28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਡੀ.ਐਲ.ਐਸ.ਏ. ਰੂਪਨਗਰ ਨੇ ਕੀਤਾ ਹੜ੍ਹ ਪ੍ਰਭਾਵਿਤ ਪਿੰਡ ਸ਼ਾਹਪੁਰ ਬੇਲਾ ਦਾ ਦੌਰਾ <br/>

Ad Position 21
No active advertisement
ਸੀ.ਜੇ.ਐਮ. ਅਮਨਦੀਪ ਕੌਰ ਕਿਸ਼ਤੀ 'ਚ ਬੈਠ ਕੇ ਸ਼ਾਹਪੁਰ ਬੇਲਾ 'ਚ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ, ਨਾਲ ਨਾਇਬ ਤਹਿਸੀਲਦਾਰ ਮੈਡਮ ਸੁਨੀਤਾ | ਤਸਵੀਰਾਂ: ਰਾਜੇਸ਼ ਚੌਧਰੀ <br/> 07-09-2025
ਨੂਰਪੁਰ ਬੇਦੀ, 6 ਸਤੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਪੂਰਾ ਪੰਜਾਬ ਇਸ ਵੇਲੇ ਹੜਾਂ ਦੀ ਭਿਆਨਕ ਮਾਰ ਸਹਿ ਰਿਹਾ ਹੈ ਅਤੇ ਬਲਾਕ ਨੂਰਪੁਰ ਬੇਦੀ ਵੀ ਇਸ ਤਬਾਹੀ ਤੋਂ ਬਚ ਨਹੀਂ ਸਕਿਆ | ਸਤਲੁਜ ਦਰਿਆ ਵਿਚ ਆਏ ਵਧੇਰੇ ਪਾਣੀ ਨੇ ਇਲਾਕੇ ਦੇ ਕਈ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ | ਖ਼ਾਸ ਕਰਕੇ ਪਿੰਡ ਸ਼ਾਹਪੁਰ ਬੇਲਾ ਪਿਛਲੇ ਕਈ ਦਿਨਾਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ | ਇਥੋਂ ਦੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਬਹੁਤ ਪ੍ਰਭਾਵਿਤ ਹੋਈ ਹੈ ਅਤੇ ਉਨ੍ਹਾਂ ਨੂੰ ਜਰੂਰੀ ਵਸਤਾਂ ਲਿਆਉਣ ਲਈ ਕਿਸ਼ਤੀਆਂ ਦੀ ਸਹਾਇਤਾ ਲੈਣੀ ਪੈਂਦੀ ਹੈ | ਇਸ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਅੱਜ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸੈਕਟਰੀ ਡੀਐਲਐਸਏ ਰੂਪਨਗਰ ਮੈਡਮ ਸ੍ਰੀਮਤੀ ਅਮਨਦੀਪ ਕੌਰ ਅਤੇ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਮੈਡਮ ਸੁਨੀਤਾ ਕਿਸ਼ਤੀ ਰਾਹੀਂ ਉਕਤ ਪਿੰਡ ਵਿਚ ਪਹੁੰਚੇ | ਦੋਵੇਂ ਅਧਿਕਾਰੀਆਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਨਾਇਬ ਤਹਿਸੀਲਦਾਰ ਮੈਡਮ ਸੁਨੀਤਾ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਨੇ ਹਾਲਾਤਾਂ ਦਾ ਡਟ ਕੇ ਸਾਹਮਣਾ ਕੀਤਾ ਹੈ ਅਤੇ ਉਹ ਚੜ੍ਹਦੀ ਕਲਾ ਵਿਚ ਹਨ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਮੈਡੀਕਲ ਤੇ ਵਿਟਰਨਰੀ ਸਹੂਲਤਾਂ ਸਮੇਤ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਜਦ ਕਿ ਰਾਸ਼ਨ ਵਗੈਰਾ ਲੈਣ ਤੋਂ ਪਿੰਡ ਵਾਸੀ ਇਨਕਾਰੀ ਹਨ | ਇਸ ਦੌਰਾਨ ਮੈਡੀਕਲ ਟੀਮ ਅਤੇ ਵੈਟਰਨਰੀ ਟੀਮ ਵੀ ਨਾਲ ਮੌਜੂਦ ਰਹੀਆਂ, ਜੋ ਕਿ ਪਿਛਲੇ ਕਈ ਦਿਨਾਂ ਤੋਂ ਨਿਯਮਿਤ ਤੌਰ 'ਤੇ ਪਿੰਡ ਵਿਚ ਜਾ ਕੇ ਲੋਕਾਂ ਅਤੇ ਪਸ਼ੂ-ਪਾਲਣ ਲਈ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ | ਇਹ ਯਤਨ ਯਕੀਨੀ ਬਣਾਏ ਜਾ ਰਹੇ ਹਨ ਕਿ ਕਿਸੇ ਨੂੰ ਵੀ ਸਿਹਤ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ | ਇਸ ਤੋਂ ਇਲਾਵਾ, ਨਜ਼ਦੀਕੀ ਬਸੀ ਪਿੰਡ ਵਿਚ ਰੈਸਕਿਊ ਸੈਂਟਰ ਵੀ ਬਣਾਇਆ ਗਿਆ ਹੈ | ਇਸ ਸੈਂਟਰ ਰਾਹੀਂ ਲੋਕਾਂ ਨੂੰ ਨਾ ਸਿਰਫ਼ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਸਗੋਂ ਜ਼ਰੂਰਤ ਪੈਣ 'ਤੇ ਇਥੇ ਲੋਕਾਂ ਨੂੰ ਠਹਿਰਾਉਣ ਦੀ ਵੀ ਪੂਰੀ ਵਿਵਸਥਾ ਕੀਤੀ ਗਈ ਹੈ | ਪ੍ਰਸ਼ਾਸਨ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਅਤੇ ਜਦ ਤੱਕ ਸਥਿਤੀ ਸੁਧਰਦੀ ਨਹੀਂ, ਤਦ ਤੱਕ ਰਾਹਤ ਕਾਰਜ ਜਾਰੀ ਰਹਿਣਗੇ | ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਖੇਤਾਂ ਵਿਚੋਂ ਪਾਣੀ ਖਤਮ ਹੋਣ ਤੋਂ ਬਾਅਦ ਖੇਤਾਂ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਹੀ ਅਸਲ ਨੁਕਸਾਨ ਦਾ ਜਾਇਜ਼ਾ ਲਿਆ ਜਾ ਸਕਦਾ ਹੈ ਤੇ ਹੜਾਂ ਦੌਰਾਨ ਹੋਏ ਫਸਲਾਂ ਦੇ ਨੁਕਸਾਨ ਦਾ ਹਾਲੇ ਤੱਕ ਜਾਇਜ਼ਾ ਲਗਾਉਣਾ ਮੁਸ਼ਕਿਲ ਹੈ |

Ad Position 22
No active advertisement
ਪਿਛਲੀ ਖ਼ਬਰ ਖਰੋਟਾ 'ਚ ਢਿਗਾਂ ਡਿਗਣ ਕਰਕੇ ਗ਼ਰੀਬ ਪਰਿਵਾਰ ਦੀ ਰਿਹਾਇਸ਼ ਨੂੰ ਪੁੱਜਾ ਨੁਕਸਾਨ <br/> ਅਗਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਸੂਬੇਦਾਰ ਸ਼ੀਤਲ ਸਿੰਘ ਅਬਿਆਣਾ ਦੀ ਮੌਤ 'ਤੇ ਦੁੱਖ ਪ੍ਰਗਟ <br/>
Ad Position 24