16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸੀ. ਪੀ. ਆਈ. ਐੱਮ. ਵਲੋਂ ਰੋਸ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 27-09-2025
ਰੂਪਨਗਰ, 26 ਸਤੰਬਰ (ਸਟਾਫ਼ ਰਿਪੋਰਟਰ)-ਸੀ.ਪੀ.ਆਈ.ਐੱਮ. ਜ਼ਿਲ੍ਹਾ ਕਮੇਟੀ ਵਲੋਂ ਮਹਾਰਾਜਾ ਰਣਜੀਤ ਸਿੰਘ ਬਾਗ ਵਿਚ ਇਜ਼ਰਾਇਲ ਵਲੋਂ ਫ਼ਲਸਤੀਨੀਆਂ ਉੱਤੇ ਹੋ ਰਹੇ ਹਮਲਿਆਂ ਅਤੇ ਨਸਲਕੁਸ਼ੀ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ | ਕਾਮਰੇਡ ਬਜਿੰਦਰ ਪੰਡਿਤ ਨੇ ਯੂ.ਐੱਨ.ਓ. ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਕਾਰਵਾਈ ਕਰਕੇ ਫ਼ਲਸਤੀਨੀਆਂ ਉੱਤੇ ਜੁਲਮ ਰੋਕਣ ਦੀ ਮੰਗ ਕੀਤੀ | ਮੁਜ਼ਾਹਰੇ ਦੌਰਾਨ ਅਮਰੀਕੀ ਅਤੇ ਇਜ਼ਰਾਇਲੀ ਰਾਸ਼ਟਰਪਤੀਆਂ ਦੇ ਪੁਤਲੇ ਫੂਕੇ ਗਏ ਅਤੇ ਫ਼ਲਸਤੀਨ ਨਾਲ ਇੱਕਮੁੱਠਤਾ ਜਤਾਈ ਗਈ | ਇਸ ਮੌਕੇ ਕਈ ਕਾਮਰੇਡ ਅਤੇ ਇਸਤਰੀ ਸਭਾ ਦੇ ਨੇਤਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੋਨਮ ਵਾਂਗਚੁਕ ਦੀ ਗਿ੍ਫ਼ਤਾਰੀ ਗ਼ਲਤ- ਗੌਰਵ ਰਾਣਾ ਅਗਲੀ ਖ਼ਬਰ ਜਗਦੰਬੇ ਰਾਮ-ਲੀਲ੍ਹਾ ਐਂਡ ਵੈੱਲਫੇਅਰ ਸੁਸਾਇਟੀ ਵਲੋਂ ਰਾਮ-ਲੀਲ੍ਹਾ ਦਾ ਮੰਚਨ <br/>
Ad Position 24