ਰੂਪਨਗਰ, 1 ਨਵੰਬਰ (ਗੁਰਪ੍ਰੀਤ ਸਿੰਘ ਹੁੰਦਲ)-ਡੀ.ਏ.ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਮੈਨੇਜਮੈਂਟ ਕਮੇਟੀ ਦੀ ਅਗਵਾਈ ਅਧੀਨ ਕੱਲ੍ਹ ਤੋਂ ਸ਼ੁਰੂ ਹੋਈ ਅਥਲੈਟਿਕ ਮੀਟ ਦੇ ਦੂਸਰੇ ਦਿਨ ਪ੍ਰਾਇਮਰੀ ਵਿੰਗ ਦੇ ਖੇਡ ਮੁਕਾਬਲੇ ਕਰਵਾਏ ਗਏ, ਜਿਸਦਾ ਉਦਘਾਟਨ ਮੁੱਖ ਮਹਿਮਾਨ ਡਿਪਟੀ ਡਾਇਰੈਕਟਰ ਕਾਲਜਿਸ ਪੰਜਾਬ ਜਤਿੰਦਰ ਸਿੰਘ ਗਿੱਲ, ਚੇਅਰਮੈਨ ਮੋਹਿਤ ਜੈਨ ਅਤੇ ਵਾਈਸ ਚੇਅਰਮੈਨ ਵਲੋਂ ਝੰਡਾ ਲਹਿਰਾ ਕੇ ਕੀਤਾ ਗਿਆ | ਇਸ ਉਪਰੰਤ ਡੀ.ਪੀ.ਈ. ਰਵਿੰਦਰ ਸਿੰਘ ਅਤੇ ਮੈਡਮ ਅਮਨ ਕੌਰ ਦੀ ਅਗਵਾਈ ਵਿਚ ਬੱਚਿਆਂ ਵਲੋਂ ਮਾਰਚ ਪਾਸਟ ਕੀਤਾ ਗਿਆ | ਦੋ ਦਿਨ ਚੱਲੀ ਇਸ ਖੇਡ ਪ੍ਰਤੀਯੋਗਤਾ ਅਧੀਨ ਅੱਜ ਨਰਸਰੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਦੇ 50 ਮੀਟਰ, 100 ਮੀਟਰ, 200 ਮੀਟਰ, ਰੀਲੇਅ ਰੇਸ, ਹਰਡਲ ਰੇਸ, ਬਨਾਨਾ ਰੇਸ, ਬੈਗ ਰੇਸ, ਬਾਲ ਕੁਲੈਕਟਿੰਗ ਰੇਸ, ਬੁੱਕਬੈਲੇਸ ਰੇਸ, ਜੰਪਿੰਗ ਰੇਸ, ਕੱਪ ਅਤੇ ਬਾਲ ਰੇਸ, ਥਰੀਲੈੱਗ ਰੇਸ, ਚੇਅਰ ਗੈਮ, ਬੈਗ ਪੈਕ ਗੇਮ, ਕੱਪ ਹੋਲਡਿੰਗ ਰੇਸ, ਥਰੈੱਡ ਅਤੇ ਨੀਡਲ ਆਦਿ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ | ਪਿ੍ੰਸੀਪਲ ਸ੍ਰੀਮਤੀ ਸੰਗੀਤਾ ਰਾਣੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਵਾਈਸ ਪਿ੍ੰਸੀਪਲ ਇਕਬਾਲ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਸਟੇਜ ਦਾ ਸੰਚਾਨਲ ਮੈਡਮ ਮਨਜੀਤ ਕੌਰ ਅਤੇ ਮੈਡਮ ਪਿ੍ਯਾ ਜੈਨ ਵਲੋਂ ਕੀਤਾ ਗਿਆ | ਸਕੂਲ ਵਲੋਂ ਆਏ ਹੋਏ ਮੁੱਖ ਮਹਿਮਾਨ ਨੂੰ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਜ਼ਿਲ੍ਹਾ ਐਥੇਲੈਟਿਕ ਕੋਚ ਸਾਹਿਬਾਨ ਮੈਡਮ ਤਨਵੀਰ ਕੌਰ ਅਤੇ ਰਾਜਨ ਕੁਮਾਰ ਜ਼ਿਲ੍ਹਾ ਹਾਕੀ ਕੋਚ ਸਾਹਿਬਾਨ ਲਵਜੀਤ ਸਿੰਘ ਅਤੇ ਮੈਡਮ ਹਰਿੰਦਰ ਕੌਰ ਅਤੇ ਸਕੂਲ ਦੇ ਪੁਰਾਣੇ ਵਿਦਿਆਰਥੀ ਕਿ੍ਸ਼ਨ ਲਾਲ, ਮੈਡਮ ਕੁਲਵਿੰਦਰ ਕੌਰ ਅਤੇ ਮੈਡਮ ਰੀਤੂ ਜੈਨ ਅਤੇ ਸਮੂਹ ਪ੍ਰਾਇਮਰੀ ਅਤੇ ਸੈਕੰਡਰੀ ਸਟਾਫ਼ ਮੈਂਬਰ ਹਾਜ਼ਰ ਸਨ |