16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਯਾਦਗਾਰੀ ਹੋ ਨਿੱਬੜਿਆ ਘਨੌਲੀ ਦਾ ਸਾਲਾਨਾ ਛਿੰਝ ਮੇਲਾ <br/>

Ad Position 21
No active advertisement
ਘਨੌਲੀ ਦੇ ਛਿੰਝ ਮੇਲੇ ਦੇ ਵੱਖ-ਵੱਖ ਦਿ੍ਸ਼ | ਤਸਵੀਰਾਂ: ਜਸਵੀਰ ਸਿੰਘ ਸੈਣੀ <br/> 27-09-2025
ਘਨੌਲੀ, 26 ਸਤੰਬਰ (ਜਸਵੀਰ ਸਿੰਘ ਸੈਣੀ)-ਘਨੌਲੀ ਵਿਖੇ ਰਵਾਇਤੀ ਜੋਸ਼-ਖਰੋਸ਼ ਨਾਲ ਵਿਸ਼ਾਲ ਛਿੰਝ ਮੇਲਾ ਛਿੰਝ ਮੇਲਾ ਕਮੇਟੀ ਅਤੇ ਗ੍ਰਾਮ ਪੰਚਾਇਤ ਘਨੌਲੀ ਦਸਮੇਸ਼ ਨਗਰ ਵਲੋਂ ਸਮੂਹ ਕੁੱਝ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਦੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਨ ਕਰਵਾਇਆ ਗਿਆ | ਇਸ ਦੌਰਾਨ ਛਿੰਝ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਸੋਨੂ ਨੇ ਕਿਹਾ ਕਿ ਇਸ ਛਿੰਝ ਮੇਲੇ ਦੌਰਾਨ ਨਾਮੀ ਪਹਿਲਵਾਨਾਂ ਨੇ ਜਿੱਥੇ ਆਪਣੇ ਕਰਤੱਬ ਦਿਖਾਏ ਉੱਥੇ ਹੀ ਪਹਿਲੇ ਨੰਬਰ ਦੀ ਡੇਢ ਲੱਖ ਦੀ ਕੁਸ਼ਤੀ ਦਿਨੇਸ਼ ਗੁੱਲੀਆ ਨੇ ਨਿਸ਼ਾਂਤ, ਦੂਜੇ ਨੰਬਰ ਦੀ ਇੱਕ ਲੱਖ ਦੱਸ ਹਜਾਰ ਦੀ ਕੁਸ਼ਤੀ ਲੱਕੀ ਕੁਹਾਲੀ ਨੇ ਸ਼ੁਭਮ ਰਈਏਵਾਲ ਨੂੰ ਅਤੇ ਤੀਜੇ ਨੰਬਰ ਦੀ 41 ਹਜ਼ਾਰ ਦੀ ਕੁਸ਼ਤੀ ਦੌਰਾਨ ਗੁਰਜੀਤ ਮਗਰੋੜ ਨੇ ਵਿਕਾਸ ਦਿੱਲੀ ਨੂੰ ਹਰਾਇਆ | ਛਿੰਝ ਮੇਲੇ ਦੀ ਸ਼ੁਰੂਆਤ ਸੰਤ ਉਮੇਦ ਗਿਰੀ ਜੀ, ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਨੇ ਕਰਵਾਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ਲੋਕ ਸਭਾ ਅਨੰਦਪੁਰ ਸਾਹਿਬ ਤੋਂ ਸਾਂਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਤੇ ਰੂਪਨਗਰ ਹਲਕੇ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਖਾਸ ਹਾਜ਼ਰੀ ਭਰੀ | ਸਮਾਗਮ ਵਿਚ ਪਹੁੰਚੇ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਦੋਵਾਂ ਨੇ ਕਿਹਾ ਕਿ ਛਿੰਝ ਮੇਲੇ ਸਿਰਫ਼ ਪੰਜਾਬੀ ੱਸਭਿਆਚਾਰ ਦੀ ਰੂਹ ਹੀ ਨਹੀਂ, ਸਗੋਂ ਪੁਰਾਤਨ ਵਿਰਾਸਤ ਦੇ ਪ੍ਰਤੀਕ ਵੀ ਹਨ | ਇਸ ਦੌਰਾਨ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਮਨਜੀਤ ਸਿੰਘ ਘਨੌਲੀ, ਦੌਰਾਨ ਛਿੰਝ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਸੋਨੂੰ, ਚੇਅਰਮੈਨ, ਸਰਪੰਚ ਕੁਲਦੀਪ ਸਿੰਘ ਘਨੌਲੀ, ਜਨਰਲ ਸਕੱਤਰ ਮੰਗਤ ਸਿੰਘ ਸਰਪੰਚ ਦਸਮੇਸ਼ ਨਗਰ, ਸਰਪੰਚ ਪਰਮਿੰਦਰ ਸਿੰਘ ਬਾਲਾ ਚੰਦਪੁਰ, ਹਰ ਫੂਲ ਸਿੰਘ, ਗੁਰਨਾਮ ਸਿੰਘ ਗਾਮਾ, ਸਾਬਕਾ ਸਰਪੰਚ ਗੁਰਮੀਤ ਸਿੰਘ ਮਨਮੋਹਣ ਸਿੰਘ ਪ੍ਰਬੰਧਕ ਭਗਤ ਸਿੰਘ ਸਕੂਲ, ਪੰਚ ਪ੍ਰਦੀਪ ਸਿੰਘ, ਸਮੇਤ ਮੈਂਬਰਾਂ ਵਿਚ ਹਰਦੀਪ ਸਿੰਘ ਦੁੱਬਈ, ਵਿਕਾਸ ਵਰਮਾ, ਨਰਿੰਦਰ ਸਿੰਘ ਰਾਜੂ ਪੰਚ, ਤਰਲੋਚਨ ਸਿੰਘ ਪੰਚ, ਮਨਜੀਤ ਸਿੰਘ ਪੰਚ, ਸੰਦੀਪ ਕੁਮਾਰ ਪੰਚ,ਕੁਲਜੀਤ ਸਿੰਘ ਗੋਲੀਆ, ਹਰਪ੍ਰੀਤ ਸਿੰਘ ਗੋਲੀਆ, ਸੇਵਾ ਸਿੰਘ ਲਹਿਰਾ, ਗੁਰਦੀਪ ਸਿੰਘ ਲਹਿਰਾ, ਰਾਜਵਿੰਦਰ ਕੌਰ ਪੰਚ, ਸਾਬਕਾ ਪੰਚ ਦਲਜੀਤ ਕੌਰ ਪੰਚ, ਜਸਵਿੰਦਰ ਕੌਰ ਪੰਚ, ਦਲਜੀਤ ਕੌਰ ਗੋਲੀਆ ਪੰਚ ਤੇ ਪੰਚ ਗੁਰਜੀਤ ਸਿੰਘ, ਪਰਗਟ ਸਿੰਘ ਪੰਚ, ਸਰਪੰਚ ਵਰਿੰਦਰ ਸਿੰਘ ਭੋਗਲ ਥਲੀ ਕਲਾਂ, ਸਰਪੰਚ ਜੀਤੂ ਘਨੌਲਾ, ਸਰਪੰਚ ਮਨਜੀਤ ਸਿੰਘ ਸੈਣੀ ਮਾਜਰਾ ਢੱਕੀ, ਸਰਪੰਚ ਸਿੰਘਪੁਰਾ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਨਗਰ ਸੁਧਾਰ ਕਮੇਟੀ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਖ਼ਾਲਸਾ ਏਡ ਰੂਪਨਗਰ ਵਲੋਂ ਹੜ੍ਹ ਪੀੜਤਾਂ ਲਈ 2 ਟਰੱਕ ਰਾਹਤ ਸਮੱਗਰੀ ਰਵਾਨਾ <br/>
Ad Position 24