ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਹਫਤਾਵਾਰੀ ਰੁਜਗਾਰ ਕੈਂਪਾਂ ਦੀ ਲੜੀ ਤਹਿਤ ਅਗਲਾ ਕੈਂਪ 26 ਸਤੰਬਰ 2025 (ਬੁੱਧਵਾਰ) ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗਰਾਊਾਡ ਫਲੋਰ, ਡੀ. ਸੀ. ਕੰਪਲੈਕਸ ਰੂਪਨਗਰ ਵਿਖੇ ਲਗਾਇਆ ਜਾਵੇਗਾ | ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਸ ਕੈਂਪ ਵਿਚ ਪੇਟੀਐਮ ਕੰਪਨੀ ਵਲੋਂ ਭਰਤੀ ਕੀਤੀ ਜਾਵੇਗੀ | ਫੀਲਡ ਸੇਲਜ਼ ਐਗਜ਼ਿਕਿਊਟਿਵ ਦੀਆਂ 30 ਅਸਾਮੀਆਂ ਲਈ ਘੱਟੋ-ਘੱਟ ਯੋਗਤਾ 10ਵੀਂ ਪਾਸ ਰੱਖੀ ਗਈ ਹੈ, ਚੁਣੇ ਉਮੀਦਵਾਰਾਂ ਨੂੰ 21,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ | ਇਸ ਤੋਂ ਇਲਾਵਾ ਸੀਨੀਅਰ ਫੀਲਡ ਸੇਲਜ਼ ਐਗਜ਼ਿਕਿਊਟਿਵ ਦੀਆਂ 20 ਅਸਾਮੀਆਂ ਲਈ 10ਵੀਂ ਪਾਸ ਦੇ ਨਾਲ ਇੱਕ ਸਾਲ ਦਾ ਤਜਰਬਾ ਲਾਜ਼ਮੀ ਹੈ | ਇਸ ਅਸਾਮੀ 'ਤੇ ਚੁਣੇ ਗਏ ਉਮੀਦਵਾਰਾਂ ਨੂੰ 26,000 ਰੁਪਏ ਪ੍ਰਤੀ ਮਹੀਨਾ ਤਨਖਾਹ ਅਤੇ ਇਨਸੈਂਟਿਵ ਦਿੱਤਾ ਜਾਵੇਗਾ | ਇੰਡਿਵਿਜੁਅਲ ਗਰੁੱਪ ਲੀਡਰ ਦੀਆਂ 7 ਅਸਾਮੀਆਂ ਲਈ 10ਵੀਂ ਪਾਸ ਅਤੇ 3 ਤੋਂ 4 ਸਾਲ ਦਾ ਤਜਰਬਾ ਲੋੜੀਂਦਾ ਹੈ | ਚੁਣੇ ਗਏ ਉਮੀਦਵਾਰਾਂ ਨੂੰ 31,000 ਰੁਪਏ ਤਨਖਾਹ ਦੇ ਨਾਲ ਇਨਸੈਂਟਿਵ ਵੀ ਮਿਲੇਗਾ | ਇਹ ਭਰਤੀਆਂ ਰੂਪਨਗਰ, ਮੋਰਿੰਡਾ, ਕੁਰਾਲੀ, ਮੋਹਾਲੀ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿਚ ਕੀਤੀਆਂ ਜਾਣਗੀਆਂ | 18 ਤੋਂ 40 ਸਾਲ ਦੇ ਪੁਰਸ਼ ਉਮੀਦਵਾਰ ਇਸ ਕੈਂਪ ਵਿਚ ਭਾਗ ਲੈ ਸਕਦੇ ਹਨ | ਵਧੇਰੇ ਜਾਣਕਾਰੀ ਲਈ 01881-222104 'ਤੇ ਸੰਪਰਕ ਕੀਤਾ ਜਾ ਸਕਦਾ ਹੈ |