ਰੋਟਰੀ ਯੂਥ ਲੀਡਰਸ਼ਿਪ ਅਵਾਰਡ ਤਹਿਤ ਸਕੂਲੀ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ
ਰੂਪਨਗਰ, 26 ਅਗਸਤ (ਸਤਨਾਮ ਸਿੰਘ ਸੱਤੀ)- ਨੌਜਵਾਨਾਂ ਵਿਚ ਲੀਡਰਸ਼ਿਪ, ਆਤਮ-ਵਿਸ਼ਵਾਸ, ਰਚਨਾਤਮਕਤਾ ਅਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਰੋਟਰੀ ਕਲੱਬ ਰੂਪਨਗਰ ਵਲੋਂ ਰੋਟਰੀ ਯੂਥ ਲੀਡਰਸ਼ਿਪ ਅਵਾਰਡ (ਰਾਏਲਾ) ਤਹਿਤ ਸਕੂਲੀ ਵਿਦਿਆਰਥੀਆਂ ਲਈ ਵੱਖ-ਵੱਖ ਸਭਿਆਚਾਰਕ ਤੇ ਰਚਨਾਤਮਕ ਮੁਕਾਬਲੇ ਕਰਵਾਏ ਗਏ। ਰੂਪਨਗਰ ਤੇ ਆਸ-ਪਾਸ ਦੇ ਖੇਤਰਾਂ ਦੇ 12 ਸਕੂਲਾਂ ਦੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ।
ਜ
ਜੀ. ਐਮ. ਐਨ. ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਪੇਸ਼ ਕੀਤਾ ਗਿਆ ਸਭਿਆਚਾਰਕ ਡਾਂਸ।
27-08-2026
ਰੂਪਨਗਰ, 26 ਅਗਸਤ (ਸਤਨਾਮ ਸਿੰਘ ਸੱਤੀ)- ਨੌਜਵਾਨਾਂ ਵਿਚ ਲੀਡਰਸ਼ਿਪ, ਆਤਮ-ਵਿਸ਼ਵਾਸ, ਰਚਨਾਤਮਕਤਾ ਅਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਰੋਟਰੀ ਕਲੱਬ ਰੂਪਨਗਰ ਵਲੋਂ ਰੋਟਰੀ ਯੂਥ ਲੀਡਰਸ਼ਿਪ ਅਵਾਰਡ (ਰਾਏਲਾ) ਤਹਿਤ ਸਕੂਲੀ ਵਿਦਿਆਰਥੀਆਂ ਲਈ ਵੱਖ-ਵੱਖ ਸਭਿਆਚਾਰਕ ਤੇ ਰਚਨਾਤਮਕ ਮੁਕਾਬਲੇ ਕਰਵਾਏ ਗਏ। ਰੂਪਨਗਰ ਤੇ ਆਸ-ਪਾਸ ਦੇ ਖੇਤਰਾਂ ਦੇ 12 ਸਕੂਲਾਂ ਦੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲਿਆਂ ਵਿਚ ਗਰੁੱਪ ਸੌਂਗ, ਗਰੁੱਪ ਡਾਂਸ, ਸੋਲੋ ਸੌਂਗ, ਪੇਪਰ ਰੀਡਿੰਗ, ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਫੈਂਸੀ ਡਰੈਸ ਮੁੱਖ ਆਕਰਸ਼ਣ ਰਹੇ। ਵਿਦਿਆਰਥੀਆਂ ਨੇ ਆਪਣੀ ਕਲਾ, ਪ੍ਰਤਿਭਾ ਅਤੇ ਰਚਨਾਤਮਕ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮੁੱਚੇ ਨਤੀਜਿਆਂ ਵਿਚ ਕੇਂਦਰੀ ਵਿਦਿਆਲਿਆ ਖਾਨਪੁਰ ਨੇ ਸਭ ਤੋਂ ਵੱਧ ਅੰਕ ਹਾਸਲ ਕਰਕੇ ਓਵਰਆਲ ਵਿਜੇਤਾ ਦਾ ਖਿਤਾਬ ਜਿੱਤਿਆ, ਜਦਕਿ ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਨਰ-ਅੱਪ ਰਿਹਾ। ਕੇਂਦਰੀ ਵਿਦਿਆਲਿਆ ਖਾਨਪੁਰ ਨੇ ਸਭ ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਕਰਕੇ ਵੀ ਵਿਸ਼ੇਸ਼ ਉਪਲਬਧੀ ਹਾਸਲ ਕੀਤੀ। ਪ੍ਰੋਗਰਾਮ ਵਿਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਕਿਡਜ਼ ਪੈਰਾਡਾਈਜ਼ ਸਕੂਲ ਰੰਗੀਲਪੁਰ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕੇਂਦਰੀ ਵਿਦਿਆਲਿਆ ਖਾਨਪੁਰ, ਸੇਂਟ ਕਾਰਮਲ ਸਕੂਲ, ਪ੍ਰਕਾਸ਼ ਮੈਮੋਰੀਅਲ ਸਕੂਲ, ਨਿਊ ਮਾਡਲ ਸਕੂਲ, ਜੀਨੀਅਸ ਇੰਟਰਨੈਸ਼ਨਲ ਸਕੂਲ, ਖਾਲਸਾ ਮਾਡਲ ਸਕੂਲ, ਪੰਜਾਬ ਬਧਿਰ ਵਿਦਿਆਲਿਆ ਤੇ ਜੀ. ਐਮ. ਐਨ. ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ ਪ੍ਰੇਮ ਕੁਮਾਰ ਮਿੱਤਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰੋਟਰੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਅਸ਼ੀਰਵਾਦ ਦਿੱਤਾ। ਵਿਸ਼ੇਸ਼ ਮਹਿਮਾਨ ਰੋਟੇਰੀਅਨ ਅਨਿਲ ਚੱਢਾ, ਡਿਸਟ੍ਰਿਕਟ ਚੇਅਰ ਰਾਏਲਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਵਿੱਚ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪੀ.ਡੀ.ਜੀ. ਰੋਟੇਰੀਅਨ ਡਾ. ਆਰ. ਐਸ. ਪਰਮਾਰ ਨੇ ਕਿਹਾ ਕਿ ਰਾਏਲਾ ਦਾ ਮਕਸਦ ਸਿਰਫ਼ ਮੁਕਾਬਲੇ ਕਰਵਾਉਣਾ ਨਹੀਂ, ਸਗੋਂ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਪਛਾਣਨ ਅਤੇ ਭਵਿੱਖ ਦੇ ਸਮਰੱਥ ਤੇ ਜ਼ਿੰਮੇਵਾਰ ਆਗੂ ਬਣਨ ਲਈ ਮੰਚ ਪ੍ਰਦਾਨ ਕਰਨਾ ਹੈ। ਮੁਕਾਬਲਿਆਂ ਦੀ ਜੱਜਮੈਂਟ ਮੈਡਮ ਮਨਜੀਤ ਮੁਖੀ, ਮੈਡਮ ਪੂਨਮ, ਮੈਡਮ ਰਮਨ ਅਤੇ ਮੈਡਮ ਸੰਗੀਤਾ ਵਲੋਂ ਕੀਤੀ ਗਈ। ਇਸ ਮੌਕੇ ਰੋਟੇਰੀਅਨ ਡਾ. ਅੰਕੁਰ ਵਾਹੀ, ਡਾਇਰੈਕਟਰ ਯੂਥ ਸਰਵਿਸਿਜ਼, ਰੋਟੇਰੀਅਨ ਅਸ਼ੋਕ ਚੱਢਾ, ਏ.ਜੀ. ਡਾ. ਨਮ੍ਰਿਤਾ ਪਰਮਾਰ, ਪੀ.ਪੀ. ਰੋਟੇਰੀਅਨ ਅਮਰ ਰਾਜ ਸੈਣੀ, ਪੀ.ਡੀ.ਜੀ. ਚੇਤਨ ਅਗਰਵਾਲ, ਪੀ.ਪੀ. ਰੋਟੇਰੀਅਨ ਪ੍ਰਭਜੀਤ ਸਿੰਘ, ਮਾਸਟਰ ਆਫ਼ ਸੈਰੇਮਨੀ, ਪੀ.ਪੀ. ਰੋਟੇਰੀਅਨ ਗੁਰਪ੍ਰੀਤ ਸਿੰਘ, ਰੋਟੇਰੀਅਨ ਨੀਤਾ ਚੱਢਾ ਅਤੇ ਰੋਟੇਰੀਅਨ ਜਤਿੰਦਰ ਪਾਲ ਸਿੰਘ ਰੀਹਲ ਸਮੇਤ ਰੋਟਰੀ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ। ਸਮਾਗਮ ਦੇ ਸੁਚੱਜੇ ਸੰਚਾਲਨ ਵਿਚ ਪੀ.ਪੀ. ਰੋਟੇਰੀਅਨ ਪ੍ਰਭਜੀਤ ਸਿੰਘ, ਮਾਸਟਰ ਆਫ਼ ਸੈਰੇਮਨੀ ਨੇ ਅਹਿਮ ਭੂਮਿਕਾ ਨਿਭਾਈ। ਜੀ.ਐਮ.ਐਨ. ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵਲੋਂ ਵੀ ਇਸ ਉਪਰਾਲੇ ਲਈ ਰੋਟਰੀ ਕਲੱਬ ਰੂਪਨਗਰ ਦਾ ਧੰਨਵਾਦ ਕੀਤਾ ਗਿਆ।