ਕਾਹਨਪੁਰ ਖੂਹੀ, 27 ਸਤੰਬਰ (ਗੁਰਬੀਰ ਸਿੰਘ ਵਾਲੀਆ)-ਖੇਤਰ ਦੀ ਸਮਾਜ ਸੇਵੀ ਸੰਸਥਾ ਮੇਰਾ ਪੰਜਾਬ ਗਰੁੱਪ ਵਲੋਂ ਆਪਣੀ ਛੇਂਵੀ ਐਨਿਵਰਸਰੀ 'ਤੇ ਸ਼ਹਦਿ ਏ ਆਜ਼ਮ ਸ: ਭਗਤ ਸਿੰਘ ਜੀ ਦੇ ਜਨਮ ਦਿਵਸ ਸਬੰਧੀ ਕਲਵਾਂ ਮੋੜ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਆਲ ਇੰਡਿਆ ਮੈਡੀਕਲ ਫੈਡਰੇਸ਼ਨ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਉਦਘਾਟਨ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸ਼ਹੀਦ ਭਗਤ ਸਿੰਘ ਜੀ ਦੀ ਤਸਵੀਰ ਅੱਗੇ ਜੋਤ ਜਗਾਕੇ ਕੀਤਾ ਤੇ ਸੰਬੋਧਨ ਕਰਦਿਆਂ ਕਿਹਾ ਖ਼ੂਨਦਾਨੀ ਦੇਸ਼ ਦੇ ਸੱਚੇ ਨਾਇਕ ਹੁੰਦੇ ਹਨ ਜੋ ਕਿ ਹਰ ਸਮੇਂ ਮਰਜੀਵੜਿਆਂ ਵਾਂਗ ਕਿਸੇ ਦੀ ਜਿੰਦਗੀ ਬਚਾਉਣ ਲਈ ਹਰ ਸਮੇਂ ਆਪਣਾ ਖ਼ੂਨ ਦੇਣ ਲਈ ਤਿਆਰ ਰਹਿੰਦੇ ਹਨ | ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਜਿੱਥੇ ਇਸ ਉਪਰਾਲੇ ਦੀ ਸਲਾਘਾ ਕੀਤੀ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਹਿੰਦੂ ਤਖਤ ਤੇ ਜ਼ਿਲ੍ਹਾ ਇੰਚਾਰਜ਼ ਦੀਪਕ ਪੁਰੀ ਨੇ ਕਿਹਾ ਕਿ ਲਗਤਾਰ ਕੁਰਾਹੇ ਪੈ ਰਹੀ ਨੌਜਵਾਨ ਪੀੜੀ ਨੁੂੰ ਸੇਧ ਦੇ ਕੇ ਚੰਗੇ ਕੰਮਾ ਵੱਲ ਤੋਰਨ ਲਈ ਜੋ ਇਸ ਸਮਾਜਸੇਵੀ ਗਰੁੱਪ ਨੇ ਉਪਰਾਲਾ ਕੀਤਾ ਹੈ ਉਹ ਨਾ ਕੇਵਲ ਕਾਬਿਲੇ ਤਾਰੀਫ ਹੈ | ਕੈਂਪ 'ਚ 42 ਨੌਜਵਾਨਾ ਨੇ ਖੂਨਦਾਨ ਕੀਤਾ ਜਿਨ੍ਹਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਤੇ ਅੰਤ 'ਚ ਗਰੁੱਪ ਦੇ ਐਮ.ਡੀ ਡਾ.ਦਿਨੇਸ ਹੱਲਣ ਨੇ ਆਏ ਹੋਏ ਮਹਿਮਾਨਾ ਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਦੀਪ ਧੀਮਾਨ, ਡਾ ਧਰਵਿੰਦਰ ਗੋਨੀ, ਮੋਨੂ ਮੂਸਾਪੁਰੀ, ਪਰਮਿੰਦਰ ਭੀਮ, ਜੁਨੈਦ ਰਾਜਾ, ਸਰਪੰਚ ਗੁਰਜੀਤ ਗੋਲਡੀ ਤੇ ਸੰਸਥਾ ਦੇ ਹੋਰ ਮੈਂਬਰ ਤੇ ਹਸਪਤਾਲ ਦਾ ਸਟਾਫ਼ ਹਾਜ਼ਰ ਸੀ |