂ ਨੂੰ ਜੋ ਕਿ ਜਿੱਥੋਂ ਪਹਿਲਾਂ ਠੋਕਰਾਂ ਹੜੀਆਂ ਸਨ ਉੱਥੇ ਮਿੱਟੀ ਦੇ ਥੈਲੇ ਲਗਾ ਰਹੇ ਸਨ ਨੂੰ ਉਥੋਂ ਹਟਾ ਕੇ ਇੱਧਰਲੇ ਪਾਸੇ ਲਗਾਇਆ | ਨੌਜਵਾਨਾਂ ਫੌਜੀ ਜਵਾਨਾਂ ਨੇ ਮੌਕਾ ਸੰਭਾਲਿਆ ਅਤੇ ਦੇਖਦਿਆਂ ਹੀ ਦੇਖਦਿਆਂ ਮਿੱਟੀ ਦੇ ਥੈਲਿਆਂ ਦੀ ਦੀਵਾਰ ਚਿਣ ਦਿੱਤੀ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦਾਊਦਪੂਰ ਅਤੇ ਫੱਸਿਆਂ ਬੰਨ੍ਹ 'ਤੇ ਪਟਿਆਲਾ, ਨਵਾਂ ਚੰਡੀਗੜ੍ਹ, ਕੁਰਾਲੀ, ਖਿਜਰਾਬਾਦ, ਫਤਿਹਗੜ੍ਹ ਸਾਹਿਬ, ਮਾਛੀਵਾੜੇ ਤੱਕ ਦੀਆਂ ਸੰਗਤਾਂ ਪਿਛਲੇ ਇੱਕ ਹਫਤੇ ਤੋਂ ਮਿੱਟੀ ਦੀਆਂ ਟਰਾਲੀਆਂ ਤੇ ਪਕਵਾਨ ਬਣਾ ਕੇ ਲਿਆ ਰਹੀਆਂ ਹਨ | ਇਸ ਲਈ ਦਾਊਦਪੂਰ, ਬਜੀਦਪੁਰ ਮੋਹਣ ਮਾਜਰੇ ਦੀਆਂ ਪੰਚਾਇਤਾਂ, ਨਗਰ ਨਿਵਾਸੀਆਂ ਨੇ ਸਥਾਨਕ ਪ੍ਰਸ਼ਾਸਨ, ਫੌਜੀ ਜਵਾਨਾਂ, ਸ਼ੋ੍ਰਮਣੀ ਅਕਾਲੀ ਦਲ , ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੰਗਤਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬੈਂਸ ਵਲੋਂ ਸਿਹਤ ਵਿਭਾਗ ਨੂੰ ਦਰਿਆ ਨੇੜਲੇ ਪਿੰਡਾਂ 'ਚ ਮੁਸਤੈਦੀ ਵਰਤਣ ਦੇ ਆਦੇਸ਼ <br/> ਅਗਲੀ ਖ਼ਬਰ ਨਹਿਰਾਂ 'ਚ ਪਏ ਪਾੜ ਨੂੰ ਰੋਕਣ ਲਈ ਨੂਰਪੁਰ ਬੇਦੀ ਦੇ ਨੌਜਵਾਨਾਂ ਵਲੋਂ ਮਿੱਟੀ ਦੀ ਸੇਵਾ ਜਾਰੀ <br/>
Ad Position 24