ਜ਼ਿਲ੍ਹਾ ਪੱਧਰੀ ਸਕੂਲ ਸਕੇਟਿੰਗ ਮੁਕਾਬਲਿਆਂ ’ਚ ਬ੍ਰਿਟਿਸ਼ ਕੋਲੰਬੀਆ ਸਕੂਲ ਦੀ ਰਹੀ ਝੰਡੀ
ਨੂਰਪੁਰ ਬੇਦੀ, 26 ਅਗਸਤ (ਹਰਦੀਪ ਸਿੰਘ ਢੀਂਡਸਾ)- 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਸਕੇਟਿੰਗ ਮੁਕਾਬਲਿਆਂ ਵਿਚ ਬ੍ਰਿਟਿਸ਼ ਕੋਲੰਬੀਆ ਸਕੂਲ ਦੇ ਵਿਦਿਆਰਥੀਆਂ ਦੀ ਰਹੀ ਝੰਡੀ ਹੈ। ਇਹ ਮੁਕਾਬਲੇ ਜ਼ਿਲ੍ਹਾ ਪੱਧਰੀ ਮੁਕਾਬਲੇ ਕੱਲ੍ਹ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ ਵਿਖੇ ਕਰਵਾਏ ਗਏ ।
ਨੂਰਪੁਰ ਬੇਦੀ, 26 ਅਗਸਤ (ਹਰਦੀਪ ਸਿੰਘ ਢੀਂਡਸਾ)- 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਸਕੇਟਿੰਗ ਮੁਕਾਬਲਿਆਂ ਵਿਚ ਬ੍ਰਿਟਿਸ਼ ਕੋਲੰਬੀਆ ਸਕੂਲ ਦੇ ਵਿਦਿਆਰਥੀਆਂ ਦੀ ਰਹੀ ਝੰਡੀ ਹੈ। ਇਹ ਮੁਕਾਬਲੇ ਜ਼ਿਲ੍ਹਾ ਪੱਧਰੀ ਮੁਕਾਬਲੇ ਕੱਲ੍ਹ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ, ਰੂਪਨਗਰ ਵਿਖੇ ਕਰਵਾਏ ਗਏ । ਬ੍ਰਿਟਿਸ਼ ਕੋਲੰਬੀਆ ਸਕੂਲ ਦੇ ਕੁੱਲ 22 ਵਿਦਿਆਰਥੀਆਂ ਨੇ ਵੱਖ-ਵੱਖ ਉਮਰ ਵਰਗਾਂ ਤੇ ਸਕੇਟਿੰਗ ਸ਼੍ਰੇਣੀਆਂ ਵਿਚ ਭਾਗ ਲਿਆ। ਵਿਦਿਆਰਥੀਆਂ ਨੇ ਆਪਣੀ ਮਿਹਨਤ, ਅਨੁਸ਼ਾਸਨ, ਖੇਡ ਭਾਵਨਾ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਕੁੱਲ 40 ਮੈਡਲ ਆਪਣੇ ਨਾਮ ਕੀਤੇ, ਜਿਨ੍ਹਾਂ ਵਿਚ 14 ਸੋਨੇ ਦੇ, 14 ਚਾਂਦੀ ਦੇ ਅਤੇ 12 ਕਾਂਸੀ ਦੇ ਮੈਡਲ ਸ਼ਾਮਲ ਹਨ। ਅੰਡਰ-11 ਲੜਕਿਆਂ ਦੇ ਵਰਗ ਵਿਚ ਹਰਾਂਸ਼ ਕੌਸ਼ਲ ਨੇ 2 ਸੋਨੇ ਦੇ ਮੈਡਲ, ਹਰਸ਼ਦੀਪ ਸਿੰਘ ਨੇ 2 ਚਾਂਦੀ ਦੇ ਅਤੇ ਗੋਕੁਲ ਕੁਮਾਰ ਨੇ 1 ਕਾਂਸੀ ਦਾ ਮੈਡਲ ਹਾਸਲ ਕੀਤਾ। ਜਦਕਿ ਅੰਡਰ-11 ਲੜਕੀਆਂ ਦੇ ਵਰਗ ਵਿਚ ਗੁਰਸਿਰਤ ਕੌਰ ਨੇ 2 ਸੋਨੇ, ਸਨਵਿਕਾ ਸ਼ਰਮਾ ਨੇ 1 ਸੋਨਾ ਤੇ 1 ਚਾਂਦੀ ਅਤੇ ਹਰਗੁਨ ਕੌਰ ਨੇ 2 ਚਾਂਦੀ ਦੇ ਮੈਡਲ ਜਿੱਤੇ। ਅੰਡਰ-11 ਇਨਲਾਈਨ ਲੜਕਿਆਂ ਦੇ ਵਰਗ ਵਿਚ ਗੁਰੇਕਮ ਸਿੰਘ ਨੇ 1 ਸੋਨਾ ਤੇ 2 ਚਾਂਦੀ ਅਤੇ ਪ੍ਰਭਤੇਗ ਸਿੰਘ ਨੇ 1 ਚਾਂਦੀ ਤੇ 1 ਕਾਂਸੀ ਦਾ ਮੈਡਲ ਪ੍ਰਾਪਤ ਕੀਤਾ। ਅੰਡਰ-11 ਇਨਲਾਈਨ ਲੜਕੀਆਂ ਦੇ ਵਰਗ ਵਿਚ ਕ੍ਰਿਤਿਕਾ ਰਾਜਪੂਤ ਨੇ 1 ਸੋਨੇ ਅਤੇ 2 ਕਾਂਸੀ ਦੇ ਮੈਡਲ ਜਿੱਤੇ। ਅੰਡਰ-14 ਲੜਕਿਆਂ ਦੇ ਕਵਾਡਜ਼ ਵਰਗ ਵਿਚ ਸ਼ਿਵਾਂਸ਼ ਕੌਸ਼ਲ ਨੇ 2 ਕਾਂਸੀ ਦੇ ਮੈਡਲ ਹਾਸਲ ਕੀਤੇ। ਅੰਡਰ-14 ਲੜਕੀਆਂ ਦੇ ਕਵਾਡਜ਼ ਵਰਗ ਵਿਚ ਹਰਸ਼ਦੀਪ ਕੌਰ ਨੇ 1 ਸੋਨਾ ਤੇ 1 ਚਾਂਦੀ, ਗੁਰਸਿਮਰਨ ਕੌਰ ਨੇ 1 ਚਾਂਦੀ ਤੇ 1 ਕਾਂਸੀ ਅਤੇ ਸੁਖਮਨਪ੍ਰੀਤ ਕੌਰ ਨੇ 2 ਕਾਂਸੀ ਦੇ ਮੈਡਲ ਜਿੱਤੇ। ਅੰਡਰ-14 ਇਨਲਾਈਨ ਲੜਕਿਆਂ ਦੇ ਵਰਗ ਵਿਚ ਮਾਧਵ ਸ਼ਰਮਾ ਨੇ 1 ਸੋਨਾ ਤੇ 2 ਚਾਂਦੀ ਦੇ ਮੈਡਲ, ਜਦਕਿ ਜਪਨੂਰਪ੍ਰੀਤ ਸਿੰਘ ਨੇ 1 ਕਾਂਸੀ ਦਾ ਮੈਡਲ ਹਾਸਲ ਕੀਤਾ। ਅੰਡਰ-14 ਇਨਲਾਈਨ ਲੜਕੀਆਂ ਦੇ ਵਰਗ ਵਿਚ ਜਪਲੀਨ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3 ਸੋਨੇ ਦੇ ਮੈਡਲ ਜਿੱਤੇ। ਇਸੇ ਤਰ੍ਹਾਂ ਅੰਡਰ-17 ਲੜਕਿਆਂ ਦੇ ਕਵਾਡਜ਼ ਵਰਗ ਵਿਚ ਪ੍ਰਭਜੋਤ ਸਿੰਘ ਨੇ 2 ਕਾਂਸੀ ਦੇ ਮੈਡਲ ਅਤੇ ਅੰਡਰ-17 ਲੜਕੀਆਂ ਦੇ ਕਵਾਡਜ਼ ਵਰਗ ਵਿਚ ਅਵਸੀਰਤ ਕੌਰ ਨੇ 2 ਸੋਨੇ ਅਤੇ ਜਸਨੂਰ ਕੌਰ ਨੇ 2 ਚਾਂਦੀ ਦੇ ਮੈਡਲ ਪ੍ਰਾਪਤ ਕੀਤੇ। ਸਕੂਲ ਪ੍ਰਬੰਧਕਾਂ, ਪ੍ਰਿੰਸੀਪਲ, ਅਧਿਆਪਕਾਂ ਤੇ ਸਮੂਹ ਸਕੂਲ ਪਰਿਵਾਰ ਵਲੋਂ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਗਈ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਉਪਲਬਧੀ ਉਨ੍ਹਾਂ ਦੀ ਮਿਹਨਤ, ਲਗਨ ਅਤੇ ਖੇਡਾਂ ਪ੍ਰਤੀ ਸਮਰਪਣ ਦਾ ਨਤੀਜਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਨੇ ਸਕੂਲ ਨੂੰ ਮਾਣ ਮਹਿਸੂਸ ਕਰਵਾਇਆ ਹੈ।