26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਮਾਜ ਸੇਵੀ ਦੀਪਕ ਰਾਣਾ ਨੇ ਪਿੰਡ ਭਲਾਣ 'ਚ ਚੱਲ ਰਹੀ ਰਾਮਲੀਲ੍ਹਾ ਵਿਚ ਲਗਾਈ ਹਾਜ਼ਰੀ <br/>

Ad Position 21
No active advertisement
ਅਜੀਤ ਡੈਸਕ 28-09-2025
ਸੁਖਸਾਲ, 27 ਸਤੰਬਰ (ਧਰਮ ਪਾਲ)-ਸਮਾਜ ਸੇਵੀ ਦੀਪਕ ਰਾਣਾ ਨੇ ਆਪਣੀ ਸਮੁੱਚੀ ਟੀਮ ਨਾਲ ਪਿੰਡ ਭਲਾਣ ਵਿਖੇ ਚੱਲ ਰਹੀ ਰਾਮ-ਲੀਲ੍ਹਾ 'ਚ ਹਾਜ਼ਰੀ ਭਰੀ ਅਤੇ ਪ੍ਰਬੰਧਕਾਂ ਵਲੋਂ ਦਿੱਤੇ ਸਨਮਾਨ ਲਈ ਉਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਪ੍ਰਭੂ ਸ੍ਰੀ ਰਾਮ ਜੀ ਦੇ ਜੀਵਨ ਤੋਂ ਆਪਣੀ ਜ਼ਿੰਦਗੀ ਜੀਣ ਦੀ ਸਿੱਖਿਆ ਮਿਲਦੀ ਹੈ | ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਸਾਨੂੰ ਇਕ ਪੁੱਤਰ ਦੇ ਰੂਪ 'ਚ ਕਿਵੇਂ ਪਿਤਾ ਦਾ ਆਦਰ, ਸਤਿਕਾਰ ਅਤੇ ਆਗਿਆ ਪਾਲਣ ਕਰਨਾ ਹੈ, ਇਕ ਭਰਾ ਦੇ ਰੂਪ ਵਿਚ ਕਿਵੇਂ ਰਿਸ਼ਤੇ ਦਾ ਫ਼ਰਜ਼ ਨਿਭਾਉਣ ਚਾਹੀਦਾ ਹੈ, ਇਕ ਪਤੀ ਦੇ ਰੂਪ 'ਚ ਕਿਵੇਂ ਜੀਵਨ ਜਿਊਣਾ ਹੈ, ਇਕ ਰਾਜੇ ਦੇ ਰੂਪ ਵਿਚ ਕਿਵੇਂ ਰਹਿਣਾ ਚਾਹੀਦਾ ਹੈ | ਇਹ ਸਭ ਸਾਨੂੰ ਸਿੱਖਣ ਨੂੰ ਮਿਲਦਾ ਹੈ ਜੋ ਵੀ ਇਸ ਰਾਮ-ਲੀਲ੍ਹਾ 'ਚ ਰੋਲ ਅਦਾ ਕਰ ਰਹੇ ਹਨ ਅਤੇ ਉਹ ਇਨ੍ਹਾਂ ਸਭ ਦੇ ਧੰਨਵਾਦੀ ਹਨ ਕਿਉਂਕਿ ਇਹ ਸਾਨੂੰ ਭਗਵਾਨ ਸ੍ਰੀ ਰਾਮ ਜੀ ਦਾ ਜੀਵਨ ਬਾਰੇ ਵਿਸਥਾਰ ਨਾਲ ਜਾਣੂ ਕਰਵਾਉਂਦੇ ਹਨ | ਇਸ ਮੌਕੇ ਰਾਮ-ਲੀਲ੍ਹਾ ਕਮੇਟੀ ਦੇ ਪ੍ਰਧਾਨ ਅਮਨਦੀਪ ਸੰਜੂ ਸ਼ਰਮਾ, ਡਾਇਰੈਕਟਰ ਦੇਵ ਲਾਲ, ਵਿਨੋਦ ਕੁਮਾਰ , ਅਸ਼ਵਨੀ ਕੁਮਾਰ, ਪ੍ਰਦੀਪ ਕੁਮਾਰ, ਕਲਰੇ ਹੁਸ਼ਿਆਰਪੁਰ, ਹਰਜਾਪ ਨਲਹੋਟੀ, ਜਿੰਦੂ ਮਾਲੇਵਾਲ, ਪਰਵੇਸ਼ ਮਾਲੇਵਾਲ, ਜੱਸੀ ਅਲੇਵਾਲ, ਸ਼ਾਮਾ ਪਸੀਵਾਲ, ਦੀਪੂ ਭਨਾਮ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਭਾਈ ਹਵਾਰਾ ਨੂੰ ਆਪਣੀ ਮਾਂ ਨੂੰ ਮਿਲਣ ਲਈ ਪੈਰੋਲ ਨਾ ਦਿੱਤੀ ਤਾਂ 2 ਨੂੰ ਦਸਹਿਰੇ ਵਾਲੇ ਦਿਨ ਸ੍ਰੀ ਚਮਕੌਰ ਸਾਹਿਬ ਵਿ... ਅਗਲੀ ਖ਼ਬਰ ਨਗਰ ਕੌਂਸਲ ਨੰਗਲ ਦੇ ਕਰਮਚਾਰੀਆਂ ਦੀ ਹੜਤਾਲ 15ਵੇਂ ਦਿਨ ਵਿਚ ਦਾਖਲ <br/>
Ad Position 24