16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਡੀ. ਏ. ਪੀ. ਖ਼ਾਦ ਦੀ ਕਮੀ ਕਾਰਨ ਕਿਸਾਨ ਪ੍ਰੇਸ਼ਾਨ ਭਾਕਿਯੂ ਵਲੋਂ ਮੁੱਖ ਮੰਤਰੀ ਨੂੰ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 27-09-2025
ਰੂਪਨਗਰ, 26 ਸਤੰਬਰ (ਸਤਨਾਮ ਸਿੰਘ ਸੱਤੀ)-ਭਾਰਤੀ ਕਿਸਾਨ ਯੂਨੀਅਨ (ਰਜਿ:) ਕਾਦੀਆਂ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ ਹੈ, ਜਿਸ ਵਿਚ ਡੀ. ਏ. ਪੀ. ਖਾਦ ਦੀ ਗੰਭੀਰ ਕਮੀ ਬਾਰੇ ਧਿਆਨ ਦਿਵਾਇਆ ਗਿਆ | ਕਿਸਾਨ ਆਗੂਆਂ ਨੇ ਦੱਸਿਆ ਕਿ ਬੀਜਾਈ ਦੇ ਮੌਸਮ ਵਿਚ ਡੀ.ਏ.ਪੀ. ਖਾਦ ਉਪਲਬਧ ਨਾ ਹੋਣ ਕਾਰਨ ਕਿਸਾਨਾਂ ਨੂੰ ਵੱਡੀ ਮੁਸ਼ਕਲ ਆ ਰਹੀ ਹੈ | 4-5 ਵਾਰ ਖ਼ਾਦ ਦੀ ਉਪਲਬਧਤਾ ਵਿਚ ਕਮੀ ਕਾਰਨ ਬੀਜਾਈ ਪ੍ਰਭਾਵਿਤ ਹੋਈ ਹੈ ਅਤੇ ਕਿਸਾਨਾਂ ਨੂੰ ਮਜਬੂਰੀ ਵਿਚ ਮਹਿੰਗੇ ਰੇਟਾਂ 'ਤੇ ਖ਼ਾਦ ਖਰੀਦਣੀ ਪੈ ਰਹੀ ਹੈ | ਯੂਨੀਅਨ ਨੇ ਮੰਗ ਕੀਤੀ ਕਿ ਖ਼ਾਦ ਦੀ ਉਪਲਬਧਤਾ ਪਿੰਡ ਪੱਧਰ ਤੱਕ ਯਕੀਨੀ ਬਣਾਈ ਜਾਵੇ ਅਤੇ ਬਲੈਕ ਮਾਰਕੀਟਿੰਗ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਇਸ ਸੰਬੰਧੀ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ | ਕਿਸਾਨ ਆਗੂਆਂ ਨੇ ਸਰਕਾਰ ਨੂੰ ਯਾਦ ਦਿਵਾਇਆ ਕਿ 2019 ਵਿਚ ਵੀ ਐਸੀ ਹੀ ਕਮੀ ਕਾਰਨ ਮੁਲਾਜ਼ਮਾਂ ਨੂੰ ਖ਼ਾਦ ਸਬੰਧੀ ਭਿ੍ਸ਼ਟਾਚਾਰ ਦੇ ਕੇਸਾਂ ਵਿਚ ਫਸਾਇਆ ਗਿਆ ਸੀ | ਇਸ ਲਈ ਹੁਣੇ ਤੋਂ ਹੀ ਖਾਦ ਵੰਡਣ ਦੀ ਪ੍ਰਕਿਰਿਆ ਪਾਰਦਰਸ਼ੀ ਬਣਾਈ ਜਾਵੇ | ਮੰਗ ਪੱਤਰ ਸੌਂਪਣ ਸਮੇਂ ਤਲਵਿੰਦਰ ਸਿੰਘ ਗੱਗੋਂ (ਸੀਨੀਅਰ ਮੀਤ ਪ੍ਰਧਾਨ), ਪੰਜਾਬ,ਰੇਸ਼ਮ ਸਿੰਘ ਬਡਾਲੀ (ਮੀਤ ਪ੍ਰਧਾਨ), ਜ਼ਿਲਾ ਪ੍ਰਧਾਨ ਰੋਪੜ ਮੋਹਰ ਸਿੰਘ ਖਾਬੜਾ, ਬਲਾਕ ਪ੍ਰਧਾਨ ਰੋਪੜ ਹਰਿੰਦਰ ਸਿੰਘ ਢਿਲੋਂ, ਬਲਾਕ ਪ੍ਰਧਾਨ ਚਮਕੌਰ ਸਾਹਿਬ ਮਲਵਿੰਦਰ ਸਿੰਘ ਹਜਾਰਾ, ਕਰਮਜੀਤ ਸਿੰਘ ਬਡਾਲੀ, ਲਖਵੀਰ ਸਿੰਘ, ਜੰਗ ਸਿੰਘ ਮਹਿਤੋਤ, ਕਾਕਾ ਸਿੰਘ ਬਡਾਲੀ, ਭੁਪਿੰਦਰ ਸਿੰਘ ਖਾਬੜਾ, ਕੁਲਵੀਰ ਸਿੰਘ ਸਰਪੰਚ ਭਾਗੋ ਮਾਜਰਾ ਸਮੇਤ ਕਈ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਪੈਸੰਜਰ ਟਰਮਿਨਲ ਤੇ ਵਿਜ਼ਿਟਰ ਸੈਂਟਰ ਦੇ ਕੀਤੇ ਉਦਘਾਟਨ ਤੋਂ ਬਾਅਦ ਵੀ ਲੱਗੇ ਹੋਏ ਹਨ ਜਿੰਦਰੇ... ਅਗਲੀ ਖ਼ਬਰ ਅਧਿਆਪਕ ਯੂਨੀਅਨ ਵਲੋਂ 2 ਨੂੰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ <br/>
Ad Position 24