27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਨਹਿਰਾਂ 'ਚ ਪਏ ਪਾੜ ਨੂੰ ਰੋਕਣ ਲਈ ਨੂਰਪੁਰ ਬੇਦੀ ਦੇ ਨੌਜਵਾਨਾਂ ਵਲੋਂ ਮਿੱਟੀ ਦੀ ਸੇਵਾ ਜਾਰੀ <br/>

Ad Position 21
No active advertisement
ਅਜੀਤ ਡੈਸਕ 07-09-2025
ਨੂਰਪੁਰ ਬੇਦੀ, 6 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪਿਛਲੇ ਕਈ ਦਿਨਾਂ ਤੋਂ ਆਨੰਦਪੁਰ ਸਾਹਿਬ ਨਾਲ ਲੱਗਦੇ ਖੇਤਰਾਂ 'ਚ ਪਾੜ ਪੈਣ ਦੀਆਂ ਖਬਰਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ | ਸਤਲੁਜ ਦਰਿਆ ਵਿਚ ਆਏ ਵਧੇਰੇ ਪਾਣੀ ਕਾਰਨ ਇਲਾਕੇ 'ਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ | ਇਸ ਸੰਕਟਮਈ ਹਾਲਾਤ ਨਾਲ ਨਿਪਟਣ ਲਈ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਸਥਾਨਕ ਨੌਜਵਾਨ ਡਟ ਕੇ ਸੇਵਾ ਵਿਚ ਜੁਟੇ ਹੋਏ ਹਨ | ਹੜ੍ਹ ਦੇ ਪਾਣੀ ਨੂੰ ਰੋਕਣ ਲਈ ਖਾਸ ਤੌਰ 'ਤੇ ਹੜਾਂ ਵਾਲੇ ਇਲਾਕਿਆਂ ਵਿਚ ਮਿੱਟੀ ਨਾਲ ਭਰੀਆਂ ਬੋਰੀਆਂ ਲਗਾਈਆਂ ਜਾ ਰਹੀਆਂ ਹਨ | ਇਸ ਸੇਵਾ ਵਿਚ ਨੂਰਪੁਰ ਬੇਦੀ ਦੇ ਸੈਂਕੜੇ ਨੌਜਵਾਨ ਦਿਨ ਰਾਤ ਆਪਣਾ ਯੋਗਦਾਨ ਪਾ ਰਹੇ ਹਨ | ਅੱਜ ਵੀ ਲੋੜ ਪੈਣ 'ਤੇ ਬਾਲੇਵਾਲ ਅਤੇ ਟਿੱਬਾ ਨੰਗਲ ਤੋਂ ਕਈ ਨੌਜਵਾਨ ਮਿੱਟੀ ਨਾਲ ਭਰੀਆਂ ਟਰਾਲੀਆਂ ਲੈ ਕੇ ਪਹੁੰਚੇ | ਇਹ ਮਿੱਟੀ ਵੱਖ-ਵੱਖ ਥਾਵਾਂ ਤੇ ਸੁੱਟੀ ਗਈ, ਜਿਸਨੂੰ ਅੱਗੇ ਨੌਜਵਾਨ ਬੋਰੀਆਂ ਵਿਚ ਭਰ ਕੇ ਜਰੂਰੀ ਥਾਵਾਂ ਤੇ ਪਹੁੰਚਾ ਰਹੇ ਹਨ | ਇਸ ਸੇਵਾ ਕਾਰਜ ਦੀ ਅਗਵਾਈ ਬਾਬਾ ਸਤਨਾਮ ਸਿੰਘ ਜੀ (ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ), ਕਿਰਤੀ ਕਿਸਾਨ ਮੋਰਚਾ ਤੋਂ ਵੀਰ ਸਿੰਘ ਬੜਵਾ ਅਤੇ ਗੌਰਵ ਰਾਣਾ ਵਲੋਂ ਕੀਤੀ ਜਾ ਰਹੀ ਹੈ | ਇਸ ਦੌਰਾਨ ਆਮ ਆਦਮੀ ਪਾਰਟੀ ਦੇ ਦਫ਼ਤਰ ਸਕੱਤਰ ਸਤਨਾਮ ਸਿੰਘ ਨਾਗਰਾ ਨੇ ਮੌਕੇ 'ਤੇ ਪਹੁੰਚ ਕੇ ਸੇਵਾ 'ਚ ਜੁਟੇ ਨੌਜਵਾਨਾਂ ਦੀ ਹੌਸਲਾ ਅਫਜਾਈ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ 'ਤੇ ਆਈ ਇਹ ਆਫ਼ਤ ਸਿਰਫ਼ ਰਲ ਮਿਲ ਕੇ ਹੀ ਟਾਲੀ ਜਾ ਸਕਦੀ ਹੈ | ਇਸ ਮੌਕੇ ਹੋਰ ਕਈ ਸ਼ਖਸੀਅਤਾਂ ਵੀ ਆਪਣਾ ਪੂਰਾ ਯੋਗਦਾਨ ਪਾਉਂਦੀਆਂ ਨਜ਼ਰ ਆਈਆਂ | ਉਨ੍ਹਾਂ ਵਿਚ ਕੁਲਦੀਪ ਸਿੰਘ ਬਾਹਮਣਮਾਜਰਾ, ਸੁਖਬੀਰ ਸਿੰਘ ਭੱਠਲ (ਰੇਂਜ ਅਫਸਰ ਨੂਰਪੁਰ ਬੇਦੀ), ਚਰਨਜੀਤ ਸਿੰਘ (ਪ੍ਰੋਜੈਕਟ ਅਫਸਰ ਰੋਪੜ), ਵਣ ਗਾਰਡ ਅਮਨ ਸਰਥਲੀ ਅਤੇ ਹਰਜਿੰਦਰ ਰੌਲੀ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਸਤਲੁਜ ਨੇ ਫੇਰ ਲਗਾਈ ਦਾਊਦਪੂਰ ਬੰਨ੍ਹ ਨੂੰ ਢਾਹ <br/> ਅਗਲੀ ਖ਼ਬਰ ਹੜ੍ਹਾਂ ਵਰਗੇ ਹਾਲਾਤ 'ਚ ਪ੍ਰਸ਼ਾਸਨ ਲੋੜਵੰਦਾਂ ਦੀ ਕਰ ਰਿਹਾ ਹੈ ਮਦਦ <br/>
Ad Position 24