ਨੂਰਪੁਰ ਬੇਦੀ, 27 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਮਣਕੂਮਾਜਰਾ ਦੇ ਅੱਧਾ ਦਰਜਨ ਨੌਜਵਾਨਾਂ ਨੂੰ ਧਾਰਮਿਕ ਸੇਵਾ 'ਚ ਯੋਗਦਾਨ ਪਾਉਣ 'ਤੇ ਪਿੰਡ ਘਾਹੀਮਾਜਰਾ ਸਥਿਤ ਬਾਬਾ ਕਰੋਲਗੜ੍ਹ ਧਾਰਮਿਕ ਅਸਥਾਨ ਦਾ ਸੰਚਾਲਨ ਕਰ ਰਹੀ ਬਾਬਾ ਕਰੋਲਗੜ੍ਹ ਸੇਵਾ ਕਮੇਟੀ ਦੇ ਨੁਮਾਇੰਦਿਆਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰ ਕੇ ਉਨ੍ਹਾਂ ਦੀ ਹੋਸਲਾ ਅਫਜਾਈ ਕੀਤੀ ਗਈ | ਜ਼ਿਕਰਯੋਗ ਹੈ ਕਿ ਉਕਤ ਧਾਰਮਿਕ ਅਸਥਾਨ ਵਿਖੇ ਪਿੰਡ ਮਣਕੂਮਾਜਰਾ ਦੇ ਨੌਜਵਾਨਾਂ ਵਲੋਂ ਹਰ ਸਾਲ ਧਾਰਮਿਕ ਸੇਵਾ ਦੇ ਨਾਲ ਨਾਲ ਜੋੜਿ ਆਂ ਦੀ ਸੰਭਾਲ ਦੀ ਵੀ ਸੇਵਾ ਨਿਭਾਈ ਜਾਂਦੀ ਹੈ, ਜਿਸ 'ਤੇ ਉਕਤ ਨਿਸ਼ਕਾਮ ਧਾਰਮਿਕ ਸੇਵਾ ਲਈ ਅੱਜ ਕਮੇਟੀ ਦੇ ਪ੍ਰਬੰਧਕਾਂ ਵਲੋਂ ਪਿੰਡ ਮਣਕੂਮਾਜਰਾ ਦੇ ਹਰਸ਼ ਰਾਣਾ, ਸੰਦੀਪ ਰਾਣਾ, ਰਣਜੋਤ ਰਾਣਾ, ਗੁਰਪ੍ਰੀਤ ਮੁੰਨਾ, ਹਰਜਿੰਦਰ ਸਿੰਘ, ਰਾਮ ਕੁਮਾਰ ਰਾਣਾ, ਸੰਜੇ ਰਾਣਾ ਤੇ ਬਲਰਾਮ ਮਾਨ ਆਦਿ ਨੌਜਵਾਨਾਂ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਕਮੇਟੀ ਦੇ ਪ੍ਰਧਾਨ ਸੁਰਿੰਦਰਪਾਲ ਘਾਹੀਮਾਜਰਾ ਤੇ ਹੋਰਨਾਂ ਅਹੁਦੇਦਾਰਾਂ ਨੇ ਆਖਿਆ ਕਿ ਸਾਨੂੰ ਆਪਣੇ ਬੱਚਿਆਂ ਨੂੰ ਧਾਰਮਿਕ ਗਤੀਵਿਧੀਆਂ 'ਚ ਭਾਗ ਲੈਣ ਲਈ ਉਤਸਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਹੋਰਨਾਂ ਸਮਾਜਿਕ ਕਾਰਜਾਂ ਲਈ ਵੀ ਮਨੋਬਲ ਵਧ ਸਕੇ | ਇਸ ਮੌਕੇ ਕਮੇਟੀ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |